ਸੈਮਸੰਗ ਲਿਆਉਣ ਵਾਲੀ ਹੈ 7000mAh ਦੀ ਬੈਟਰੀ ਵਾਲਾ ਫੋਨ

Sunday, Jul 12, 2020 - 03:48 PM (IST)

ਸੈਮਸੰਗ ਲਿਆਉਣ ਵਾਲੀ ਹੈ 7000mAh ਦੀ ਬੈਟਰੀ ਵਾਲਾ ਫੋਨ

ਨਵੀਂ ਦਿੱਲੀ- ਸੈਮਸੰਗ ਆਪਣੇ ਹਾਈ ਐਂਡ ਸਮਾਰਟਫੋਨਜ਼ ਦੇ ਇਲਾਵਾ ਹੁਣ ਲੰਬੀ ਬੈਟਰੀ ਲਾਈਫ ਵਾਲੇ ਫੋਨ ਵੀ ਉਤਾਰ ਰਹੀ ਹੈ। ਹੁਣ ਤੱਕ ਕੰਪਨੀ 6000mAh ਦੀ ਬੈਟਰੀ ਨਾਲ ਫੋਨ ਲਾਂਚ ਕਰ ਚੁੱਕੀ ਹੈ ਪਰ ਹੁਣ ਚਰਚਾ ਹੈ ਕਿ ਸੈਮਸੰਗ 6800mAh ਦੀ ਬੈਟਰੀ ਵਾਲੇ ਫੋਨ ਨੂੰ ਲਿਆ ਸਕਦੀ ਹੈ। ਇਹ ਫੋਨ ਕੰਪਨੀ ਦੀ M ਸੀਰੀਜ਼ ਦਾ ਹਿੱਸਾ ਹੋਵੇਗਾ। ਇਸ ਦਾ ਨਾਂ ਸੈਮਸੰਗ ਗੈਲੇਕਸੀ M41 ਹੋ ਸਕਦਾ ਹੈ। 

PunjabKesari

7000mAh ਤੋਂ ਕੰਪਨੀ ਕਰੇਗੀ ਆਪਣਾ ਪ੍ਰੋਡਕਟ ਪ੍ਰਮੋਟ-
ਭਾਵੇਂ ਹੀ ਇਸ ਫੋਨ ਵਿਚ 6800mAh ਦੀ ਬੈਟਰੀ ਲੱਗੀ ਹੋਵੇਗੀ ਪਰ ਕੰਪਨੀ ਇਸ ਨੂੰ 7000mAh ਦੀ ਬੈਟਰੀ ਨਾਲ ਪ੍ਰਮੋਟ ਕਰ ਸਕਦੀ ਹੈ। ਇਸ ਦੀ ਕੀਮਤ ਕਿੰਨੀ ਹੋਵੇਗੀ, ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਬਜਟ ਸਮਾਰਟਫੋਨ ਕੈਟੇਗਰੀ ਵਿਚ ਲਾਂਚ ਕੀਤਾ ਜਾ ਸਕਦਾ ਹੈ। 
 


author

Lalita Mam

Content Editor

Related News