Gorilla Glass 5 ਤੇ 5GB ਕਲਾਊਡ ਸਟੋਰੇਜ ਨਾਲ ਆਏਗਾ Galaxy Note 7
Saturday, Jul 30, 2016 - 12:14 PM (IST)
ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਸੈਮਸੰਗ ਆਪਣਾ ਹੁਣ ਤੱਕ ਦਾ ਸਭ ਤੋਂ ਹਾਈ-ਐਂਡ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ''ਚ ਹੈ। ਰਿਪੋਰਟ ਮੁਤਾਬਕ ਕੰਪਨੀ 2 ਅਗਸਤ ਨੂੰ ਆਪਣਾ ਫਲੈਗਸ਼ਿਪ ਫੈਬਲੇਟ Galaxy Note 7 ਲਾਂਚ ਕਰੇਗੀ।
ਗੂਗਲ ਦੀ ਇਕ ਰਿਪੋਰਟ ਮੁਤਾਬਕ ਇਕ ਸ਼ਖਸ ਨੇ Galaxy Note 7 ਯੂਜ਼ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਵਿਚ ਕਲਾਊਡ ਸਟੋਰੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਾਅਵਾ ਇਹ ਵੀ ਹੈ ਕਿ ਇਸ ਵਿਚ ਗੋਰਿੱਲਾ ਗਲਾਸ 5 ਦੇ ਨਾਲ 5.7-ਇੰਚ ਦੀ ਕਵਾਡ ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਫੈਬਲੇਟ ਨੂੰ ਖਰੀਦਣ ''ਤੇ 5ਜੀ.ਬੀ. ਦਾ ਕਲਾਊਡ ਸਟੋਰੇਜ ਦਿੱਤੇ ਜਾਣ ਦੀ ਵੀ ਖਬਰ ਹੈ, ਨਾਲ ਹੀ Galaxy Note 7 ਦੇ ਨਾਲ ਇਕ ਕਥਿਤ ਨਵੇਂ VR Headset ਦੀ ਵੀ ਫੋਟੋ ਲੀਕ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਇਕ ਨਵਾਂ ਵਰਚੁਅਲ ਰਿਆਲਿਟੀ ਹੈੱਡਸੈੱਟ ਵੀ ਲਾਂਚ ਕੀਤਾ ਜਾਵੇਗਾ।
ਦੂਜੀ ਖਬਰ ਇਹ ਹੈ ਕਿ Galaxy Note 7 ਦਾ ਫਲੈਟ ਵਰਜ਼ਨ ਨਹੀਂ ਹੋਵੇਗਾ ਮਤਲਬ ਇਸ ਵਾਰ ਇਹ ਡਿਊਲ ਐੱਜ ਡਿਸਪਲੇ ਦੇ ਨਾਲ ਲਾਂਚ ਹੋਵੇਗਾ। 19 ਅਗਸਤ ਤੋਂ ਕੁਝ ਦੇਸ਼ਾਂ ''ਚ ਇਸ ਦੀ ਵਿਕਰੀ ਸ਼ੁਰੂ ਹੋਣ ਦੀ ਵੀ ਖਬਰ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ''ਚ ਕਾਰਨਿੰਗ ਨੇ ਗੋਰਿੱਲਾ ਗਲਾਸ ਦਾ ਨਵਾਂ ਵਰਜ਼ਨ 5 ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ 1.5 ਮੀਟਰ ਦੀ ਉੱਚਾਈ ਤੋਂ ਡਿੱਗਣ ''ਤੇ ਵੀ ਨਹੀਂ ਟੁੱਟੇਗਾ।
