ਐਂਡ੍ਰਾਇਡ ਯੂਜ਼ਰਸ ਲਈ ਆਈ ਸਕਾਇਪ ਦੀ ਨਵੀਂ ਅਪਡੇਟ

Monday, Nov 14, 2016 - 05:51 PM (IST)

ਐਂਡ੍ਰਾਇਡ ਯੂਜ਼ਰਸ ਲਈ ਆਈ ਸਕਾਇਪ ਦੀ ਨਵੀਂ ਅਪਡੇਟ
ਜਲੰਧਰ- ਮਾਈਕ੍ਰੋਸਾਫਟ ਨੇ ਸਕਾਇਪ ਲਈ ਨਵੀਂ ਅਪਡੇਟ ਪੇਸ਼ ਕੀਤੀ ਹੈ ਅਤੇ ਇਹ ਅਪਡੇਟ ਐਂਡ੍ਰਾਇਡ ਓ.ਐੱਸ. ਸਮਾਰਟਫੋਨਜ਼ ਲਈ ਹੈ। ਇਹ ਫੀਚਰ ਕੁਝ ਹਫਤੇ ਪਹਿਲਾਂ ਲੀਕ ਹੋਈ ਸੀ ਅਤੇ ਹੁਣ ਅਧਿਕਾਰਤ ਤੌਰ ''ਤੇ ਉਪਲੱਬਧ ਹੈ। ਐੱਮ.ਐੱਸ. ਪਾਵਰ ਯੂਜ਼ਰ ਦੀ ਰਿਪੋਰਟ ਮੁਤਾਬਕ ਨਵੇਂ ਫੀਚਰ ''ਚ ਕੋਈ ਮੁੱਖ ਬਦਲਾਅ ਨਹੀਂ ਹੈ। ਸਕਾਇਪ ਦੀ ਨਵੀਂ ਅਪਡੇਟ ''ਚ ਕਾਲ ਟੈਬ ''ਚ ਸੁਧਾਰ ਲਿਆਇਆ ਗਿਆ ਹੈ। ਇਸ ਦੇ ਨਾਲ ਹੀ ਨਵਾਂ ਡਾਇਲਰ ਬਟਨ ਪੇਸ਼ ਕੀਤਾ ਗਿਆ ਹੈ। ਗਰੁੱਪ ਕਾਲ ਯੂ.ਆਈ. ''ਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ। ਹੁਣ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਸਨੇ ਸਪੀਕਰ ਆਕਟੀਵੇਟ ਕੀਤਾ ਹੈ। ਇਸ ਤੋਂ ਇਲਾਵਾ ਸਕਾਇਪ ''ਚ ਅਪਡੇਟ ਨੂੰ ਫਿਕਸ ਕੀਤਾ ਗਿਆ ਹੈ ਜਿਸ ਨਾਲ ਆਡੀਓ ਸਮੱਸਿਆ ''ਚ ਸੁਧਾਰ ਲਿਆਇਆ ਗਿਆ ਹੈ।

Related News