ਸੈਮਸੰਗ 9 ਨਵੰਬਰ ਨੂੰ ਪੇਸ਼ ਕਰ ਸਕਦੀ ਹੈ W2019 Flip Phone
Friday, Nov 02, 2018 - 05:43 PM (IST)

ਗੈਜੇਟ ਡੈਸਕ– ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਚੀਨ ’ਚ 9 ਨਵੰਬਰ ਨੂੰ ਆਪਣੇ ਨਵੇਂ ਫਲਿੱਪ ਮਾਡਲ ਤੋਂ ਪਰਦਾ ਚੁੱਕਣ ਵਾਲੀ ਹੈ। ਸੈਮਸੰਗ ਨੇ ਵੁਕਸ਼ੀ ’ਚ ਆਯੋਜਿਤ ਈਵੈਂਟ ਲਈ ਮੀਡੀਆ ਇਨਵਾਈਟ ਭੇਜਣ ਸ਼ੁਰੂ ਕਰ ਦਿੱਤੇ ਹਨ। ਈਵੈਂਟ ਦੌਰਾਨ Samsung SM-W2019 ਨੂੰ ਲਾਂਚ ਕੀਤਾ ਜਾਵੇਗਾ, ਇਹ W2018 ਦਾ ਅਪਗ੍ਰੇਡ ਵਰਜਨ ਹੋਵੇਗਾ। ਜ਼ਿਕਰਯੋਗ ਹੈ ਕਿ W2018 ਨੂੰ ਪਿਛਲੇ ਸਾਲ ਦਸੰਬਰ ’ਚ ਲਾਂਚ ਕੀਤਾ ਗਿਆ ਸੀ। W2018 ’ਚ 4.2-ਇੰਚ ਦੀ ਦੋ ਐਮੋਲੇਡ ਡਿਸਪਲੇਅ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 835 ਚਿਪਸੈੱਟ ਅਤੇ 6 ਜੀ.ਬੀ. ਰੈਮ ਹੈ। ਹਾਲ ਹੀ ’ਚ ਸਾਹਮਣੇ ਆਈ ਰਿਪੋਰਟ ’ਚ ਦੱਸਿਆ ਗਿਆਹੈ ਕਿ Samsung SM-W2019 ਸਮਾਰਟਫੋਨ ’ਚ ਸਪੀਡ ਅਤੇ ਮਲਟੀਟਾਸਕਿੰਗ ਲਈ ਸਨੈਪਡ੍ਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਟਿਪਸਟਰ Zyad Atef ਦੁਆਰਾ ਸ਼ੇਅਰ ਕੀਤੇ ਗਏ ਕਥਿਤ ਇਨਵਾਈਟ ਤੋਂ ਪਤਾ ਲੱਗਾ ਹੈ ਕਿ ਸੈਮਸੰਗ ਨੇ ਕਨਫਰਮ ਕਰ ਦਿੱਤਾ ਹੈ ਕਿ ਕੰਪਨੀ 9 ਨਵੰਬਰ ਨੂੰ ਆਪਣੇ ਨਵੇਂ ਫਲਿੱਪ ਫੋਨ ਤੋਂ ਪਰਦਾ ਚੁੱਕੇਗੀ। ਫੋਟੋ, ਵੀਡੀਓ ਅਤੇ ਹੋਰ ਚੀਜ਼ਾਂ ਨੂੰ ਸੇਵ ਕਰਨ ਲਈ W2018 ’ਚ 64 ਜੀ.ਬੀ./256 ਜੀ.ਬੀ. ਵੇਰੀਐਂਟ ਦੇ ਨਾਲ ਮਾਈਕ੍ਰੋ ਐੱਸ.ਡੀ. ਕਾਰਡ ਸਪੋਰਟ, 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਸੈਲਪੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 2,300mAh ਦੀ ਬੈਟਰੀ ਮੌਜੂਦ ਹੈ।
SamMobile ਦੀ ਰਿਪੋਰਟ ਮੁਤਾਬਕ, Samsung W2019 ’ਚ ਫੁੱਲ-ਐੱਚ.ਡੀ. ਐਮੋਲੇਡ ਡਿਸਪਲੇਅ, ਸਨੈਪਡ੍ਰੈਗਨ 845 ਪ੍ਰੋਸੈਸਰ ਦੇ ਨਾਲ ਫੋਟੋਗ੍ਰਾਫੀ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਦੋ ਰੀਅਰ ਕੈਮਰੇ ਹੋ ਸਕਦੇ ਹਨ। ਸੈਮਸੰਗ ਬ੍ਰਾਂਡ ਦਾ ਇਹ ਫੋਨ ਸ਼ੁਰੂਆਤ ’ਚ ਗੂਗਲ ਦੇ ਐਂਡਰਾਇਡ 8.1 ਓਰੀਓ ’ਤੇ ਚੱਲੇਗਾ ਪਰ ਬਾਅਦ ’ਚ ਹੈਂਡਸੈੱਟ ਲਈ ਐਂਡਰਾਇਡ ਪਾਈ ਅਪਡੇਟ ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਸੈਮਸੰਗ ਦੇ ਇਸ ਹੈਂਡਸੈੱਟ ਦਾ ਕੋਡਨੇਮ ‘Lykan’ ਹੈ ਅਤੇ ਇਹ ਮੈਟਲ ਨਾਲ ਬਣਿਆ ਹੋਵੇਗਾ। ਪਿਛਲੇ ਦੋ ਸਾਲਾਂ ਤੋਂ ਸੈਮਸੰਗ ਚੀਨ ’ਚ ਆਪਣੇ ਫਲਿੱਪ ਫੋਨ ਨੂੰ ਲਾਂਚ ਕਰ ਰਹੀ ਹੈ।