SanDisk ਸਮਾਰਟਫੋਨ ਲਈ ਲਿਆਈ 1TB ਦੀ ਪੈੱਨ-ਡਰਾਈਵ, ਜਾਣੋ ਕੀਮਤ

07/01/2020 10:41:23 AM

ਗੈਜੇਟ ਡੈਸਕ– ਦੁਨੀਆ ਭਰ ’ਚ ਆਪਣੇ ਮੈਮਰੀ ਕਾਰਡ ਨੂੰ ਲੈ ਕੇ ਜਾਣੀ ਜਾਣ ਵਾਲੀ ਕੰਪਨੀ SanDisk ਸਮਾਰਟਫੋਨ ਲਈ 1 ਟੀ.ਬੀ. ਦੀ ਪੈੱਨ-ਡਰਾਈਵ (SanDisk Ultra Dual Drive Luxe) ਲੈ ਕੇ ਆਈ ਹੈ। ਇਹ ਟਾਈਪ-ਸੀ ਪੈੱਨ-ਡਰਾਈਵ ਹੈ ਜਿਸ ਨੂੰ ਤੁਸੀਂ ਸਮਾਰਟਫੋਨ ਨਾਲ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਉਪਭੋਗਤਾ ਇਸ ਪੈੱਨ-ਡਰਾਈਵ ਦੀ ਵਰਤੋਂ ਲੰਬੇ ਸਮੇਂ ਤਕ ਆਪਣੇ ਡਾਟਾ ਨੂੰ ਸਟੋਰ ਕਰਨ ਅਤੇ ਟਰਾਂਸਫਰ ਕਰਨ ਲਈ ਕਰ ਸਕਦੇ ਹਨ। 

5 ਸਟੋਰੇਜ ਆਪਸ਼ੰਸ ’ਚ ਹੋਵੇਗੀ ਮੁਹੱਈਆ
ਇਸ ਪੈੱਨ-ਡਰਾਈਵ ਨੂੰ 5 ਸਟੋਰੇਜ ਆਪਸ਼ਨ ਮੁਹੱਈਆ ਕੀਤਾ ਜਾਵੇਗਾ, ਜਿਨ੍ਹਾਂ ’ਚ 32 ਜੀ.ਬੀ., 64 ਜੀ.ਬੀ., 256 ਜੀ.ਬੀ., 512 ਜੀ.ਬੀ. ਸਟੋਰੇਜ ਤੋਂ ਇਲਾਵਾ 1 ਟੀ.ਬੀ. ਸਟੋਰੇਜ ਵਾਲਾ ਮਾਡਲ ਵੀ ਸ਼ਾਮਲ ਹੋਵੇਗਾ। 

PunjabKesari

ਮਿਲੇਗੀ ਸ਼ਾਨਦਾਰ ਸਪੀਡ
ਇਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 150Mbps ਦੀ ਰੀਡ ਸਪੀਡ ਦਿੰਦੀ ਹੈ। ਇਸ ਪੈੱਨ-ਡਰਾਈਵ ਦੀ ਵਰਤੋਂ ਉਪਭੋਗਤਾ ਸਮਾਰਟਫੋਨ, ਟੈਬਲੇਟ, ਮੈਕ ਡਿਵਾਈਸ, ਸਮਾਰਟ ਟੀਵੀ ਅਤੇ ਕੰਪਿਊਟਰ ’ਚ ਕਰ ਸਕਦੇ ਹੋ। 

PunjabKesari

ਕੀਮਤ ਅਤੇ ਉਪਲੱਬਧਤਾ
ਇਸ ਪੈੱਨ-ਡਰਾਈਵ ਦੇ 32 ਜੀ.ਬੀ. ਮਾਡਲ ਦੀ ਕੀਮਤ 849 ਰੁਪਏ ਅਤੇ 1 ਟੀ.ਬੀ. ਮਾਡਲ ਦੀ ਕੀਮਤ 13,529 ਰੁਪਏ ਹੈ। ਇਸ ਨੂੰ 4 ਜੁਲਾਈ ਤੋਂ ਐਮਾਜ਼ੋਨ ’ਤੇ ਮੁਹੱਈਆ ਕੀਤਾ ਜਾਵੇਗਾ।


Rakesh

Content Editor

Related News