ਸ਼ੂਜ਼ ਜੋ ਬਣਨਗੇ ਤੁਹਾਡੇ ਗਾਈਡ : ਨੈਵੀਗੇਸ਼ਨ ਹੋਵੇਗੀ ਸ਼ੂਜ਼ ਨਾਲ ਸੰਭਵ
Sunday, May 22, 2016 - 11:32 AM (IST)
ਜਲੰਧਰ : ਜਲਦੀ ਹੀ ਬਾਜ਼ਾਰ ''ਚ ਅਜਿਹੇ ਸ਼ੂਜ਼ ਆਊਣ ਵਾਲੇ ਹਨ ਜੋ ਤੁਹਾਨੂੰ ਚੱਲਣ ਸਮੇਂ ਡਾਇਰੈਕਸ਼ਨ ਦੇਣਗੇ। ਜੀ ਹਾਂ ਇਨ੍ਹਾਂ ਸ਼ੂਜ਼ ''ਚ ਸੈਂਸਰ ਲੱਗਾ ਹੋਵੇਗਾ ਜੋ ਵਾਈਬ੍ਰੇਟਰ ਦੀ ਮਦਦ ਨਾਲ ਸਹੀ ਡਾਇਰੈਕਸ਼ਨ ਦੇ ਮੁਤਾਬਿਕ ਮੁੜਨ ਲਈ ਵਾਈਬ੍ਰੇਟ ਕਰੇਗਾ। ਇਹ ਸਮਾਰਟ ਸ਼ੂਜ਼ ਬਲੂਟੁਥ ਦੀ ਮਦਦ ਨਾਲ ਤੁਹਾਡੇ ਸਮਾਰਟਫੋਨ ਨਾਲ ਜੁੜੇ ਹੋਣਗੇ।
ਇਹ ਸ਼ੂਜ਼ ਇਕ ਤਰ੍ਹਾਂ ਦੇ ਗਾਈਡ ਦੀ ਤਰ੍ਹਾਂ ਤੁਹਾਨੂੰ ਰਸਤਾ ਦਿਖਾਉਣਗੇ। ਏਅਰਲਾਈਨ ਈਜ਼ੀ ਜੈੱਟ ਕੰਪਨੀ ਵੱਲੋਂ ਇਨ੍ਹਾਂ ਸ਼ੂਜ਼ ਦਾ ਨਿਰਮਾਣ ਕੀਤਾ ਜਾਵੇਗਾ ਤੇ ਕੰਪਨੀ ਵੱਲੋਂ ਇਸ ਕਾਂਸੈਪਟ ਦਾ ਨਾਂ ਸਨੀਕ ਏਅਰ ਰੱਖਿਆ ਗਿਆ ਹੈ। ਅਜੇ ਤਾਂ ਇਹ ਸਿਰਫ ਇਕ ਕਾਂਸੈਪਟ ਹੈ ਪਰ ਜਲਦੀ ਹੀ ਕੰਪਨੀ ਇਸ ਨੂੰ ਅਸਲ ਰੂਪ ਦਵੇਗੀ।
