ਸੰਸਾਰ ਦਾ ਪਹਿਲਾ ਸਮਾਰਟਫੋਨ, ਜਿਸ ਵਿਚ ਹੈ ਥਰਮਲ ਕੈਮਰਾ

Tuesday, Feb 23, 2016 - 11:17 AM (IST)

ਸੰਸਾਰ ਦਾ ਪਹਿਲਾ ਸਮਾਰਟਫੋਨ, ਜਿਸ ਵਿਚ ਹੈ ਥਰਮਲ ਕੈਮਰਾ

ਜਲੰਧਰ— ਕੈਟ ਦਾ ਨਾਮ ਆਮ ਤੌਰ ''ਤੇ ਮਸ਼ੀਨਰੀ ਦੇ ਨਾਲ ਜੁੜਿਆ ਹੋਇਆ ਹੈ, ਇਸ ਲਈ ਇਹ ਪੂਰੀ ਤਰ੍ਹਾਂ ਨਾਲ ਸਮਾਰਟਫੋਨ ਕੈਟਾਗਰੀ ਵਿਚ ਫਿੱਟ ਹੁੰਦਾ ਹੈ, ਖਾਸ ਕਰ ਉਦੋਂ ਜਦੋਂ ਦੁਨੀਆ ਦੇ ਪਹਿਲੇ ਅਜਿਹੇ ਸਮਾਰਟਫੋਨ ਦੀ ਗੱਲ ਹੋ ਰਹੀ ਹੋਵੇ, ਜਿਸ ਵਿਚ ਫਿਲਰ ਥਰਮਲ ਕੈਮਰਾ ਲੱਗਾ ਹੈ । ਪਿਛਲੇ ਹਫ਼ਤੇ ਘੋਸ਼ਣਾ ਤੋਂ ਬਾਅਦ ਹੁਣ ਕੰਪਨੀ ਨੇ ਇਸ ਸਮਾਰਟਫੋਨ ਨੂੰ ਬਾਰਸੀਲੋਨਾ ਵਿਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ ਇਵੈਂਟ ਵਿਚ ਪੇਸ਼ ਕੀਤਾ ਹੈ । ਥਰਮਲ ਕੈਮਰਾ ਟੈਕਨਾਲੋਜੀ ਨੂੰ ਸਮਾਰਟਫੋਨ ਵਿਚ ਲਿਆਉਣ ਵਾਲੀ ਇਹ ਪਹਿਲੀ ਕੰਪਨੀ ਹੈ ਅਤੇ ਇਸ ਸਮਾਰਟਫੋਨ ਦਾ ਨਾਮ ਕੈਟ ਐੱਸ 60 ਹੈ । 
ਕੈਟ ਨੇ ਐੱਸ 60 ਵਿਚ ਸਾਧਾਰਣ ਕੈਮਰੇ ਤੋਂ ਇਲਾਵਾ ਵੱਖ ਤੋਂ ਥਰਮਲ ਕੈਮਰਾ ਲਗਾਇਆ ਹੈ । ਇਹ ਕੈਮਰਾ ਫੋਟੋ ਖਿੱਚਦੇ ਅਤੇ ਵੀਡੀਓ ਬਣਾਉਂਦੇ ਸਮੇਂ ਲਾਈਵ ਥਰਮਲ ਇਮੇਜ ਅਤੇ ਸਰਫੇਸ ਦਾ ਤਾਪਮਾਨ ਮਿਣਨ ਵਿਚ ਮਦਦ ਕਰਦਾ ਹੈ । ਹਾਲਾਂਕਿ ਥਰਮਲ ਕੈਮਰੇ ਨਾਲ ਲਈ ਗਈ ਫੋਟੋ ਦਾ ਰੈਜ਼ੋਲਿਊਸ਼ਨ (640x480 ਪਿਕਸਲ) ਘੱਟ ਹੀ ਹੈ । ਕੈਟ ਦਾ ਮਕਸਦ ਇਸ ਨੂੰ ਇੰਜੀਨੀਅਰਾਂ ਅਤੇ ਐਮਰਜੈਂਸੀ ਸੇਵਾ ਲਈ ਬਣਾਇਆ ਗਿਆ ਹੈ ਅਤੇ ਇਹ ਆਸਾਨੀ ਨਾਲ ਅਜਿਹੀਆਂ ਥਾਂਵਾਂ ''ਤੇ ਇਸਤੇਮਾਲ ਹੋ ਸਕੇਗਾ । 
ਇਸ ਦੀ ਇਕ ਉਦਾਹਰਣ ਹੈ ਕਿ ਅੱਗ ਬੁਝਾਉਣ ਵਾਲੇ ਲੋਕਾਂ ਲਈ ਇਹ ਸਮਾਰਟਫੋਨ ਕੰਮ ਆਵੇਗਾ, ਜਿਸ ਦੇ ਨਾਲ ਉਹ ਪਤਾ ਲਗਾ ਸਕਣਗੇ ਕਿ ਬਿਲਡਿੰਗ ਜਾਂ ਫਿਰ ਉਸ ਵਿਸ਼ੇਸ਼ ਜਗ੍ਹਾ ''ਤੇ ਜਿਥੇ ਅੱਗ ਲੱਗੀ ਹੈ, ਉਸ ਜਗ੍ਹਾ ਦਾ ਤਾਪਮਾਨ ਕਿੰਨਾ ਹੈ, ਤਾਂ ਜੋ ਜਲਦੀ ਤੋਂ ਜਲਦੀ ਹਰਕਤ ਵਿਚ ਆ ਕੇ ਲੋਕਾਂ ਨੂੰ ਸੁਰੱਖਿਅਤ ਉਥੋਂ ਕੱਢਿਆ ਜਾ ਸਕੇ । ਫਿਲਹਾਲ ਇਹ ਕੈਮਰਾ ਇਕ ਸਮਾਰਟਫੋਨ ਵਿਚ ਹੈ ਲੇਕਿਨ ਆਉਣ ਵਾਲੇ ਸਮੇਂ ਵਿਚ ਥਰਮਲ ਕੈਮਰਾ ਹੋਰ ਫੋਨਜ਼ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਡਿਵੈੱਲਪਰ ਇਸ ਦੇ ਲਈ ਐਪਸ ਵੀ ਵਿਕਸਿਤ ਕਰਨਗੇ ।


Related News