ਹੁਣ ਘਰ ਬੈਠੇ ਮੰਗਵਾਓ Samsung ਦੇ ਨਵੇਂ ਫੋਨਜ਼, ਪਹਿਲਾਂ ਚਲਾ ਕੇ ਦੇਖੋ ਫਿਰ ਖ਼ਰੀਦੋ
Sunday, Aug 02, 2020 - 01:12 PM (IST)
ਗੈਜੇਟ ਡੈਸਕ : ਸੈਮਸੰਗ ਨੇ ਭਾਰਤੀ ਗਾਹਕਾਂ ਲਈ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਇਸ ਸਰਵਿਸ ਦਾ ਨਾਮ ਸੈਮਸੰਗ ਐਟ ਹੋਮ ਹੈ ਅਤੇ ਇਸ ਦੇ ਤਹਿਤ ਗਾਹਕ ਘਰ ਬੈਠੇ ਹੀ ਗਲੈਕਸੀ ਡਿਵਾਇਸਸ ਜਿਵੇਂ ਕਿ ਸਮਾਰਟਫੋਨ, ਟੈਬਲੇਟ ਅਤੇ ਵਿਅਰੇਬਲਸ ਨੂੰ ਐਕਸਪੀਰੀਅਨਸ ਕਰ ਸਕਣਗੇ ਅਤੇ ਚੰਗਾ ਲੱਗੇ ਤਾਂ ਇਨ੍ਹਾਂ ਨੂੰ ਖ਼ਰੀਦ ਵੀ ਸਕਦੇ ਹਨ। ਗਾਹਕ ਆਪਣੀ ਪਸੰਦੀਦਾ ਗਲੈਕਸੀ ਡਿਵਾਇਸ ਦਾ ਹੋਮ ਡੈਮੋ ਆਨਲਾਈਨ ਬੁੱਕ ਕਰ ਸਕਦੇ ਹਨ। ਇਸ ਡਿਵਾਇਸ ਦੀ ਕਰੀਬੀ ਸੈਮਸੰਗ ਐਕਸਕਲੂਸਿਵ ਆਊਟਲੈਟ ਜ਼ਰੀਏ ਸਿੱਧਾ ਤੁਹਾਡੇ ਘਰ ਡਿਲਿਵਰੀ ਕੀਤੀ ਜਾਵੇਗੀ। ਕੰਪਨੀ ਨੇ ਦੱਸਿਆ ਕਿ ਫਿਲਹਾਲ ਇਸ ਸਰਵਿਸ ਨੂੰ ਕਰੀਬ 900 ਸੈਮਸੰਗ ਐਕਸਕਲੂਸਿਵ ਰਿਟੇਲ ਆਊਟਲੈਟਸ 'ਤੇ ਸ਼ੁਰੂ ਕੀਤਾ ਗਿਆ ਹੈ।
ਸੈਮਸੰਗ ਇੰਡੀਆ ਦੇ ਸੀਨੀਅਰ ਵਾਇਸ ਪ੍ਰੈਸੀਡੈਂਟ ਮੋਹਨਦੀਪ ਸਿੰਘ ਨੇ ਕਿਹਾ ਹੈ ਕਿ ਅਸੀਂ ਗਾਹਕਾਂ ਦੀ ਸੁਰੱਖਿਆ ਯਕੀਨੀ ਕਰਣ ਲਈ ਨਵੀਂ ਸਰਵਿਸ ਸ਼ੁਰੂ ਕੀਤੀ ਹੈ, ਜਿਸ ਜ਼ਰੀਏ ਗਾਹਕ ਸਾਡੇ ਪ੍ਰਾਡਕਟਸ ਨੂੰ ਆਨਲਾਈਨ ਵੇਖ ਸਕਣਗੇ ਅਤੇ ਖ਼ਰੀਦ ਵੀ ਸਕਣਗੇ। ਉਥੇ ਹੀ ਉਨ੍ਹਾਂ ਨੂੰ ਕਰੀਬੀ ਸੈਮਸੰਗ ਐਕਸਕਲੂਸਿਵ ਸਟੋਰ ਤੋਂ ਆਫਲਾਈਨ ਡਿਲਿਵਰੀ ਵੀ ਮਿਲ ਜਾਵੇਗੀ।
ਇੰਝ ਮੰਗਵਾਓ ਘਰ ਵਿਚ ਹੀ ਨਵੀਂ ਡਿਵਾਇਸ
- ਗਾਹਕ ਜੇਕਰ ਸੈਮਸੰਗ ਦੀ ਨਵੀਂ ਡਿਵਾਇਸ ਨੂੰ ਖ਼ਰੀਦਣਾ ਚਾਹੁੰਦੇ ਹਨ ਤਾਂ ਉਹ ਹੋਮ ਡੈਮੋ ਲਈ ਆਨਲਾਈਨ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ
- ਇਸ ਦੇ ਲਈ ਉਨ੍ਹਾਂ ਨੂੰ ਇਸ ਲਿੰਕ https://www.samsung.com/in/samsung-experience-store/home-delivery-demo/ 'ਤੇ ਕਲਿੱਕ ਕਰਕੇ ਕੰਪਨੀ ਦੇ ਪੋਰਟਲ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਆਪਣੀ ਕਾਨਟੈਕਟ ਡੀਟੇਲਸ ਅਤੇ ਮੋਬਾਇਲ ਨੰਬਰ ਭਰਨ ਦੀ ਜ਼ਰੂਰਤ ਹੋਵੇਗੀ।
- ਇਸ ਦੇ ਬਾਅਦ ਤੁਹਾਡੇ ਮੋਬਾਇਲ ਨੰਬਰ 'ਤੇ ਇਕ OTP ਆਵੇਗਾ, ਜੋ ਕਿ ਵੈਰੀਫਿਕੇਸ਼ਨ ਲਈ ਹੋਵੇਗਾ।
- ਹੁਣ ਤੁਹਾਨੂੰ ਈ-ਮੇਲ ਆਈ.ਡੀ. ਅਤੇ ਘਰ ਦਾ ਪਤਾ ਭਰ ਕੇ ਕਰੀਬੀ ਸੈਮਸੰਗ ਸਟੋਰ ਸਿਲੈਕਟ ਕਰਣਾ ਹੈ। ਰਜਿਸਟਰ ਹੋਣ ਦੇ ਬਾਅਦ ਤੁਹਾਡੀ ਡੀਟੇਲਸ ਸੈਮਸੰਗ ਸਟੋਰ ਨੂੰ ਭੇਜੀ ਜਾਏਗੀ, ਜੋ 24 ਘੰਟੇ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰਣਗੇ।
- ਇਸ ਦੇ ਬਾਅਦ ਸੈਮਸੰਗ ਸਲਾਹਕਾਰ ਤੁਹਾਡੇ ਘਰ ਡੈਮੋ ਲਈ ਡਿਵਾਇਸ ਲੈ ਕੇ ਆ ਜਾਣਗੇ।