Selfies ਦਾ ਪੈ ਰਿਹੈ ਲੋਕਾਂ ਦੀ ਸਿਹਤ ''ਤੇ ਮਾੜਾ ਅਸਰ

Monday, Aug 20, 2018 - 10:49 AM (IST)

Selfies ਦਾ ਪੈ ਰਿਹੈ ਲੋਕਾਂ ਦੀ ਸਿਹਤ ''ਤੇ ਮਾੜਾ ਅਸਰ

244 ਬੀਮਾਰੀ ਦੇ ਸ਼ਿਕਾਰ ਬਣ ਰਹੇ ਹਨ ਸੈਲਫੀ ਲਵਰਸ
ਸਿਰ ਚੜ੍ਹ ਕੇ ਬੋਲ ਰਿਹੈ ਐਡਿਟ ਕੀਤੀ ਫੋਟੋ ਵਰਗੇ ਨਜ਼ਰ ਆਉਣ ਦਾ ਜਨੂੰਨ
ਜਲੰਧਰ—
ਅੱਜ ਦੇ ਦੌਰ ਵਿਚ ਹਰ ਕੋਈ ਆਪਣੇ ਸਮਾਰਟਫੋਨ ਨਾਲ ਸੈਲਫੀ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਕਾਫੀ ਪਸੰਦ ਕਰਦਾ ਹੈ। ਤਕਨੀਕ ਦੇ ਇਸ ਦੌਰ ਵਿਚ ਜਿੱਥੇ ਸੈਲਫੀਜ਼ ਲੈ ਕੇ ਲੋਕਾਂ ਨੂੰ ਖੁਸ਼ੀ ਮਿਲਦੀ ਹੈ, ਉੱਥੇ ਹੀ ਇਨ੍ਹਾਂ ਦੇ ਨਾਂਹਪੱਖੀ ਪੱਖ ਨੇ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਤ ਇਹ ਹੋ ਗਈ ਹੈ ਕਿ ਲੋਕ ਸਮਾਰਟਫੋਨ ਵਿਚ ਸੈਲਫੀ ਲੈ ਕੇ ਉਸ 'ਤੇ ਵੱਖ-ਵੱਖ ਤਰ੍ਹਾਂ ਦੇ ਫਿਲਟਰ ਲਾ ਰਹੇ ਹਨ, ਜਿਸ ਤੋਂ ਬਾਅਦ ਉਹ ਡਾਕਟਰ ਕੋਲ ਜਾ ਕੇ ਐਡਿਟ ਕੀਤੀ ਗਈ ਫੋਟੋ ਵਰਗੇ ਆਪਣੇ ਚਿਹਰੇ ਨੂੰ ਬਿਹਤਰ ਬਣਾਉਣ ਲਈ ਕਹਿ ਰਹੇ ਹਨ, ਜਿਸ ਤੋਂ ਡਾਕਟਰ ਕਾਫੀ ਪ੍ਰੇਸ਼ਾਨ ਹਨ।

ਇਨ੍ਹਾਂ ਐਪਸ 'ਤੇ ਵਧ ਰਹੀਆਂ ਹਨ ਐਡੀਟਿੰਗ ਪਿਕਸ
ਐਨਗੈਜੇਟ ਦੀ ਰਿਪੋਰਟ ਅਨੁਸਾਰ ਲੋਕ ਸੈਲਫੀ ਲੈ ਕੇ ਇਸ ਨੂੰ ਐਡਿਟ ਕਰ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ, ਸਨੈਪਚੈਟ ਤੇ ਫੇਸਟਿਊਨ ਵਰਗੀਆਂ ਐਪਸ ਵੀ ਇਨ੍ਹਾਂ ਵਿਚ ਸ਼ਾਮਲ ਹਨ।

ਕਿਉਂ ਬਣਾਏ ਗਏ ਇਹ ਫਿਲਟਰ
ਇਹ ਫਿਲਟਰ ਖਾਸ ਤੌਰ 'ਤੇ ਲੋਕਾਂ ਨੂੰ ਸੁੰਦਰ ਨਜ਼ਰ ਆਉਣ ਲਈ ਬਣਾਏ ਗਏ ਹਨ। ਇਨ੍ਹਾਂ ਦੀ ਮਦਦ ਨਾਲ ਲੋਕ ਆਪਣਾ ਰੰਗ ਗੋਰਾ ਕਰਦੇ ਹਨ। ਆਪਣਾ ਨੱਕ ਸਹੀ ਤੇ ਤਿੱਖਾ ਕਰਦੇ ਹਨ। ਆਪਣੇ ਬੁੱਲ੍ਹਾਂ ਨੂੰ ਸ਼ੇਪ ਵਿਚ ਲਿਆਉਂਦੇ ਹਨ ਤਾਂ ਜੋ ਉਹ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਲੱਗ ਸਕਣ।

PunjabKesari

ਨਾਂਹਪੱਖੀ ਅਸਰ ਦੇ ਸ਼ਿਕਾਰ ਹੋ ਰਹੇ ਹਨ ਸੈਲਫੀ ਲਵਰਸ
ਡਾਕਟਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਸਾਫਟਵੇਅਰ ਨਾਲ ਲੋਕਾਂ ਦੀ ਦਿਮਾਗੀ ਹਾਲਤ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਬੀਮਾਰੀ ਨੂੰ 244 (ਬਾਡੀ ਡਿਸਮਾਰਫਿਕ ਡਿਸਆਰਡਰ) ਕਿਹਾ ਜਾਂਦਾ ਹੈ। ਇਸ ਦੇ ਹੋਣ ਨਾਲ ਲੋਕਾਂ ਨੂੰ ਐਡਿਟ ਕੀਤੀ ਗਈ ਫੋਟੋ ਨੂੰ ਦੇਖ ਕੇ ਖੁਦ ਵਿਚ ਕਮੀਆਂ ਨਜ਼ਰ ਆਉਣ ਲੱਗਦੀਆਂ ਹਨ, ਜਿਸ ਤੋਂ ਬਾਅਦ ਫਿਲਟਰ ਲਾਈ ਫੋਟੋ ਨੂੰ ਦੇਖ ਕੇ ਉਸ ਵਰਗਾ ਬਣਨ ਦਾ ਜਨੂੰਨ ਪੈਦਾ ਹੋ ਜਾਂਦਾ ਹੈ, ਜੋ ਸਿਰ ਚੜ੍ਹ ਕੇ ਬੋਲਦਾ ਹੈ।

ਡਾਕਟਰਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਜਵਾਬ ਦੇਈਏ
ਲੋਕ ਇਨ੍ਹਾਂ ਐਪਸ ਨਾਲ ਤਿਆਰ ਫੋਟੋਆਂ ਲੈ ਕੇ ਡਾਕਟਰਾਂ ਕੋਲ ਪਲਾਸਟਿਕ ਸਰਜਰੀ ਕਰਵਾਉਣ ਜਾ ਰਹੇ ਹਨ। ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ 'ਤੇ ਡਾਕਟਰ ਪੈਸਿਆਂ ਦੇ ਲਾਲਚ ਵਿਚ ਨਾ ਆਉਂਦਿਆਂ ਮਰੀਜ਼ ਨੂੰ ਦਿਮਾਗੀ ਤੌਰ 'ਤੇ ਅਸਥਿਰ ਮੰਨਦਿਆਂ ਉਨ੍ਹਾਂ ਨੂੰ ਰਿਜੈਕਟ ਕਰ ਰਹੇ ਹਨ। ਇਸ ਨਾਲ ਲੋਕਾਂ ਵਿਚ ਚਿੰਤਾ ਵਧ ਰਹੀ ਹੈ ਅਤੇ ਕੁਝ ਤਾਂ ਡਿਪ੍ਰੈਸ਼ਨ ਦੇ ਸ਼ਿਕਾਰ ਵੀ ਹੋ ਚੁੱਕੇ ਹਨ।

ਡਾਕਟਰਾਂ ਨੇ ਕਿਹਾ ਹੁਣ ਤਾਂ ਹੱਦ ਹੋ ਗਈ
ਅਮੇਰਿਕਨ ਅਕੈਡਮੀ ਆਫ ਫੇਸ਼ੀਅਲ ਪਲਾਸਟਿਕ ਐਂਡ ਕੰਸਟ੍ਰਕਟਿਵ ਸਰਜਰੀ (AAFPRS) ਨੇ ਖੋਜ ਰਿਪੋਰਟ ਜਾਰੀ ਕਰ ਕੇ ਦੱਸਿਆ ਹੈ ਕਿ 55 ਫੀਸਦੀ ਡਾਕਟਰਾਂ ਨੇ ਕਿਹਾ ਕਿ ਰੋਗੀ ਉਨ੍ਹਾਂ ਕੋਲ ਆਪਣੀ ਐਡਿਟ ਕੀਤੀ ਫੋਟੋ ਲੈ ਕੇ ਆਏ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਫੋਟੋ ਵਰਗਾ ਹੀ ਬਣਾ ਦਿਓ, ਜਿਸ ਤੋਂ ਬਾਅਦ ਡਾਕਟਰ ਦੁਚਿੱਤੀ ਵਿਚ ਫਸ ਗਏ ਅਤੇ ਸੋਚਣ ਲੱਗੇ ਕਿ ਆਖਿਰ ਇਹ ਹੋ ਕੀ ਰਿਹਾ ਹੈ? ਡਾਕਟਰਾਂ ਨੇ ਕਿਹਾ ਕਿ ਹੁਣ ਤਕ ਲੋਕ ਕਿਸੇ ਸੈਲੀਬ੍ਰਿਟੀ ਦੀ ਫੋਟੋ ਲੈ ਕੇ ਆਉਂਦੇ ਸਨ ਅਤੇ ਕਹਿੰਦੇ ਸਨ ਕਿ ਇਸ ਵਰਗਾ ਚਿਹਰਾ ਪਲਾਸਟਿਕ ਸਰਜਰੀ ਨਾਲ ਬਣਾ ਦਿਓ ਪਰ ਹੁਣ ਤਾਂ ਹੱਦ ਹੀ ਹੋ ਗਈ।

PunjabKesari

ਸੈਲਫੀ ਲਵਰਸ ਨੂੰ ਹੈ ਸਾਈਕੈਟ੍ਰਿਸਟ ਦੀ ਲੋੜ
ਡਾਕਟਰਾਂ ਨੇ ਕਿਹਾ ਹੈ ਕਿ 'ਬਾਡੀ ਡਿਸਮਾਰਫਿਕ ਡਿਸਆਰਡਰ' ਨਾਂ ਦੀ ਇਸ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਦਿਮਾਗੀ ਤੌਰ 'ਤੇ ਤੰਦਰੁਸਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੂੰ ਸਾਈਕੈਟ੍ਰਿਸਟ ਦੀ ਲੋੜ ਹੈ। ਡਾ. ਵੈਸ਼ਸ਼ੀ ਨੇ ਕਿਹਾ ਕਿ ਮੈਡੀਕਲ ਖੇਤਰ ਦੇ ਸਾਰੇ ਲੋਕਾਂ ਨੂੰ ਇਸ ਮੁੱਦੇ 'ਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਇਸ ਦਾ ਇਲਾਜ ਕਰਨ ਦੀ ਵੀ ਸਖਤ ਲੋੜ ਹੈ।

ਬੀਮਾਰੀ ਦਾ ਸ਼ਿਕਾਰ ਹੋਏ ਸਨੈਪਚੈਟ ਯੂਜ਼ਰਸ
ਜਾਨ ਹਾਪਕਿੰਜ਼ ਯੂਨੀਵਰਸਿਟੀ ਸਕੂਲ ਆਫ ਮੈਡੀਸਨ 'ਚ ਫੇਸ਼ੀਅਲ ਪਲਾਸਟਿਕ ਤੇ ਕੀਕੰਸਟ੍ਰਕਟਿਵ ਸਰਜਰੀ ਦੇ ਡਾਇਰੈਕਟਰ ਡਾ. ਪੈਟ੍ਰਿਕ ਜੇ. ਬਾਇਰਨੀ ਨੇ ਕਿਹਾ ਕਿ ਰੋਗੀ "Snapchat dysmorphia" ਨਾਂ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ ਅਤੇ ਇਸ ਤੋਂ ਟੀਨ ਏਜਰਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

PunjabKesari

ਸੋਸ਼ਲ ਮੀਡੀਆ ਦੀ ਵਧ ਰਹੀ ਸਮੱਸਿਆ
USC ਐਨਨਬਰਗ ਸਕੂਲ ਆਫ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੇ ਕਲੀਨਿਕਲ ਪ੍ਰੋਫੈਸਰ ਤੇ ਸੋਸ਼ਲ ਮੀਡੀਆ ਐਕਸਪਰਟ ਕਰੇਨ ਨਾਰਥ ਨੇ ਕਿਹਾ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਸਮੱਸਿਆਵਾਂ ਵਧੀਆਂ ਨਜ਼ਰ ਆ ਰਹੀਆਂ ਹਨ। ਇੱਥੇ ਲੋਕ ਖੁਦ ਦੀ ਤੁਲਨਾ ਆਪਣੇ ਦੋਸਤਾਂ ਨਾਲ ਕਰਦੇ ਹਨ ਅਤੇ ਸੁਪਰ ਮਾਡਲ ਵਰਗੇ ਨਜ਼ਰ ਆਉਣ ਲਈ ਵੱਖ-ਵੱਖ ਫਿਲਟਰਜ਼ ਦੀ ਵਰਤੋਂ ਕਰਦੇ ਹਨ। ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਵੇਂ ਗਲੀ ਨੂੰ ਪਾਰ ਕਰਨ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਇਹ ਕਿਵੇਂ ਕਰਨਾ ਹੈ, ਇਸ ਬਾਰੇ ਸਿਖਾਉਂਦੇ ਹਾਂ ਅਤੇ ਇਸੇ ਤਰ੍ਹਾਂ ਡਰਾਈਵਿੰਗ ਲਾਇਸੈਂਸ ਤੋਂ ਪਹਿਲਾਂ ਵਾਹਨ ਨੂੰ ਸਹੀ ਢੰਗ ਨਾਲ ਚਲਾਉਣਾ ਆਉਣਾ ਲਾਜ਼ਮੀ ਹੈ। ਉਸੇ ਤਰ੍ਹਾਂ ਸੋਸ਼ਲ ਮੀਡੀਆ ਨੂੰ ਚਲਾਉਣ ਤੋਂ ਪਹਿਲਾਂ ਇਸ ਦੀ ਵਰਤੋਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਸਿਰਫ ਲਾਈਕਸ ਦੇ ਚੱਕਰ ਵਿਚ ਰੋਜ਼ਾਨਾ ਜ਼ਿੰਦਗੀ 'ਚ ਖਿੱਚੀਆਂ ਗਈਆਂ ਫੋਟੋਆਂ ਐਡਿਟ ਕਰ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਨਾਲ ਕਈ ਦਿਮਾਗੀ ਸਿਹਤ ਨਾਲ ਜੁੜੀਆਂ ਬੀਮਾਰੀਆਂ ਨੂੰ ਉਤਸ਼ਾਹ ਮਿਲ ਰਿਹਾ ਹੈ।


Related News