ਸੈਮਸੰਗ ਲਿਆਇਆ 85 ਇੰਚ ਦਾ 8K TV, ਕੀਮਤ ਇੰਨੀ ਕਿ ਲੈਣਾ ਪੈ ਸਕਦੈ ਲੋਨ

Saturday, Oct 06, 2018 - 10:45 AM (IST)

ਸੈਮਸੰਗ ਲਿਆਇਆ 85 ਇੰਚ ਦਾ 8K TV, ਕੀਮਤ ਇੰਨੀ ਕਿ ਲੈਣਾ ਪੈ ਸਕਦੈ ਲੋਨ

ਜੇਟ ਡੈਸਕ- ਸੈਮਸੰਗ ਨੇ ਨਵੀਂ ਤਕਨੀਕ ’ਤੇ ਆਧਾਰਿਤ 85 ਇੰਚ ਸਕ੍ਰੀਨ ਸਾਈਜ਼ ਦੇ 8K QLED TV  ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ Q900R ਟੀ. ਵੀ. ਦੀ ਕੀਮਤ 15,000 ਡਾਲਰ (11 ਲੱਖ 3 ਹਜ਼ਾਰ ਰੁਪਏ) ਰੱਖੀ ਗਈ ਹੈ ਯਾਨੀ ਇਸ ਟੀ. ਵੀ. ਨੂੰ ਖਰੀਦਣ ਲਈ ਤੁਹਾਨੂੰ ਲੋਨ ਵੀ ਲੈਣਾ ਪੈ ਸਕਦਾ ਹੈ। ਇਸ ਨੂੰ 28 ਅਕਤੂਬਰ ਨੂੰ ਸਭ ਤੋਂ ਪਹਿਲਾਂ ਅਮਰੀਕਾ ਵਿਚ ਉਪਲੱਬਧ ਕਰਵਾਇਆ ਜਾਵੇਗਾ।

PunjabKesari

8K TV 'ਚ ਕੀ ਮਿਲੇਗਾ ਖਾਸ
ਇਸ ਟੀ. ਵੀ 'ਚ vivid ਕਲਰਸ ਦੇ ਨਾਲ ਹਾਈ ਬ੍ਰਾਇਟਨੈੱਸ ਦੇਖਣ ਨੂੰ ਮਿਲੇਗੀ। ਇਸ 'ਚ 8K ਕੰਟੈਂਟ ਨੂੰ ਵੇਖਿਆ ਜਾ ਸਕੇਗਾ ਉਥੇ ਹੀ 4K ਵੀਡੀਓਜ਼ ਨੂੰ ਵੀ ਇਹ ਸਪੋਰਟ ਕਰੇਗਾ। ਫਿਲਹਾਲ ਦੁਨੀਆ ਭਰ 'ਚ 8K ਕੰਟੈਂਟ ਦੀ ਕਮੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਤਕਨੀਕ 'ਤੇ ਆਧਾਰਿਤ ਟੀ. ਵੀ ਨੂੰ ਲੋਕ ਅਫੋਰਡ ਕਰ ਸਕਣਗੇ।


Related News