3 ਨਵੰਬਰ ਨੂੰ ਲਾਂਚ ਹੋ ਸਕਦੈ Samsung ਦਾ ਇਹ ਲਗਜ਼ਰੀ ਸਮਾਰਟਫੋਨ
Monday, Oct 31, 2016 - 04:42 PM (IST)

ਜਲੰਧਰ : ਸੈਮਸੰਗ ਦਾ ਨਵੇਂ ਲਗਜ਼ਰੀ ਸਮਾਰਟਫੋਨ ਫੋਨ ''ਵੇਰੋਨ'' ਜਾਂ ''ਐੱਸ. ਐੱਮ.-ਡਬਲਯੂ2017'' ਬਹੁਤ ਜਲਗ ਮਾਰਕੀਟ ''ਚ ਆਉਣ ਵਾਲਾ ਹੈ। 3 ਨਵੰਬਰ ਨੂੰ ਅਨਾਊਂਸ ਹੋਣ ਵਾਲਾ ਇਹ ਸਮਾਰਟਫੋਨ ਪਹਿਲਾਂ ਹੀ ਪਲੇਅਫੁਲ ਡ੍ਰਾਇਡ ਵੱਲੋਂ ਪਬਲਿਸ਼ ਕੀਤੀ ਗਈ ਰਿਪੋਰਟ ''ਚ ਦੇਖਿਆ ਗਿਆ ਹੈ। ਇਸ ਫੋਨ ਨੂੰ ਰੋਜ਼ ਗੋਲਡ ਕਲਰ ''ਚ 4.2 ਇੰਚ ਦੀ ਐੱਫ. ਐੱਚ. ਡੀ. ਡਿਸਪਲੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਜੋ ਦਾਣਕਾਰੀ ਲੀਕ ਹੋਈ ਹੈ ਉਸ ਮੁਤਾਬਿਕ ਇਸ ਫੋਨ ''ਚ ਸਨੈਪਡ੍ਰੈਗਨ 820 ਐੱਸ. ਓ. ਸੀ. ਪ੍ਰੋਸੈਸਰ, 4 ਜੀਬੀ ਰੈਮ, 64 ਜੀਬੀ ਇੰਟਰਨਲ ਸਟੋਰੇਜ, ਫੋਟੋਗ੍ਰਾਫੀ ਲਈ 12 ਐੱਮ. ਪੀ. ਰੇਅਰ ਤੇ 5 ਐੱਮ. ਪੀ. ਫ੍ਰੰਟ ਕੈਮਰਾ ਹੋ ਸਕਦਾ ਹੈ। ਇਸ ਦੇ ਨਾਲ 2300 m1h ਦੀ ਬੈਟਰੀ ਹੋ ਸਕਦੀ ਹੈ। ਹਾਲਾਂਕਿ ਸੈਮਸੰਗ ਵੱਲੋਂ ਇਸ ਦੀ ਕੋਈ ਆਫਿਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 3 ਨਵੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ ਤੇ ਇਸ ਦੀ ਕੀਮਤ 1500 ਡਾਲਰ (ਲਗਭਗ 1 ਲੱਖ ਰੁਪਏ) ਹੋ ਸਕਦੀ ਹੈ।