Seafloor ਰੋਬੋਟ ਨੇ ਬਣਾਇਆ ਵਿਸ਼ਵ ਰਿਕਾਰਡ

Monday, Dec 26, 2016 - 09:41 AM (IST)

Seafloor ਰੋਬੋਟ ਨੇ ਬਣਾਇਆ ਵਿਸ਼ਵ ਰਿਕਾਰਡ
ਜਲੰਧਰ- ਸਮੁੰਦਰ ਦੇ ਅੰਦਰ ਸਭ ਤੋਂ ਜ਼ਿਆਦਾ ਦੂਰੀ ਤਹਿ ਕਰਨ ਅਤੇ ਸਭ ਤੋਂ ਜ਼ਿਆਦਾ ਦੇਰ ਤੱਕ ਰਹਿਣ ਨਾਲ ਜਲਵਾਯ ਸੰਬੰਧੀ ਆਂਕੜੇ ਇਕੱਠੇ ਕਰਨ ਦੇ ਮਾਮਲੇ ''ਚ ਇਕ ਸਵਤੰਤਰ ਰੋਬੋਟਿਕ ਸੀਫਲੋਰ ਕਾਰਲਰ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਅਮਰੀਕਾ ''ਚ ਮੋਂਟੇਰੀ ਬੇ ਐਕਵੇਰਿਅਮ ਰਿਸਰਡ ਇੰਸਟੀਚਿਊਟ (ਐੱਮ. ਬੀ. ਏ. ਆਰ. ਆਈ.) ਵੱਲੋਂ ਵਿਕਸਿਤ ''ਬੇਥਿਕ ਰੋਵਰ'' ਇਸ ਸਮੇਂ ਮੌਜੂਦਗੀ ''ਚ ਮੌਜੂਦ ਸਿਰਫ ਪੂਰੀ ਤਰ੍ਹਾਂ ਤਹਿ ਸਵਤੰਤਰਤਾ ਨਾਲ ਸੰਚਾਲਤ ਸੀਫਲੋਰ ਕਾਰਲਰ ਹੈ।
ਰੋਵਰ ''ਸਟੇਸ਼ਨ-ਐੱਮ'' ''ਚ ਚੱਲਦਾ ਹੈ, ਜੋ ਸਮੁੰਦਰ ਦੇ ਅੰਦਰ 4000 ਮੀਟਰ ਦੀ ਗਹਿਰਾਈ ''ਚ ਇਕ ਸਮਤਲ, ਦਲਦਲੀ ਅਤੇ ਵਿਸ਼ਾਲ ਖੇਤਰ ਹੈ। ਇਹ ਜਗ੍ਹਾ ਕੈਲੀਫੋਰਨੀਆ ਦੇ ਤੱਟ ਖੇਤਰ ਤੋਂ ਕਰੀਬ 220 ਕਿਲੋਮੀਟਰ ਦੂਰ ਹੈ। ਐੱਮ. ਬੀ. ਆਰ. ਆਈ. ਦੇ ਸਮੁੰਦਰ ਵਾਤਾਵਰਣ ਨਾਲ ਕੇਨ ਸਮਿੱਥ ਅਤੇ ਉਨ੍ਹਾਂ ਦੇ ਸਹਿਯੋਗੀ 1989 ਤੋਂ ਸਟੇਸ਼ਨ -ਐੱਮ ਦਾ ਅਧਿਐਨ ਕਰ ਰਹੇ ਹਨ। ਰੋਵਰ ਕਈ ਘਟਨਾਵਾਂ ਦਾ ਸਾਕਸ਼ੀ ਬਣਿਆ ਅਤੇ ਉਹ ਜਲਵਾਯੂ ਸੰਬੰਧੀ ਆਂਕੜੇ ਇਕੱਠੇ ਕਰਦਾ ਹੈ। ਰੋਵਰ 2009 ਤੋਂ ਸਵਤੰਤਰਤਾ ਨਾਲ ਸੰਚਾਲਤ ਹੋ ਰਿਹਾ ਹੈ।

Related News