ਸੈਮਸੰਗ ਨੇ ਆਨਲਾਈਨ ਪੇਮੈਂਟ Gateway PayPal ਨਾਲ ਸ਼ੁਰੂ ਕੀਤਾ ਸਮਰਥਨ

07/18/2017 1:33:25 PM

ਜਲੰਧਰ-ਸੈਮਸੰਗ ਨੇ ਆਨਲਾਈਨ ਪੇਮੈਂਟ ਗੇਟਵੇ ਨਾਲ ਸਿੰਕਰੋਨਾਈਜ਼ ਕਰ ਰਿਹਾ ਹੈ, ਇਸਦਾ ਮਤਲਬ ਜਦੋਂ ਤੁਸੀਂ ਕੁਝ ਖਰੀਦਦਾਰੀ ਕਰਦੇ ਹੈ ਅਤੇ ਤੁਹਾਨੂੰ ਪੇਮੈਂਟ ਕਰਨ ਲਈ ਇਕ ਹੋਰ ਆਪਸ਼ਨ ਮਿਲ ਰਿਹਾ ਹੈ। PayPal ਸਰਵਿਸ ਨੂੰ ਸਭ ਤੋਂ ਪਹਿਲਾਂ US ਦੇ ਯੂਜ਼ਰਸ ਲਈ ਰੋਲਆਊਟ ਕਰਨ ਤੋਂ ਬਾਅਦ ਦੂਜੇ ਦੇਸ਼ਾਂ ਦੇ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾਵੇਗਾ। ਸੈਮਸੰਗ ਟੂ-ਪੇਅ ਪਲੇਟਫਾਰਮ ਨੂੰ ਡਿਜੀਟਲ ਵਾਲਿਟ ਸਰਵਿਸ ਨਾਲ ਐਡ ਕਰਦਾ ਹੈ। ਯੂਜ਼ਰਸ PayPal ਅਕਾਊਂਟ ਨੂੰ ਸੈਮਸੰਗ ਪੇਅ ਨਾਲ ਐਡ ਕਰਨਾ ਹੋਵੇਗਾ, ਜਿਸ ਦੇ ਬਾਅਦ ਯੂਜ਼ਰਸ ਆਪਣੇ PayPal 'ਚ ਜਮਾਂ ਪੈਸਿਆਂ ਨਾਲ ਖਰੀਦਦਾਰੀ ਕਰ ਸਕਦੇ ਹਨ। ਇਸ 'ਚ ਇਨ-ਐਪ, ਇਨ-ਸਟੋਰ ਅਤੇ ਆਨਲਾਈਨ ਟਰਾਂਸਜੈਕਸ਼ਨ ਸ਼ਾਮਿਲ ਹਨ।

ਸੈਮਸੰਗ ਦੁਆਰਾ ਦੱਸਿਆ ਹੈ ਕਿ ਸੈਮਸੰਗ ਪੇਅ ਮਾਰਕੀਟ 'ਚ ਜਿਆਦਾ ਪ੍ਰਵਾਨਿਤ ਮੋਬਾਇਲ ਭੁਗਤਾਨ ਪਲੇਟਫਾਰਮ ਹੈ ਅਤੇ PayPal ਨੂੰ ਜੋੜ ਕੇ ਇਹ ਯੂਜ਼ਰਸ ਨੂੰ ਪੇਮੈਂਟ ਕਰਨ ਲਈ ਇਕ ਹੋਰ ਆਪਸ਼ਨ ਦੇ ਰਿਹਾ ਹੈ। PayPal ਦੀ ਵਰਤੋਂ ਕਈ ਲੋਕ ਕਰਦੇ ਹਨ। ਸਾਲ 2017 'ਚ ਪਹਿਲੀ ਤਿਮਾਹੀਂ ਦੇ ਅੰਕੜਿਆਂ ਅਨੁਸਾਰ PayPal 'ਚ 203 ਮਿਲੀਅਨ ਤੋਂ ਜਿਆਦਾ ਰਜਿਸਟਰਡ ਅਕਾਊਂਟ ਹੈ। ਸੈਮਸੰਗ ਨੇ Braintree, PayPal ਸੇਵਾ ਨਾਲ ਜੋੜਨ ਲਈ ਇਕ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ ਹੈ, ਜੋ ਜਿਆਦਾ ਵਪਾਰੀਆਂ ਨੂੰ ਸੈਮਸੰਗ ਪੇਅ ਲਈ ਮਨਜ਼ੂਰੀ ਦੇਵੇਗੀ।

ਐਪਲ ਨੇ ਵੀ ਆਨਲਾਈਨ ਪੇਮੈਂਟ ਗੇਟਵੇ PayPal ਦਾ ਸਮਰਥਨ ਸ਼ੁਰੂ ਕਰ ਦਿੱਤਾ ਹੈ। ਹੁਣ ਐਪਲ ਦੇ ਈਕੋ-ਸਿਸਟਮ ਤੋਂ ਖਰੀਦ ਕਰਨ ਵਾਲੇ PayPal ਦੀ ਵਰਤੋਂ ਕਰ ਸਕਦੇ ਹੈ, ਜਿਨਾਂ 'ਚ iPhone, iPad ਅਤੇ iPod ਟੱਚ ਡਿਵਾਇਸਾਂ ਦੇ iTunes,ਐਪਲ ਸਟੋਰ ਅਤੇ ਐਪਲ ਮਿਊਜ਼ਿਕ ਸ਼ਾਮਿਲ ਹਨ। PayPal ਸਮਰਥਨ ਅਮਰੀਕਾ, ਬ੍ਰਿਟੇਨ, ਕਨਾਡਾ, ਮੈਕਸਿਕੋ, ਆਸਟ੍ਰੇਲੀਆ, ਫਰਾਂਸ, ਜਰਮਨੀ, ਇਸਰਾਇਲ, ਇਟਲੀ, ਨੀਦਰਲੈਂਡ ਅਤੇ ਸਪੇਨ ਦੇ ਯੂਜ਼ਰਸ ਲਈ  ਸ਼ੁਰੂ ਕੀਤਾ ਗਿਆ ਹੈ।

PayPal ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰਜਕਾਰੀ ਵਾਇਸ ਪ੍ਰੈਜ਼ੀਡੈਟ ਬਿਲ ਰੀਡੀ ਨੇ ਇਕ ਬਲਾਗ ਪੋਸਟ 'ਚ ਲਿਖਿਆ ਹੈ, '' ਇਹ ਡਿਜੀਟਲ ਮੰਨੋਰੰਜਨ ਦੀ ਵੱਦਧੀ ਮੰਗ ਨੂੰ ਪੂਰਾ ਕਰਨ ਲਈ ਇਕ ਸੁਰੱਖਿਅਤ ਅਤੇ ਬਹੁਪੱਖੀ ਭੁਗਤਾਨ ਵਿਧੀ ਪ੍ਰਦਾਨ ਕਰਦਾ ਹੈ।''


Related News