ਆਰਕਾਮ-ਏਅਰਸੈੱਲ ਵਿਲਯ ਨੂੰ Sebi ਦੀ ਮਨਜ਼ੂਰੀ
Thursday, Mar 16, 2017 - 03:24 PM (IST)

ਜਲੰਧਰ- ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਸ (ਆਰਕਾਮ) ਦੀ ਵਾਇਰਲੈੱਸ ਇਕਾਈ ਅਤੇ ਏਅਰਸੈੱਲ ਲਿਮਟਿਡ ਅਤੇ ਉਸ ਦੀ ਸਹਾਇਕ ਇਕਾਈ ਡਿਸ਼ਨੈੱਟ ਵਾਇਰਲੈੱਸ ਲਿਮਟਿਡ ਦੇ ਵਿਲਯ ਦੇ ਪ੍ਰਸਤਾਵ ਨੂੰ ਭਾਰਤੀ ਸੁਕਉਰਿਟੀਜ਼ ਅਤੇ ਵਿਨਿਮਿਯ ਬੋਰਡ (ਸੇਬੀ) ਬੀ. ਐੱਸ. ਈ. ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਮਨਜ਼ੂਰੀ ਦੇ ਦਿੱਤੀ ਹੈ।
ਆਰਕਾਮ ਨੇ ਜਾਣਾਕਰੀ ਦਿੱਤੀ ਹੈ ਕਿ ਸੇਬੀ, ਬੀ. ਐੱਸ. ਐੱਸ. ਈ. ਅਤੇ ਐੱਨ. ਐੱਸ. ਈ. ਤੋਂ ਕੰਪਨੀ ਵੱਲੋਂ ਪ੍ਰਸਤਾਵਿਤ ਉਸ ਦੀ ਵਾਇਰਲੈੱਸ ਇਕਾਈ ਦੇ ਏਅਰਸੈੱਲ ਅਤੇ ਉਸ ਦੀ ਸਹਾਇਕ ਇਕਾਈ ਡਿਸ਼ਨੈੱਟ ਵਾਇਰਲੈੱਸ ਲਿਮਟਿਡ ''ਚ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਦੱਸਿਆ ਹੈ ਕਿ ਉਸ ਨੇ ਇਸ ਵਿਲਯ ਦੀ ਪ੍ਰਵਾਨਗੀ ਲਈ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਦੀ ਮੁੰਬਈ ਦੀ ਅਦਾਲਤ ਦੇ ਸਮਰੱਥ ਵੀ ਅਰਜ਼ੀ ਦਾਇਰ ਕੀਤੀ ਹੈ। ਇਹ ਵਿਲਯ ਹੋਣ ''ਤੇ ਆਰਕਾਮ ਅਤੇ ਏਅਰਸੈੱਲ ਲਿਮਟਿਡ ਦੇ ਮੌਜੂਦਾ ਸ਼ੇਅਰਧਾਰਕਾਂ ਦੀ ਏਅਰਸੈੱਲ ''ਚ 50-50 ਫੀਸਦੀ ਦੀ ਹਿੱਸੇਦਾਰੀ ਹੋਵੇਗੀ। ਵਿਲਯ ਤੋਂ ਬਾਅਦ ਬਣੀ ਕੰਪਨੀ ਉਪਭੋਗਤਾ ਦੇ ਆਧਾਰ ''ਤੇ ਦੇਸ਼ ਦੀ ਤੀਜੀ ਵੱਡੀ ਦੂਰਸੰਚਾਰ ਕੰਪਨੀ ਹੋਵੇਗੀ।