ਸੈਮਸੰਗ ਨੇ ਲਾਂਚ ਕੀਤਾ 360 ਰਾਊਂਡ ਕੈਮਰਾ
Friday, Oct 20, 2017 - 10:32 AM (IST)
ਜਲੰਧਰ- ਦੱਖਣੀ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ 360 ਰਾਊਂਡ ਨਾਂ ਦਾ ਨਵਾਂ ਕੈਮਰਾ ਲਾਂਚ ਕੀਤਾ ਹੈ। ਕੈਮਰੇ 'ਚ 17 ਲੈਂਸ ਲੱਗੇ ਹਨ ਅਤੇ ਇਹ ਕੈਮਰਾ 360 ਡਿਗਰੀ ਐਂਗਲ ਦੇ ਫੁਟੇਜ ਨੂੰ ਰਿਕਾਰਡ ਕਰ ਸਕਦਾ ਹੈ। ਦੱਸ ਦੱਈਏ ਕਿ ਇਹ ਕੈਮਰਾ ਹੋਰ ਕੈਮਿਰਆਂ ਦੇ ਮੁਕਾਬਲੇ ਕਾਫੀ ਹਲਕਾ ਹੈ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਦੀ ਕੀਮਕ ਬਾਰੇ 'ਚ ਕੋਈ ਐਲਾਨ ਨਹੀਂ ਹੋਇਆ ਹੈ।

360 ਰਾਊਂਡ ਕੈਮਰੇ ਦੇ ਫੀਚਰਸ -
ਫੀਚਰਸ ਦੀ ਗੱਲ ਕਰੀਏ ਤਾਂ 360 ਰਾਊਂਡ ਕੈਮਰੇ 'ਚ 10GB ਰੈਮ ਅਤੇ 40GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ 256GB ਤੱਕ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਕੈਮਰਾ ਡਸਟਪਰੂਫ ਅਤੇ ਵਾਟਰਪਰੂਫ ਹੈ। ਕਨੈਕਟੀਵਿਟੀ ਲਈ ਇਸ 'ਚ LAN ਅਤੇ USB-C ਵਰਗੀ ਸਹੂਲਤ ਦਿੱਤੀ ਗਈ ਹੈ।
