Galaxy Z Flip Lite ਹੋ ਸਕਦਾ ਹੈ ਸਭ ਤੋਂ ਸਸਤਾ ਫੋਲਡੇਬਲ ਸਮਾਰਟਫੋਨ

11/19/2020 6:19:36 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਜ਼ੈੱਡ ਫਲਿਪ ਲਾਈਟ ਸਮਾਰਟਫੋਨ ਨੂੰ ਅਗਲੇ ਸਾਲ ਫੋਲਡੇਬਲ ਡਿਸਪਲੇਅ ਨਾਲ ਕਿਫਾਇਤੀ ਸਮਾਰਟਫੋਨ ਦੇ ਰੂਪ ’ਚ ਲਾਂਚ ਕੀਤਾ ਜਾ ਸਕਦਾ ਹੈ। ਮੰਨੇ-ਪ੍ਰਮੰਨੇ ਐਨਾਲਿਸਟ ਮੁਤਾਬਕ, ਸੈਮਸੰਗ ਇਕ ਨਵੇਂ ਫੋਲਡੇਬਲ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ ਜਿਸ ਦਾ ਨਾਂ Galaxy Z Flip Lite ਹੋ ਸਕਦਾ ਹੈ। ਜਿਵੇਂ ਕਿ ਮੋਨਿਕਰ ਤੋਂ ਸਮਝ ਆਉਂਦਾ ਹੈ ਕਿ ਇਹ Galaxy Z Flip ਦੀ ਤਰ੍ਹਾਂ ਹੀ ਫੋਰਮ ਫੈਕਟਰ ਦੇ ਨਾਲ ਆ ਸਕਦਾ ਹੈ, ਜਿਸ ਦੇ ਨਾਲ ਕਲੈਮਸ਼ੇਲ ਡਿਜ਼ਾਇਨ ਦਿੱਤਾ ਜਾਵੇਗਾ। ਫਿਲਹਾਲ, ਸੈਮਸੰਗ ਨੇ ਗਲੈਕਸੀ ਜ਼ੈੱਡ ਫਲਿਪ ਲਾਈਟ ਸਮਾਰਟਫੋਨ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ। 

ਵਿਸ਼ਲੇਸ਼ਕ Ross Young ਦੇ ਟਵੀਟ ਮੁਤਾਬਕ, Samsung Galaxy Z Flip Lite ਸਮਾਰਟਫੋਨ ਅਲਟਰਾ-ਥਿਨ ਗਲਾਸ ਨਾਲ ਆ ਸਕਦਾ ਹੈ। ਇਹ ਫੋਲਡੇਬਲ ਫੋਨ Samsung Galaxy Z Flip ਦੇ ਮੁਕਾਬਲੇ ਜ਼ਿਆਦਾ ਸਸਤਾ ਹੋਵੇਗਾ। ਕਿਫਾਇਤੀ ਹੋਣ ਕਾਰਨ ਇਹ ਇਸ ਮਹਿੰਗੀ ਫੋਲਡੇਬਲ ਤਕਨੀਕ ਨੂੰ ਮੇਨਸਟ੍ਰੀਮ ਬਾਜ਼ਾਰ ’ਚ ਸਸਤੀ ਕੀਮਤ ’ਚ ਲਿਆ ਸਕਦੀ ਹੈ। 

SamMobile ਦੀ ਰਿਪੋਰਟ ਮੁਤਾਬਕ, ਸੈਮਸੰਗ ਘੱਟ ਯੂਟੀਜੀ ਪ੍ਰੋਡਕਸ਼ਨ ਲਾਗਤ ਦੇ ਨਾਲ ਸਸਤੇ ਫੋਲਡੇਬਲ ਗਲਾਸ ’ਤੇ ਕੰਮ ਕਰ ਰਹੀ ਹੈ। ਇਹ ਕਥਿਤ ਗਲੈਕਸੀ ਜ਼ੈੱਡ ਫਲਿਪ ਲਾਈਟ ਅਗਲੇ ਸਾਲ ਦਸਤ ਦੇ ਸਕਦਾ ਹੈ। 

ਸੈਮਸੰਗ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਆਗਾਮੀ ਫੋਲਡੇਬਲ ਫੋਨ ਲਈ UTG ਦਾ ਹੀ ਇਸਤੇਮਾਲ ਕਰੇਗੀ ਚਾਹੇ ਉਹ ਫਲੈਗਸ਼ਿਪ ਫੋਨ ਹੋਵੇ ਜਾਂ ਫਿਰ ਬਜਟ ਫ੍ਰੈਂਡਲੀ। ਸੈਮਸੰਗ ਨੇ ਗਲੈਕਸੀ ਫੋਲਡ 2 ਅਤੇ ਗਲੈਕਸੀ ਜੈੱਡ ਫਲਿਪ ਲਾਂਚ ਦੇ ਨਾਲ ਯੂਟੀਜੀ ਦੇ ਨਾਲ ਤਰੱਕੀ ਕੀਤੀ ਹੈ। ਸੈਮਸੰਗ ਗਲੈਕਸੀ ਫੋਲਡ 2 ਫੋਨ 1,49,999 ਰੁਪਏ ’ਚ ਲਾਂਚ ਕੀਤਾ ਗਿਆ ਸੀ ਜਦਕਿ ਗਲੈਕਸੀ ਜ਼ੈੱਡ ਫਲਿਪ ਨੂੰ 84,999 ਰੁਪਏ ’ਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਅਜੇ ਕਥਿਤ ਗਲੈਕਸੀ ਜ਼ੈੱਡ ਫਲਿਪ ਲਾਈਟ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਪਰ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਫੋਨ ਕਿੰਨਾ ਸਸਤਾ ਹੋਵੇਗਾ। 


Rakesh

Content Editor

Related News