Linux ਲਈ ਲਾਂਚ ਹੋਇਆ ਸਕਾਈਪ ਅਲਫਾ

Friday, Jul 15, 2016 - 03:13 PM (IST)

Linux ਲਈ ਲਾਂਚ ਹੋਇਆ ਸਕਾਈਪ ਅਲਫਾ

ਜਲੰਧਰ : ਮਾਈਕ੍ਰੋਸਾਫਟ ਨੇ ਆਪਣੀ ਮਸ਼ਹੂਰ ਵੀਡੀਓ ਕਾਲਿੰਗ ਸਰਵਿਸ ਸਕਾਈਪ ਨੂੰ ਲਿਊਨੈਕਸ ਲਈ ਅਨਾਊਂਸ ਕੀਤਾ ਹੈ। ਇਸ ਵਰਜ਼ਨ ਦਾ ਨਾਂ ਅਲਫਾ ਰੱਖਿਆ ਗਿਆ ਹੈ। ਲਿਊਨੈਕਸ ''ਤੇ ਸਕਾਈਪ ਅਲਫਾ ਵੈੱਬ ਆਰ. ਟੀ. ਸੀ. (ਵੈੱਬ ਰਿਅਲ ਟਾਈਮ ਕਮਿਊਨੀਕੇਸ਼ਨ) ਵਰਜ਼ਨ ''ਚ ਲਾਂਚ ਕੀਤਾ ਗਿਆ ਹੈ। ਸਕਾਈਪ ਫਾਰ ਲਿਊਨੈਕਸ ਅਲਫਾ ਪੂਰੀ ਤਰ੍ਹਾਂ ਕੰਪਲੀਟ ਕਲਾਈਂਟ ਨਹੀਂ ਹੈ। 

 

ਟੀਮ ਵੱਲੋਂ ਲਿਊਨੈਕਸ ਯੂਜ਼ਰਜ਼ ਨੂੰ ਇਹ ਐਪ ਟੈਸਟ ਕਰਨ ਲਈ ਇਨਵਾਈਟ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤੋਂ ਮੌਜੂਦ ਸਕਾਈਪ ਫਾਰ ਲਿਊਨੈਕਸ ਤੋਂ ਸਕਾਈਪ ਫਾਰ ਲਿਊਨੈਕਸ ਅਲਫਾ ਬਹੁਤ ਅਲੱਗ ਹੈ। ਸਕਾਈਪ ਫਾਰ ਲਿਊਨੈਕਸ ਅਲਫਾ ਦਾ ਯੂਜ਼ਰ ਇੰਟਰਫੇਸ, ਵਿੰਡੋਜ਼, ਐਂਡਰਾਇਡ, ਆਈ. ਓ. ਐੱਸ. ਦੇ ਸਕਾਈਪ ਵਰਗਾ ਹੈ ਤੇ ਯੂਜ਼ਰ ਫਾਈਲਜ਼, ਫੋਟੋਜ਼, ਵੀਡੀਓਜ਼ ਤੇ ਲੇਟੈਸਟ ਇਮੋਜੀਜ਼ ਸ਼ੇਅਰ ਕਰ ਸਕਦਾ ਹੈ। ਸਕਾਈਪ ''ਚ ਵੀਡੀਓ ਕਾਲਿੰਗ ਫੀਚਰ ''ਚ ਵੈੱਬ ਪਲੱਗ ਇਨਜ਼ ਨੂੰ ਵੀ ਅਪਡੇਟ ਕੀਤਾ ਗਿਆ ਹੈ।


Related News