ਤੁਹਾਡੀ ਸਿਹਤ ਨਾਲ ਜੁੜੀ ਪੂਰੀ ਜਾਣਕਾਰੀ ਦੇਵੇਗੀ Motiv Ring

08/19/2018 10:45:18 AM

ਸਮਾਰਟਵਾਚ ਤੋਂ ਬਾਅਦ ਹੁਣ ਫਿੱਟਨੈੱਸ ਰਿੰਗ ਦੀ ਵਾਰੀ
ਜਲੰਧਰ— ਕਸਰਤ ਕਰਨ ਤੇ ਦੌੜ ਲਾਉਣ ਵੇਲੇ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਦਾ ਪਤਾ ਲਾਉਣ ਲਈ ਜ਼ਿਆਦਾਤਰ ਲੋਕ ਫਿੱਟਨੈੱਸ ਬੈਂਡਸ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਘਰੋਂ ਬਾਹਰ ਨਿਕਲਣ ਵੇਲੇ ਇਨ੍ਹਾਂ ਨੂੰ ਪਾਉਣਾ ਭੁੱਲ ਜਾਂਦੇ ਹਨ, ਜਿਸ ਕਾਰਨ ਉਹ ਕਸਰਤ ਨਾਲ ਜੁੜੀ ਰੀਡਿੰਗ ਰਿਕਾਰਡ ਨਹੀਂ ਕਰ ਸਕਦੇ। ਇਸੇ ਗੱਲ ਵੱਲ ਧਿਆਨ ਦਿੰਦਿਆਂ ਅਜਿਹੀ ਫਿੱਟਨੈੱਸ ਰਿੰਗ ਬਣਾਈ ਗਈ ਹੈ, ਜੋ ਸਿਹਤ ਨਾਲ ਜੁੜੀ ਜਾਣਕਾਰੀ ਤੁਹਾਡੇ ਤਕ ਪਹੁੰਚਾਏਗੀ। ਇਸ ਨੂੰ ਸਾਨ ਫਰਾਂਸਿਸਕੋ ਦੀ ਟੈਕਨਾਲੋਜੀ ਕੰਪਨੀ motiv ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਹ Motiv Ring ਤੁਹਾਡੇ ਸਟੈੱਪਸ ਨੂੰ ਟਰੈਕ ਕਰੇਗੀ ਅਤੇ ਸਰਗਰਮੀਆਂ ਰਿਕਾਰਡ ਕਰੇਗੀ। ਇਨ੍ਹਾਂ ਤੋਂ ਇਲਾਵਾ ਇਹ ਦਿਲ ਦੀ ਧੜਕਣ ਨੂੰ ਚੈੱਕ ਕਰੇਗੀ ਅਤੇ ਤੁਹਾਡੀ ਨੀਂਦ ਨੂੰ ਵੀ ਦੇਖੇਗੀ।

PunjabKesari

ਲਾਜਵਾਬ ਡਿਜ਼ਾਈਨ
ਮੋਟਿਵ ਰਿੰਗ ਦਾ ਡਿਜ਼ਾਈਨ ਖਾਸ ਤੌਰ 'ਤੇ ਜਵੈਲਰੀ ਵਾਂਗ ਬਣਾਇਆ ਗਿਆ ਹੈ ਤਾਂ ਜੋ ਤੁਸੀਂ ਬਿਨਾਂ ਕਿਸੇ ਝਿਜਕ ਦੇ ਸਹੂਲਤ ਭਰੇ ਢੰਗ ਨਾਲ ਇਸ ਦੀ ਵਰਤੋਂ ਕਰ ਸਕੋ। ਇਸ ਨੂੰ ਰੋਜ਼ ਗੋਲਡ ਤੇ ਸਲੇਟੀ ਰੰਗਾਂ ਦੇ ਬਦਲ 'ਚ ਮੁਹੱਈਆ ਕਰਵਾਉਣ ਦੀ ਜਾਣਕਾਰੀ ਦਿੱਤੀ ਗਈ ਹੈ।

PunjabKesari

ਐਂਡ੍ਰਾਇਡ ਤੇ  iOS ਐਪ
ਇਸ ਫਿੱਟਨੈੱਸ ਰਿੰਗ ਵਿਚ ਕਿਸੇ ਵੀ ਤਰ੍ਹਾਂ ਦੀ ਡਿਸਪਲੇਅ ਨਹੀਂ ਦਿੱਤੀ ਗਈ ਮਤਲਬ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਬਲੂਟੁੱਥ ਰਾਹੀਂ ਇਸ ਨੂੰ ਸਮਾਰਟਫੋਨ ਨਾਲ ਕੁਨੈਕਟ ਕਰਨਾ ਪਵੇਗਾ। ਇਸ ਦੀ ਵਰਤੋਂ ਕਰਨ ਲਈ ਕੰਪਨੀ ਨੇ ਖਾਸ ਐਪ ਬਣਾਈ ਹੈ, ਜਿਸ ਨੂੰ ਐਂਡ੍ਰਾਇਡ ਤੇ iOS ਡਿਵਾਈਸਿਜ਼ ਨਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਰਿੰਗ ਦੀ ਵਰਤੋਂ ਕਰਨ ਵੇਲੇ ਜਦੋਂ ਤੁਸੀਂ ਆਪਣੇ ਰੋਜ਼ਾਨਾ ਦੇ ਕੰਮ ਪੂਰੇ ਕਰੋਗੇ ਤਾਂ ਤੁਹਾਨੂੰ ਸਮਾਰਟਫੋਨ 'ਤੇ ਟੈਕਸਟ ਮੈਸੇਜ ਆਵੇਗਾ। ਇਸ ਰਾਹੀਂ ਤੁਸੀਂ ਕਸਰਤ ਦਾ ਓਵਰਟਾਈਮ ਦੇਖ ਸਕਦੇ ਹੋ ਅਤੇ ਆਪਣੇ ਟੀਚੇ ਸੈੱਟ ਕਰ ਸਕਦੇ ਹੋ।

PunjabKesari

ਐਥਲੀਟਸ ਲਈ ਖਾਸ ਹੈ ਇਹ ਫਿੱਟਨੈੱਸ ਰਿੰਗ
ਜੇ ਤੁਸੀਂ ਗੰਭੀਰ ਐਥਲੀਟ ਹੋ ਤਾਂ ਇਹ ਰਿੰਗ ਰੋਜ਼ਾਨਾ ਜ਼ਿੰਦਗੀ 'ਚ ਤੁਹਾਡੇ ਸਟੈੱਪ, ਡਿਸਟੈਂਸ, ਡਿਸਟੈਂਸ ਕਵਰਡ, ਕੈਲੋਰੀ ਬਨਰਡ, ਹਾਰਟ ਰੇਟ ਤੇ ਸਲੀਪ ਡਿਊਰੇਸ਼ਨ ਚੈੱਕ ਕਰੇਗੀ। ਆਸ ਹੈ ਕਿ ਇਸ ਨੂੰ 199 ਡਾਲਰ (ਲਗਭਗ 13 ਹਜ਼ਾਰ ਰੁਪਏ) ਵਿਚ ਜਲਦੀ ਹੀ ਮੁਹੱਈਆ ਕਰਵਾਇਆ ਜਾਵੇਗਾ।

PunjabKesari

ਇਕ ਚਾਰਜ 'ਚ 3 ਦਿਨਾਂ ਦਾ ਬੈਕਅਪ
ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਨੂੰ ”S2 ਰਾਹੀਂ ਇਕ ਵਾਰ ਫੁੱਲ ਚਾਰਜ ਕਰ ਕੇ 3 ਦਿਨਾਂ ਤਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਮਤਲਬ ਇਹ ਬੈਟਰੀ ਬੈਕਅਪ ਦੇ ਮਾਮਲੇ ਵਿਚ ਫਿੱਟਨੈੱਸ ਟ੍ਰੈਕਰਜ਼ ਨਾਲੋਂ ਕਿਤੇ ਚੰਗੀ ਹੈ।


Related News