ਵਿਗਿਆਨੀਆਂ ਨੇ ਤਿਆਰ ਕੀਤਾ ''ਇਲੈਕਟ੍ਰੋਨਿਕ'' ਗੁਲਾਬ
Tuesday, Mar 22, 2016 - 06:43 AM (IST)

ਜਲੰਧਰ— ਸਵੀਡਨ ਦੇ ਵਿਗਿਆਨੀਆਂ ਨੇ ਪੌਦੇ ''ਚ ਪਾਣੀ ਅਤੇ ਪੋਸ਼ਕ ਪਦਾਰਥਾਂ ਦੀ ਡਿਲੀਵਰੀ ਕਰਨ ਵਾਲੇ ਕਨਵੈਕਸ਼ਨ ਦੇ ਤੰਤਰ ''ਚ ਸਰਕਿਟ ਲਗਾ ਕੇ ਇਕ ''ਇਲੈਕਟ੍ਰੋਨਿਕ'' ਗੁਲਾਬ ਤਿਆਰ ਕੀਤਾ ਹੈ।
ਸਵੀਡਨ ਦੀ ਲਿੰਕੋਪਿੰਗ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜ਼ਿੰਦਾ ਪੌਦਿਆਂ ''ਚ ਐਨਾਲਾਗ ਅਤੇ ਡਿਜੀਟਲ ਇਲੈਕਟ੍ਰੋਨਿਕ ਸਰਕਿਟ ਤਿਆਰ ਕੀਤੇ ਹਨ। ਪ੍ਰੋਫੈਸਰ ਮੈਗਨਸ ਬੇਰਗ੍ਰੇਨ ਦੀ ਨਿਗਰਾਨੀ ''ਚ ਲੈਬੋਰੇਟਰੀ ਆਫਰ ਆਰਗੈਨਿਕ ਇਲੈਕਟ੍ਰੋਨਿਕਸ ਦੇ ਸਮੂਹ ਨੇ ਜ਼ਿੰਦਾ ਗੁਲਾਬਾਂ ਦੇ ਸਸਟੇਨੇਬਲ ਤੰਤਰ ਦੀ ਵਰਤੋਂ ਇਲੈਕਟ੍ਰੋਨਿਕ ਸਰਕਿਟ ਬਣਾਉਣ ''ਚ ਕੀਤੀ ਹੈ।
ਖੋਜਕਾਰਾਂ ਨੇ ਕਿਹਾ ਕਿ ਪੌਦਿਆਂ ''ਚ ਕੈਮੀਕਲ ਮਾਰਗਾਂ ''ਤੇ ਕੰਟਰੋਲ ਨਾਲ ਪ੍ਰਕਾਸ਼ ਸੰਸਲੇਸ਼ਣ ਆਧਾਰਿਤ ਇੰਧਣ ਸੈੱਲ, ਸੈਂਸਰ ਅਤੇ ਵਿਕਾਸ ਰੈਗੂਲੇਟਰਾਂ ਲਈ ਰਸਤਾ ਖੁਲ੍ਹ ਸਕਦਾ ਹੈ। ਅਜਿਹੇ ਉਪਕਰਣ ਵੀ ਤਿਆਰ ਕੀਤੇ ਜਾ ਸਕਦੇ ਹਨ ਜੋ ਪੌਦਿਆਂ ਦੀਆਂ ਅੰਦਰੂਨੀ ਕਿਰਿਆਵਾਂ ਨੂੰ ਵਿਵਸਥਿਤ ਕਰ ਸਕਣ।