ਕਾਲੇ ਮੋਤੀਏ ਦਾ ਇਲਾਜ ਕਰਨ ਦੇ ਕੰਮ ਆਏਗੀ ਸਮਾਰਟ ਡ੍ਰੇਨਿੰਗ ਡਿਵਾਈਸ

Tuesday, Nov 13, 2018 - 01:59 AM (IST)

ਕਾਲੇ ਮੋਤੀਏ ਦਾ ਇਲਾਜ ਕਰਨ ਦੇ ਕੰਮ ਆਏਗੀ ਸਮਾਰਟ ਡ੍ਰੇਨਿੰਗ ਡਿਵਾਈਸ

ਗੈਜੇਟ ਡੈਸਕ : ‘ਗਲੂਕੋਮਾ’ ਮਤਲਬ ਕਾਲੇ ਮੋਤੀਏ ਨੂੰ ਅੱਖਾਂ ਦੀਆਂ ਸਭ ਤੋਂ ਭਿਆਨਕ ਬੀਮਾਰੀਆਂ ’ਚੋਂ ਇਕ ਮੰਨਿਆ ਜਾਂਦਾ ਹੈ। ਦੁਨੀਆ ਭਰ ਵਿਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿਚੋਂ ਇਕ ਇਹ ਬੀਮਾਰੀ ਹੈ ਪਰ ਹੁਣ ਵਿਗਿਆਨੀਆਂ ਨੇ ਅਜਿਹੀ ਸਮਾਰਟ ਡਿਵਾਈਸ ਤਿਆਰ ਕੀਤੀ ਹੈ, ਜੋ ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਠੀਕ ਬਣਾਈ ਰੱਖਣ ’ਚ ਮਦਦ ਕਰੇਗੀ। ਅਮਰੀਕਾ ਵਿਚ ਸਥਿਤ ਪਰਡਯੂ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਯੋਵੋਨ ਲੀ ਨੇ ਦੱਸਿਆ ਕਿ ਅਸੀਂ ਅਜਿਹੀ ਡ੍ਰੇਨਿੰਗ ਡਿਵਾਈਸ ਤਿਆਰ ਕੀਤੀ ਹੈ, ਜੋ ਇਸ ਪ੍ਰੇਸ਼ਾਨੀ ਦਾ ਮੁਕਾਬਲਾ ਕਰਨ ਵਿਚ ਸਮਰੱਥ ਹੈ। ਇਹ ਸਮਾਰਟ ਡਿਵਾਈਸ ਅੱਖ ਦੇ ਅੰਦਰ ਕੰਬਣੀ ਪੈਦਾ ਕਰਦੀ ਹੈ, ਜਿਸ ਨਾਲ ਅੱਖ ਵਿਚ ਵਗਣ ਵਾਲੇ ਪਾਣੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਤਕਨੀਕ ਜ਼ਿਆਦਾ ਸੁਰੱਖਿਅਤ ਤੇ ਸਫਲ ਹੈ।

PunjabKesari

ਡਿਵਾਈਸ ਦੀ ਕਾਰਜ ਪ੍ਰਣਾਲੀ
ਨਵੀਂ ਤਕਨੀਕ ਰਾਹੀਂ ਇਲਾਜ ਕਰਨ ’ਤੇ ਮਰੀਜ਼ ਦੀਆਂ ਅੱਖਾਂ ਵਿਚ ਛੋਟਾ ਜਿਹਾ ਕੱਟ ਲਾ ਕੇ ਅੱਖ ਦੇ ਅੰਦਰ ਨਲੀ ਪਾਈ ਜਾਵੇਗੀ, ਜਿਸ ਨਾਲ ਅੰਦਰ ਜੰਮੇ ਲਿਕਵਿਡ ਨੂੰ ਖਿੱਚ ਕੇ ਬਾਹਰ ਕੱਢਿਆ ਜਾ ਸਕੇਗਾ ਪਰ ਇਸ ਦੌਰਾਨ ਗਲੂਕੋਮਾ ਬੀਮਾਰੀ ਗੰਭੀਰ ਪੱਧਰ ਤਕ ਨਹੀਂ ਪਹੁੰਚੀ ਹੋਣੀ ਚਾਹੀਦੀ।

ਗੰਭੀਰ ਸਥਿਤੀ ’ਚ Trabeculectomy ਸਰਜਰੀ
ਦੱਸ ਦੇਈਏ ਕਿ Trabeculectomy ਸਰਜਰੀ ਰਾਹੀਂ ਵੀ ਗਲੂਕੋਮਾ ਦਾ ਇਲਾਜ ਕੀਤਾ ਜਾਂਦਾ ਹੈ, ਹਾਲਾਂਕਿ ਇਹ ਸਰਜਰੀ ਬਹੁਤ ਗੰਭੀਰ ਸਥਿਤੀ ਵਿਚ ਹੀ ਕੀਤੀ ਜਾਂਦੀ ਹੈ। ਫਿਲਹਾਲ ਇਸ ਸਮਾਰਟ ਡ੍ਰੇਨਿੰਗ ਡਿਵਾਈਸ ਨੂੰ ਕਦੋਂ ਤਕ ਬਾਜ਼ਾਰ ਵਿਚ ਲਿਆਂਦਾ ਜਾਵੇਗਾ, ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਕੀ ਹੈ ਗਲੂਕੋਮਾ ਦੀ ਬੀਮਾਰੀ

ਅੱਖ ’ਚ ਪ੍ਰਵਾਹਿਤ ਹੋਣ ਵਾਲੇ ਲਿਕਵਿਡ ਅਸੰਤੁਲਿਤ ਹੋ ਕੇ ਦਬਾਅ ’ਚ ਅੱਖ ਦੀਆਂ ਨਸਾਂ ’ਤੇ ਅਸਰ ਪਾਉਣ ਲੱਗਦੇ ਹਨ। ਇਸੇ ਨੂੰ ਗਲੂਕੋਮਾ ਕਿਹਾ ਜਾਂਦਾ ਹੈ। ਮੁੱਢਲੇ ਪੱਧਰ ’ਤੇ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ ਪਰ ਜਦੋਂ ਤਕ ਲੱਛਣ ਸਮਝ ਵਿਚ ਆਉਂਦੇ ਹਨ, ਉਸ ਵੇਲੇ ਤਕ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਇਸ ਦੀ ਆਖਰੀ ਸਟੇਜ ’ਤੇ ਇਲਾਜ ਲਈ ਆਪ੍ਰੇਸ਼ਨ ਹੀ ਕਾਰਗਰ ਹੁੰਦਾ ਹੈ।


Related News