2023 ਤਕ ਸੇਗਵੇ ਬਾਜ਼ਾਰ ’ਚ ਉਤਾਰੇਗੀ ਹਾਈਡ੍ਰੋਜਨ ਪਾਵਰਡ ਮੋਟਰਸਾਈਕਲ
Tuesday, Apr 13, 2021 - 05:56 PM (IST)
ਆਟੋ ਡੈਸਕ– ਪ੍ਰਾਈਵੇਟ ਟ੍ਰਾਂਸਪੋਰਟਰ ਨਿਰਮਾਤਾ ਕੰਪਨੀ ਸੇਗਵੇ ਨੇ ਪਹਿਲੀ ਹਾਈਡ੍ਰੋਜਨ ਇਲੈਕਟ੍ਰਿਕ ਹਾਈਬ੍ਰਿਡ ਬਾਈਕ ਕੰਸੈਪਟ ਅਪੈਕਸ ਐੱਚ 2 ਪੇਸ਼ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ, ਕੰਪਨੀ ਸਭ ਤੋਂ ਪਹਿਲਾਂ ਬਾਈਕ ਦੇ 99 ਪ੍ਰੀ ਆਰਡਰ ਲਵੇਗੀ। ਇੰਨਾ ਹੀ ਨਹੀਂ ਇਸ ਬਾਈਕ ਲਈ ਕੰਪਨੀ ਬਹੁਤ ਜਲਦ ਕ੍ਰਾਈਡ ਫੰਡਿੰਗ ਸ਼ੁਰੂ ਕਰਨ ਜਾ ਰਹੀ ਹੈ। ਇਸ ਬਾਈਕ ਦੀ ਕੀਮਤ 7 ਤੋਂ 8 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ ਅਤੇ ਇਸ ਨੂੰ 2023 ਤਕ ਲਾਂਚ ਕਰ ਦਿੱਤਾ ਜਾਵੇਗਾ।
ਜਿਵੇਂ ਕਿ ਦੱਸਿਆ ਗਿਆ ਹੈ ਕਿ ਇਹ ਹਾਈਡ੍ਰੋਜਨ ਪਾਵਰਡ ਬਾਈਕ ਹੋਵੇਗੀ ਤਾਂ ਇਸ ਲਈ ਕੰਪਨੀ ਹਾਈ ਸਟ੍ਰੈਂਡ ਮਟੀਰੀਅਰ ਨਾਲ ਫਿਊਲ ਕੈਨੀਸਟਰ ਬਣਾਏਗੀ ਤਾਂ ਜੋ ਹਾਈਡ੍ਰੋਜਨ ਸਟੋਰੇਜ ਸੇਫ ਅਤੇ ਸਕਿਓਰ ਰਹੇ। ਇਸ ਫਿਊਲ ਕੈਨੀਸਟਰਸ ਨੂੰ ਬਾਈਕ ’ਚ ਇੰਸਟਾਲ ਕੀਤਾ ਜਾਵੇਗਾ। ਤੁਸੀਂ ਜਦੋਂ ਚਾਹੇ ਇਨ੍ਹੰ ਕੈਨੀਸਟਰ ਨੂੰ ਬਦਲ ਵੀ ਸਕੋਗੇ। ਯਾਨੀ ਜਦੋਂ ਤੁਹਾਡੀ ਬਾਈਕ ’ਚ ਲੱਗੇ ਹੋਏ ਫਿਊਲ ਕੈਨੀਸਟਰਸ ’ਚ ਹਾਈਡ੍ਰੋਜਨ ਖਤਮ ਹੋ ਜਾਵੇ ਤਾਂ ਤੁਸੀਂ ਦੂਜਾ ਕੈਨੀਸਟਰ ਲਗਾ ਸਕੋਗੇ।
ਪਾਵਰ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਤੁਹਾਨੂੰ 81.6 ਪੀ.ਐੱਸ. ਦੀ ਪਾਵਰ ਮਿਲੇਗੀ। 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਇਹ ਬਾਈਕ ਸਿਰਫ 4 ਸਕਿੰਟਾਂ ’ਚ ਫੜ ਲਵੇਗੀ। ਇਸ ਦੀ ਟਾਪ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਮੋਟਰਸਾਈਕਲ ਇਕ ਗ੍ਰਾਮ ਹਾਈਡ੍ਰੋਜਨ ’ਤੇ 1 ਕੋਲਮੀਟਰ ਦੀ ਮਾਈਲੇਜ ਦੇਵੇਗੀ।
ਸੇਗਵੇ ਅਪੈਕਸ ਐੱਚ 2 ਦਾ ਡਿਜ਼ਾਇਨ ਸ਼ਾਨਦਾਰ ਹੈ।ਇਹ ਫਿਊਚਰਿਸਟਿਕ ਹੋਣ ਦੇ ਨਾਲ-ਨਾਲ ਅਨੋਖਾ ਵੀ ਹੈ। ਇਸ ਵਿਚ ਤੁਹਾਨੂੰ ਦੋਵਾਂ ਪਹੀਆਂ ਲਈ ਸਿੰਗਲ ਸਾਈਡ ਸਵਿੰਗਆਰਮਸ ਮਿਲਣਗੀਆਂ। ਬਾਈਕ ’ਚ ਤੁਹਾਨੂੰ ਸਪੋਰਟੀ ਫੁਲ ਫੇਅਰਿੰਗ ਮਿਲੇਗੀ। ਇੰਨਾ ਹੀ ਨਹੀਂ ਇਸ ਵਿਚ 7 ਇੰਚ ਦੀ ਸਕਰੀਨ ਵੀ ਮਿਲੇਗੀ। ਖੈਰ ਇਹ ਸੇਗਵੇ ਦਾ ਇਕ ਅਨੋਖਾ ਪ੍ਰੋਡਕਟ ਹੋਵੇਗਾ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਬਾਈਕ ਵਿਕਰੀ ਲਈ ਕਿਹੜੇ-ਕਿਹੜੇ ਦੇਸ਼ਾਂ ’ਚ ਉਪਲੱਬਧ ਹੋਵੇਗੀ।