ਭਾਰਤ ''ਚ ਲਾਂਚ ਹੋਇਆ Saregama ਕਾਰਵਾਨ ਪ੍ਰੀਮੀਅਮ ਆਡੀਓ ਡਿਜੀਟਲ ਪਲੇਅਰ
Thursday, Sep 20, 2018 - 11:56 AM (IST)

ਜਲੰਧਰ-ਸਾਰੇਗਾਮਾ ਨੇ ਕਾਰਵਾਨ ਮਿਊਜ਼ਿਕ ਸਿਸਟਮ ਦਾ ਅਪਡੇਟਿਡ ਵਰਜ਼ਨ ਲਾਂਚ ਕੀਤਾ ਹੈ। ਇਸ 'ਚ ਪੁਰਾਣੇ ਹਿੰਦੀ ਅਤੇ ਕਲਾਸੀਕਲ ਗਾਣੇ ਪਹਿਲਾਂ ਤੋਂ ਹੀ ਲੋਡ ਹੋਣਗੇ। ਸਾਰੇਗਾਮਾ ਨੇ ਇਸ ਪ੍ਰੋਡਕਟ ਨੂੰ ਸਭ ਤੋਂ ਪਹਿਲਾਂ ਸਾਲ 2017 'ਚ ਪੇਸ਼ ਕੀਤਾ ਸੀ ਅਤੇ ਕਾਫੀ ਮਸ਼ਹੂਰ ਹੋਇਆ ਸੀ। ਸਾਰੇਗਾਮਾ ਨੇ ਇਸ ਮਿਊਜ਼ਿਕ ਸਿਸਟਮ ਦੇ ਕਾਫੀ ਯੂਨਿਟ ਦੀ ਵਿਕਰੀ ਕੀਤੀ ਹੈ।
ਹੁਣ ਕੰਪਨੀ ਨੇ ਇਸ ਦਾ ਅਪਡੇਟਿਡ ਵਰਜ਼ਨ ਕਾਰਵਾਨ ਪ੍ਰੀਮੀਅਮ (Carvaan Premium) ਨੂੰ ਐਡਵਾਂਸਡ ਫੀਚਰਸ ਨਾਲ ਪੇਸ਼ ਕੀਤਾ ਹੈ, ਜਿਸ ਦੀ ਕੀਮਤ 7,390 ਰੁਪਏ ਹੈ। ਇਸ ਤੋਂ ਪਹਿਲਾਂ ਇਹ ਮਿਊਜ਼ਿਕ ਸਿਸਟਮ ਦੋ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਵੇਰੀਐਂਟਸ ਦੀ ਕੀਮਤ ਕ੍ਰਮਵਾਰ 6,490 ਰੁਪਏ ਅਤੇ 6,990 ਰੁਪਏ ਹੈ। ਇਸ ਮਿਊਜ਼ਿਕ ਸਿਸਟਮ ਦਾ ਛੋਟਾ ਵੇਰੀਐਂਟ ਕਾਰਵਾਨ ਮਿਨੀ (Carvaan Mini) ਵੀ ਹਾਲ ਹੀ 'ਚ ਪੇਸ਼ ਕੀਤਾ ਗਿਆ ਹੈ। ਇਸ ਦੀ ਕੀਮਤ 2,490 ਰੁਪਏ ਹੈ ਅਤੇ ਇਸ 'ਚ 251 ਗਾਣੇ ਪ੍ਰੀਲੋਡਿਡ ਹੈ। ਇਸ 'ਚ ਕਾਫੀ ਮਾਡਰਨ ਫੀਚਰਸ ਦਿੱਤੇ ਗਏ ਹਨ।
ਰੇਡੀਓ 'ਤੇ ਮੋਬਾਇਲ ਐਪ ਰਾਹੀਂ ਚਲਾ ਸਕੋਗੇ ਪੁਰਾਣੇ ਗਾਣੇ-
ਕਾਰਵਾਨ ਮਿਊਜ਼ਿਕ ਸਿਸਟਮ ਨੂੰ ਤੁਸੀਂ ਮੋਬਾਇਲ ਐਪ ਤੋਂ ਕੰਟਰੋਲ ਕਰ ਸਕਦੇ ਹੋ। ਇਸਦਾ ਮਤਲਬ ਯੂਜ਼ਰਸ ਮੋਬਾਇਲ ਐਪ ਰਾਹੀਂ ਇਸ 'ਤੇ ਆਪਣੇ ਪਸੰਦ ਦੇ ਗਾਣੇ ਚਲਾ ਸਕਦੇ ਹਨ। ਐਂਡਰਾਇਡ ਅਤੇ ਆਈ. ਓ. ਐੱਸ. ਦੋਵੇਂ ਹੀ ਯੂਜ਼ਰਸ ਆਪਣੇ ਮੋਬਾਇਲ ਤੋਂ ਇਸ ਮਿਊਜ਼ਿਕ ਸਿਸਟਮ ਨੂੰ ਐਕਸੈੱਸ ਕਰ ਸਕਦੇ ਹਨ ਅਤੇ ਇਸ 'ਚ ਮੌਜੂਦ ਪੁਰਾਣੇ ਗਾਣਿਆ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਯੂਜ਼ਰਸ ਗਾਣੇ ਚਲਾਉਣ ਦੇ ਲਈ ਪਲੇਲਿਸਟ ਬਣਾ ਸਕਦੇ ਹਨ। ਕੰਪਨੀ ਮੁਤਾਬਕ ਇਸ ਮਿਊਜ਼ਿਕ ਸਿਸਟਮ ਨੂੰ ਬੈਟਰੀ ਕਾਫੀ ਦੇਰ ਤੱਕ ਚਲਾਏਗੀ। ਸਿੰਗਲ ਚਾਰਜ 'ਤੇ ਇਸ ਦੀ ਬੈਟਰੀ 5 ਘੰਟੇ ਤੱਕ ਬੈਕਅਪ ਦਿੰਦੀ ਹੈ।