13MP ਦੇ ਫਰੰਟ ਕੈਮਰੇ ਨਾਲ Sharp ਨੇ ਲਾਂਚ ਕੀਤਾ Aquos Z3 ਸਮਾਰਟਫੋਨ

Sunday, Apr 16, 2017 - 04:45 PM (IST)

13MP ਦੇ ਫਰੰਟ ਕੈਮਰੇ ਨਾਲ Sharp ਨੇ ਲਾਂਚ ਕੀਤਾ Aquos Z3 ਸਮਾਰਟਫੋਨ
ਜਲੰਧਰ- ਸ਼ਾਰਪ ਮੋਬਾਇਲ ਨੇ ਪਿਛਲੇ ਸਾਲ ਆਪਣਾ Aquos Z2 ਸਮਾਰਟਫੋਨ ਲਾਂਚ ਕੀਤਾ ਸੀ। ਕੰਪਨੀ ਨੇ ਹੁਣ ਇਸ ਦਾ ਅਗਲਾ ਵਰਜ਼ਨ Aquos Z3 ਲਾਂਚ ਕਰ ਦਿੱਤਾ ਹੈ। ਅਜੇ ਇਸ ਸਮਾਰਟਫੋਨ ਨੂੰ ਸਿਰਫ ਤਾਇਵਾਨ ''ਚ ਲਾਂਚ ਕੀਤਾ ਗਿਆ ਹੈ। ਤਾਇਵਾਨ ''ਚ ਇਸ ਦੀ ਕੀਮਤ NT$ 3990 (ਕਰੀਬ 29,715 ਰੁਪਏ) ਹੈ। ਇਹ ਸਮਾਰਟਫੋਨ ਸੈਂਪੇਨ ਗੋਲਡ ਕਲਰ ''ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ''ਚ 5.7-ਇੰਚ ਦੀ ਡਿਸਪਲੇ ਹੈ ਜਿਸ ਦਾ ਰੈਜ਼ੋਲਿਊਸ਼ਨ 2560x1,440 ਪਿਕਸਲ ਹੈ। ਇਸ ਡਿਵਾਈਸ ''ਚ ਕਵਾਡ-ਕੋਰ 1.8GHz + ਕਵਾਡ-ਕੋਰ 1.4GHz ਪ੍ਰੋਸੈਸਰ ਮੌਜੂਦ ਹੈ। 
Aquos Z3 ਸਮਰਾਟਫੋਨ ਐਂਡਰਾਇਡ 7.0 ਨੂਗਾ ਆਪਰੇਟਿੰਗ ਸਿਸਟਮ ''ਤੇ ਚੱਲਦਾ ਹੈ। ਇਸ ਡਿਵਾਈਸ ''ਚ 3100 ਐੱਮ.ਏ.ਐੱਚ. ਦੀ ਬੈਟਰੀ ਹੈ। ਇਹ ਬੈਟਰੀ ਨਾਨ ਰਿਮੂਵੇਬਲ ਹੈ ਅਤੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Aquos Z3 ''ਚ 16 ਮੈਗਾਪਿਕਸਲ ਦਾ ਰਿਅਰ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ ਡਿਵਾਈਸ ''ਚ 82 ਡਿਗਰੀ ਵਾਈਡ ਐਂਗਲ ਲੈਂਜ਼ ਮੌਜੂਦ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ''ਚ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ। ਇਸ ਸਮਾਰਟਫੋਨ ''ਚ ਡਿਊਲ ਸਿਮ ਸਲਾਟ ਮੌਜੂਦ ਹੈ। 
ਕੁਨੈਕਟੀਵਿਟੀ ਲਈ Aquos Z3 ''ਚ 4G/LTE VoLTE, WiFi, GPS, ਬਲੂਟੂਥ ਮੌਜੂਦ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ''ਚ ਐਂਬੀਅੰਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ, ਐਕਸਲੈਰੋਮੀਟਰ, ਇਲੈਕਟ੍ਰਾਨਿਕ ਕੰਪਾਸ ਅਤੇ ਗਾਈਰੋਸਕੋਪ ਮੌਜੂਦ ਹੈ।

Related News