ਇਹ ਗੈਜੇਟਸ ਗਰਮੀਆਂ ''ਚ ਰੱਖਣਗੇ ਪੌਦਿਆਂ ਦਾ ਧਿਆਨ

Sunday, Apr 30, 2017 - 11:37 AM (IST)

ਇਹ ਗੈਜੇਟਸ ਗਰਮੀਆਂ ''ਚ ਰੱਖਣਗੇ ਪੌਦਿਆਂ ਦਾ ਧਿਆਨ
ਜਲੰਧਰ- ਗਰਮੀਆਂ ''ਚ ਘਰ ''ਚ ਲੱਗੇ ਪੇੜ-ਪੌਦਿਆਂ ਦਾ ਵਿਸ਼ੇਸ਼ ਤੌਰ ''ਤੇ ਧਿਆਨ ਰੱਖਣਾ ਪੈਂਦਾ ਹੈ। ਹੁਣ ਕੁਝ Smart Planter (ਸਮਾਰਟ ਪਲਾਂਟਰ : ਗਮਲੇ) ਆਨਲਾਈਨ ਉਪਲਬਧ ਹੋ ਗਏ ਹਨ ਜੋ ਤੈਅ ਸਮੇਂ ''ਤੇ ਖੁਦ ਹੀ ਪੌਦਿਆਂ ਨੂੰ ਪਾਣੀ ਦੇ ਸਕਣਗੇ। ਇੰਨਾ ਹੀ ਨਹੀਂ, ਇਨ੍ਹਾਂ ''ਚ ਅਜਿਹੇ ਡਿਜ਼ਾਈਨ ਵੀ ਉਪਲਬਧ ਹੋਏ ਹਨ, ਜਿਨ੍ਹਾਂ ਤੋਂ ਤੁਸੀਂ ਇਨ੍ਹਾਂ ਨੂੰ ਘਰ ਦੀ ਸਜਾਵਟ ਦੇ ਤੌਰ ''ਤੇ ਵੀ ਇਸਤੇਮਾਲ ਕਰ ਸਕਦੇ ਹੋ।
 
PLANTE
ਇਹ ਇਕ ਇੰਟਰਨੈੱਟ ਨਾਲ ਜੁੜਿਆ POT (ਗਮਲਾ) ਹੈ। ਇਸ ਦੀ Smart App ਨਾਲ ਗਮਲੇ ''ਚ ਪਾਣੀ ਦੀ ਸਥਿਤੀ, ਤਾਪਮਾਨ, ਰੋਸ਼ਨੀ ਆਦਿ ਦੇ Level ਦੀ App ''ਤੇ ਸੂਚਨਾ ਤੁਹਾਨੂੰ ਮਿਲ ਜਾਵੇਗੀ। ਇਸ ''ਚ ਤੁਸੀਂ ਪਾਣੀ ਵੀ Store ਕਰ ਸਕਦੇ ਹੋ। ਸਿਰਫ ਐਪ ਦੇ ਬਦਲ ਨਾਲ ਪੌਦਿਆਂ ਨੂੰ ਕਦੇ ਵੀ ਪਾਣੀ ਦੇ ਸਕਦੇ ਹੋ।
 
RAINY POT 
ਕੋਰੀਆ ਦੀ ਇਕ ਕੰਪਨੀ ਨੇ ਘਰਾਂ ''ਚ ਸਜਾਵਟ ਲਈ ''Rainy Pot''  ਬਣਾਇਆ ਹੈ। ਇਸ ''ਚ ਉਪਰ ਵੱਲ ਇਕ ਬੱਦਲ ਬਣਿਆ ਹੈ, ਜਿਸ ਜ਼ਰੀਏ ਤੁਹਾਨੂੰ ਪੌਦਿਆਂ ''ਚ ਪਾਣੀ ਪਾਉਣਾ ਹੁੰਦਾ ਹੈ। ਇਸ ''ਚ ਤੁਸੀਂ ਪਾਣੀ ਭਰ ਕੇ ਰੱਖ ਸਕਦੇ ਹੋ। ਇਸ ਦੇ ਬਾਅਦ ਇਸ ''ਚੋਂ ਹੋਲੀ-ਹੋਲੀ ਪੌਦਿਆਂ ''ਤੇ ਪਾਣੀ ਡਿਗਦਾ ਰਹੇਗਾ। ਪਾਣੀ ਖਤਮ ਹੋਣ ''ਤੇ App ''ਤੇ  Information ਵੀ ਮਿਲ ਸਕਦੀ ਹੈ। ਇਸ ਨੂੰ ਕੰਧਾਂ ''ਤੇ ਵੀ ਲਾਇਆ ਜਾ ਸਕਦਾ ਹੈ।
 
PLANTER SENSOR
ਚੀਨ ਦੀ ਇਕ ਕੰਪਨੀ ਕੋਬਾਚੀ ਨੇ ਪੌਦਿਆਂ ਲਈ ਖਾਸ WiFi Sensor  ਬਣਾਇਆ ਹੈ। ਇਹ ਸਿਰਫ WiFi ''ਤੇ ਕੰਮ ਕਰਦਾ ਹੈ। ਤੁਹਾਨੂੰ ਸਿਰਫ ਇਸ ਨੂੰ ਗਮਲਿਆਂ ਨਾਲ ਜੋੜ ਕੇ ਰੱਖਣਾ ਹੋਵੇਗਾ। ਇਸ ਦੇ ਬਾਅਦ ਇਹ ਆਪਣੇ ਆਪ ਪੌਦਿਆਂ ਦੀ ਸਥਿਤੀ ਦਾ ਮੁਲਾਂਕਣ ਕਰਕੇ ਪਾਣੀ, ਪੌਦੇ ਦੀ ਸਥਿਤੀ ਤੇ ਮਿੱਟੀ ਤੱਕ ਦੀ ਜਾਣਕਾਰੀ ਦੇ ਦੇਵੇਗਾ।
 
SMART POT AIR PURIFY
ਕਲੈਰੀ ਕੰਪਨੀ ਨੇ ਇਕ ਅਜਿਹਾ ਸਮਾਰਟ ਪੋਟ ਬਣਾਇਆ ਹੈ, ਜੋ ਨਾ ਸਿਰਫ ਗਮਲੇ ਦਾ ਬਲਕਿ ਘਰ ''ਚ Air Purify ਦਾ ਵੀ ਕੰਮ ਕਰੇਗਾ। ਇਸਦੀ Smart App ਰਾਹੀਂ ਤੁਸੀਂ ਘਰ ''ਚ ਪ੍ਰਦੂਸ਼ਣ ਤੇ ਹਵਾ ਦੀ ਗੁਣਵੱਤਾ ਦੀ ਵੀ ਜਾਂਚ ਕਰ ਸਕਦੇ ਹੋ। ਇਸ ਦੇ ਉਪਰੀ ਹਿੱਸੇ ''ਚ ਗਮਲਾ ਹੈ, ਜਿਸ ''ਚ ਤੁਸੀਂ ਘਰ ਦੀ ਸੁੰਦਰਤਾ ਵਧਾਉਣ ਲਈ ਕੋਈ ਵੀ ਪੌਦਾ ਲਾ ਸਕਦੇ ਹੋ।
 
LED HERBAL KIT
ਆਈਗ੍ਰੋ ਕੰਪਨੀ ਨੇ ਘਰਾਂ ਅੰਦਰ ਪੌਦਿਆਂ ਨੂੰ ਲਾਉਣ ਲਈ ਇਕ ''Led Herbal Kit'' ਬਣਾਈ ਹੈ। ਇਸ ''ਚ ਲਾਲ, ਨੀਲੇ ਤੇ ਸਫੈਦ ਰੰਗ ਦੀ Led Lights ਹਨ, ਜੋ ਤੈਅ ਸਮੇਂ ਲਈ ਪੌਦਿਆਂ ਨੂੰ ਰੋਸ਼ਨੀ ਦਿੰਦੀ ਹੈ। ਇਸ Kit ਦੇ ਨਾਲ 6 ਵੱਖ-ਵੱਖ ਤਰ੍ਹਾਂ ਦੇ ਪੌਦੇ ਵੀ ਉਪਲਬਧ ਹਨ ਜਿਨ੍ਹਾਂ ਨੂੰ ਤੁਸੀਂ ਲਗਾ ਸਕਦੇ ਹੋ।

Related News