1 ਜਾਂ 2 ਨਹੀਂ, ਇਸ ਫੋਨ ''ਚ ਹੋਣਗੀਆਂ 3 ਬੈਟਰੀਆਂ, ਫੀਚਰਜ਼ ਮਚਾਉਣਗੇ ਤਹਿਲਕਾ!
Friday, Oct 10, 2025 - 06:21 PM (IST)

ਗੈਜੇਟ ਡੈਸਕ- ਫੋਲਡੇਬਲ ਸਮਾਰਟਫੋਨ ਤਾਂ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਪਰ ਹੁਣ ਜਲਦੀ ਹੀ ਤਿੰਨ ਵਾਰ ਮੁੜਨ ਵਾਲਾ ਫੋਨ ਦੇਖਣ ਨੂੰ ਮਿਲੇਗਾ। Samsung Tri Fold Phone ਪਿਛਲੇ ਲੰਬੇ ਸਮੇਂ ਤੋਂ ਚਰਚਾ 'ਚ ਹੈ ਅਤੇ ਆਏ ਦਿਨ ਇਸ ਫੋਨ ਨੂੰ ਲੈ ਕੇ ਨਵੀਆਂ-ਨਵੀਆਂ ਜਾਣਕਾਰੀਆਂ ਲੀਕ ਹੁੰਦੀਆਂ ਰਹਿੰਦੀਆਂ ਹਨ। ਇਸ ਫੋਨ ਨੂੰ 2025 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ, ਹਾਲਾਂਕਿ, ਅਜੇ ਕੰਪਨੀ ਨੇ ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਹਾਲ ਹੀ 'ਚ ਇਕ ਪੇਟੈਂਟ ਫਾਈਲਿੰਗ ਰਾਹੀਂ ਡਿਵਾਈਸ ਬਾਰੇ ਜਾਣਕਾਰੀ ਮਿਲੀ ਹੈ।
ਇਹ ਫੋਨ Samsung Galaxy Z TriFold ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ, ਕਿਹਾ ਜਾ ਰਿਹਾ ਹੈ ਕਿ ਇਸ ਹੈਂਡਸੈੱਟ 'ਚ ਜੀ-ਸਟਾਈਲ ਇਨਵਰਡ ਫੋਲਡਿੰਗ ਮਕੈਨਿਜ਼ਮ ਹੋਵੇਗਾ ਅਤੇ ਪੂਰੀ ਤਰ੍ਹਾਂ ਖੁੱਲ੍ਹਣ 'ਤੇ ਇਸ ਫੋਨ 'ਚ 9.96 ਇੰਚ ਦੀ ਸਕਰੀਨ ਮਿਲੇਗੀ। ਹੁਣ ਇਸ ਫੋਨ ਦੀ ਬੈਟਰੀ ਨੂੰ ਲੈ ਕੇ ਜਾਣਕਾਰੀ ਮਿਲੀ ਹੈ ਕਿ ਤਿੰਨ ਮੁੜੇ ਹੋਏ ਪੈਨਲਾਂ 'ਚੋਂ ਹਰ ਇਕ 'ਚ ਬੈਟਰੀ ਹੋਵੇਗੀ, ਇਸਦਾ ਮਤਲਬ ਇਹ ਹੈ ਕਿ ਫੋਨ ਤਿੰਨ ਬੈਟਰੀਆਂ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
Samsung Galaxy Z TriFold ਦੇ ਪੇਟੈਂਟ ਨੂੰ ਕੋਰੀਆ ਇੰਟਰਲੈਕਚੁਅਲ ਪ੍ਰੋਪਰਟੀ ਰਾਈਟਸ ਇੰਫਰਮੇਸ਼ਨ ਸਰਵਿਸ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਇਸ ਫੋਨ ਦੇ ਡਿਜ਼ਾਈਨ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਇਸ ਫੋਨ 'ਚ ਇਕ ਜਾਂ ਦੋ ਨਹੀਂ ਸਗੋਂ ਤਿੰਨ ਬੈਟਰੀਆਂ ਹੋਣਗੀਆਂ, ਹਰ ਪੈਨਲ 'ਚ ਇਕ ਜੋ ਰਿਬਨ ਕੇਬਲ ਰਾਹੀਂ ਇਕ-ਦੂਜੇ ਨਾਲ ਜੁੜੀਆਂ ਹੋਣਗੀਆਂ। ਹਰੇਕ ਬੈਟਰੀ ਦਾ ਸਾਈਜ਼ ਪਹਿਲਾ ਨਾਲੋਂ ਤੀਜੀ ਤਕ ਵਧਦਾ ਜਾਂਦਾ ਹੈ।
ਜਿਸ ਪੈਨਲ 'ਚ ਕੈਮਰਾ ਲੱਗਾ ਹੈ ਉਸ ਵਿਚ ਸਭ ਤੋਂ ਛੋਟੀ ਬੈਟਰੀ ਹੈ ਕਿਉਂਕਿ ਕੈਮਰਾ ਮਾਡਿਊਲ ਉਸ ਹਿੱਸੇ ਦਾ ਮਹੱਤਵਪੂਰਨ ਹਿੱਸਾ ਘੇਰਦਾ ਹੈ, ਜਦੋਂਕਿ ਇਸ ਫੋਨ ਦੇ ਤੀਜੇ ਪੈਨਲ 'ਚ ਸਭ ਤੋਂ ਵੱਡੀ ਬੈਟਰੀ ਲੱਗੀ ਹੋਈ ਹੈ। ਪੇਟੈਂਟ 'ਚ ਬੈਟਰੀ ਦੀ ਸਮਰੱਥਾ ਦਾ ਜ਼ਿਕਰ ਨਹੀਂ ਕੀਤਾ ਗਿਆ, ਇਸ ਲਈ ਅਜੇ ਇਹ ਦੱਸ ਸਕਣਾ ਮੁਸ਼ਕਿਲ ਹੈ ਕਿ ਇਸ ਹੈਂਡਸੈੱਟ 'ਚ ਕੁੱਲ ਕਿੰਨੇ mAh ਦੀ ਬੈਟਰੀ ਦਿੱਤੀ ਗਈ ਹੋਵੇਗੀ।