ਆਈਫੋਨ ਤੇ ਆਈਪੈਡ ਦੀ ਘੱਟ ਸਟੋਰੇਜ ਤੋਂ ਹੋ ਪਰੇਸ਼ਾਨ, ਕੰਮ ਆਏਗੀ ਇਹ ਫਲੈਸ਼ ਡਰਾਈਵ

05/02/2017 1:17:26 PM

ਜਲੰਧਰ- ਇਸ ਸਾਲ ਆਪਣੀ ਆਈਐਕਸਪੈਂਡ ਫਲੈਸ਼ ਡਰਾਈਵ ਲਾਂਚ ਕਰਨ ਤੋਂ ਬਾਅਦ ਵੈਸਟਰਨ ਡਿਜੀਟਲ ਨੇ ਸੋਮਵਾਰ ਨੂੰ ਆਪਣੀ ਸੈਨਡਿਸਕ ਆਈਐਕਸਪੈਂਡ ਮਿਨੀ ਫਲੈਸ਼ ਡਰਾਈਵ ਲਾਂਚ ਕੀਤੀ ਹੈ। ਕੰਪਨੀ ਨੇ ਇਸ ਫਲੈਸ਼ ਡਰਾਈਵ ਨੂੰ ਆਈਫੋਨ ਅਤੇ ਆਈਪੈਡ ਦੀ ਘੱਟ ਸਟੋਰੇਜ ਦੇ ਇਕ ਹੱਲ ਦੇ ਤੌਰ ''ਤੇ ਪੇਸ਼ ਕੀਤਾ ਹੈ। ਸੈਨਡਿਸਕ ਆਈਐਕਸਪੈਂਡ ਮਿਨੀ ਫਲੈਸ਼ ਡਰਾਈਵ ਪਹਿਲਾਂ ਹੀ ਭਾਰਤ ''ਚ 16ਜੀ.ਬੀ., 32ਜੀ.ਬੀ., 64ਜੀ.ਬੀ. ਅਤੇ 128ਜੀ.ਬੀ. ਸਟੋਰੇਜ ਸਮਰੱਥਾ ''ਚ ਉਪਲੱਬਧ ਕਰਵਾ ਦਿੱਤੀ ਗਈ ਹੈ। ਇਸ ਦੀ ਕੀਮਤ 2,750 ਰੁਪਏ ਤੋਂ 7,050 ਰੁਪਏ ਤੱਕ ਹੈ। ਨਵੀਂ ਫਲੈਸ਼ ਡਰਾਈਵ ਫਲਿੱਪਕਾਰਟ ਰਾਹੀਂ ਐਕਸਕਲੂਜ਼ੀਵ ਤੌਰ ''ਤੇ ਆਨਲਾਈਨ ਉਪਲੱਬਧ ਹੈ। 
ਵੈਸਟਰਨ ਡਿਜੀਟਲ ਦਾ ਦਾਅਵਾ ਹੈ ਕਿ ਸੈਨਡਿਸਕ ਆਈਐਕਸਪੈਂਡ ਮਿਨੀ ਫਲੈਸ਼ ਡਰਾਈਵ ਨਾਲ 70 ਐੱਮ.ਬੀ.ਪੀ.ਐੱਸ. ਤੱਕ ਦੀ ਟ੍ਰਾਂਸਫਰ ਸਪੀਡ ਮਿਲਦੀ ਹੈ। ਵੈਸਟਰਨ ਡਿਜੀਟਲ ਨੇ ਇਕ ਰਿਲੀਜ਼ ''ਚ ਦੱਸਿਆ ਕਿ ਇਸੇ ਸਾਲ ਲਾਂਚ ਹੋਈ ਡਰਾਈਵ ਦੇ ਮੁਕਾਬਲੇ ਨਵੀਂ ਡਰਾਈਵ ਦਾ ਡਿਜ਼ਾਈਨ ਥੋੜ੍ਹਾ ਅਲੱਗ ਹੈ ਅਤੇ ਯੂਜ਼ਰ ਕਵਰ ਨੂੰ ਹਟਾਏ ਬਿਨਾਂ ਹੀ ਡਰਾਈਵ ਨੂੰ ਸਿੱਧਾ ਆਈਫੋਨ ਜਾਂ ਆਈਪੈਡ ਨਾਲ ਕੁਨੈੱਕਟ ਕਰ ਸਕਦੇ ਹਨ। ਇਹ ਡਰਾਈਵ ਇਕ ਲਾਈਟਨਿੰਗ ਕੁਨੈੱਕਟ ਅਤੇ ਇਕ ਯੂ.ਐੱਸ.ਬੀ. 3.0 ਕੁਨੈੱਕਟਰ ਦੇ ਨਾਲ ਆਉਂਦਾ ਹੈ ਜਿਸ ਨਾਲ ਆਈਫੋਨ/ਆਈਪੈਡ ਅਤੇ ਮੈਕ ਜਾਂ ਪੀ.ਸੀ. ''ਚ ਤੇਜ਼ੀ ਅਤੇ ਆਸਾਨੀ ਨਾਲ ਫਾਈਲਾਂ ਟ੍ਰਾਂਸਫਰ ਕੀਤੀਆਂ ਜਾ ਸਕਦੀਆਂ ਹਨ। 
ਵੈਸਟਰਨ ਡਿਜੀਟਲ ਕਾਰਪੋਰੇਸ਼ਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੇਲਸ, ਖਾਲਿਦ ਵਾਨੀ ਨੇ ਕਿਹਾ ਕਿ ਸਮਾਰਟਫੋਨ ਅਤੇ ਟੈਬਲੇਟ ਯੂਜ਼ਰ ਪਹਿਲਾਂ ਦੇ ਮੁਕਾਬਲੇ ਹੁਣ ਸਭ ਤੋਂ ਜ਼ਿਆਦਾ ਕੰਟੈਂਟ ਕ੍ਰਿਏਟ ਕਰ ਰਹੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਗਾਹਕ ਅਜਿਹੇ ਫਿਜ਼ੀਕਲ ਮੋਬਾਇਲ ਸਟੋਰੇਜ ਹੱਲ ਦੀ ਭਾਲ ''ਚ ਹਨ ਜਿਸ ਨੂੰ ਇਸਤੇਮਾਲ ਕਰਨਾ ਆਸਾਨ ਹੋਵੇ ਅਤੇ ਜੋ ਪੋਰਟੇਬਲ ਅਤੇ ਭਰੋਸੇਮੰਦ ਹੋਵੇ। ਨਵੀਂ ਸੈਨਡਿਸਕ ਆਈਐਕਸਪੈਂਡ ਮਿਨੀ ਫਲੈਸ਼ ਡਰਾਈਵ ਰਾਹੀਂ ਆਈਫੋਨ ਅਤੇ ਆਈਪੈਡ ਯੂਜ਼ਰ ਕੋਲ ਸਟੋਰੇਜ ਦੀ ਕਮੀ ਹੋਣ ਦੀ ਚਿੰਤਾ ਕਿਤੇ ਬਿਨਾਂ ਹਰ ਪਲ ਨੂੰ ਕੈਮਰੇ ''ਚ ਕੈਦ ਕਰਨ ਦਾ ਮੌਕਾ ਮਿਲਦਾ ਹੈ। 
ਸੈਨਡਿਸਕ ਆਈਐਕਸਪੈਂਡ ਮਿਨੀ ਫਲੈਸ਼ ਡਰਾਈਵ ਦੇ ਨਾਲ ਇਕ ਐਪ ਸਪੋਰਟ ਕਰਦਾ ਹੈ ਜਿਸ ਨੂੰ ਆਈਐਕਸਪੈਂਡ ਡਰਾਈਵ ਐਪ ਨਾਂ ਦਿੱਤਾ ਗਿਆ ਹੈ। ਇਹ ਆਈਫੋਨ ਅਤੇ ਆਈਪੈਡ ਦੇ ਨਾਲ ਕੰਮ ਕਰਦਾ ਹੈ ਜੋ ਆਟੋਮੈਟਿਕਲੀ ਬੈਕਅਪ ਲੈਂਦਾ ਹੈ। ਬੈਕਅਪ ਕੰਟੈਂਟ ''ਚ ਸੋਸ਼ਲ ਨੈੱਟਵਰਕਿੰਗ ਸਾਈਟਾਂ, ਜਿਵੇਂ- ਫੇਸਬੁੱਕ ਅਤੇ ਇੰਸਟਾਗ੍ਰਾਮ ''ਚ ਟੈਗ ਕੀਤੀਆਂ ਗਈਆਂ ਤਸਵੀਰਾਂ ਤੋਂ ਇਲਾਵਾ ਗੈਲਰੀ ''ਚ ਮੌਜੂਦ ਤਸਵੀਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਐਪ ਰਾਹੀਂ ਯੂਜ਼ਰ ਡਰਾਈਵ ਨਾਲ ''ਚੋਂ ਹੀ ਵੀਡੀਓ ਵੀ ਦੇਖ ਸਕਦੇ ਹਨ। 
ਆਈਐਕਸਪੈਂਡ ਡਰਾਈਵ ਐਪ ਨਾਲ ਯੂਜ਼ਰ ਕ੍ਰੋਮਕਾਸਟ ਜਾਂ ਐਮਾਜ਼ਾਨ ਫਾਇਰ ਟੀ.ਵੀ. ਰਾਹੀਂ ਸੈਨਡਿਸਕ ਆਈਐਕਸਪੈਂਡ ਮਿਨੀ ਫਲੈਸ਼ ਡਰਾਈਵ ਤੋਂ ਕੰਟੈਂਟ ਨੂੰ ਆਪਣੇ ਟੈਲੀਵਿਜ਼ਨ ''ਤੇ ਕਾਸਟ ਕਰ ਸਕਦੇ ਹਨ। ਇਹ ਐਪ ਪਹਿਲਾਂ ਹੀ ਐਪ ਸਟੋਰ ''ਤੇ ਡਾਊਨਲੋਡ ਕਰਨ ਲਈ ਉਪਲੱਬਧ ਹੈ। ਨਵੀਂ ਫਲੈਸ਼ ਡਰਾਈਵ ਇਨਕ੍ਰਿਪਟਿਡ ਸਾਫਟਵੇਅਰ ਦੇ ਨਾਲ ਆਉਂਦੀ ਹੈ ਜਿਸ ਨਾਲ ਫਾਈਲ ਪਾਸਵਰਡ ਦੇ ਨਾਲ ਸੁਰੱਖਿਅਤ ਰਹਿੰਦੀ ਹੈ ਅਤੇ ਯੂਜ਼ਰ ਇਨ੍ਹਾਂ ਫਾਈਲਾਂ ਨੂੰ ਸੁਰੱਖਿਅਤ ਰੱਖਣ ਦੇ ਨਾਲ ਹੀ ਕੰਟੈਂਟ ਸਾਂਝਾ ਕਰ ਸਕਦੇ ਹਨ।

Related News