7,000 ਰੁਪਏ ਸਸਤਾ ਮਿਲ ਰਿਹੈ ਸੈਮਸੰਗ ਦਾ ਸ਼ਾਨਦਾਰ ਫੋਨ, ਮਿਲੇਗਾ 8 ਹਜ਼ਾਰ ਦਾ ਬੋਨਸ ਵੀ

Thursday, Jul 02, 2020 - 03:39 PM (IST)

7,000 ਰੁਪਏ ਸਸਤਾ ਮਿਲ ਰਿਹੈ ਸੈਮਸੰਗ ਦਾ ਸ਼ਾਨਦਾਰ ਫੋਨ, ਮਿਲੇਗਾ 8 ਹਜ਼ਾਰ ਦਾ ਬੋਨਸ ਵੀ

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਫੋਲਡੇਬਲ ਸਮਾਰਟਫੋਨ Galaxy Z Flip ਦੀ ਕੀਮਤ ’ਚ 7 ਹਜ਼ਾਰ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਹੁਣ ਫੋਨ ਦੀ ਸ਼ੁਰੂਆਤੀ ਕੀਮਤ 1,15,999 ਰੁਪਏ ਤੋਂ ਘੱਟ ਕੇ 1,08,999 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਕੰਪਨੀ ਇਸ ਸਟਾਈਲਿਸ਼ ਫੋਲਡੇਬਲ ਫੋਨ ’ਤੇ 8 ਹਜ਼ਾਰ ਰੁਪਏ ਦਾ ਅਪਗ੍ਰੇਡ ਬੋਨਸ ਵੀ ਦੇ ਰਹੀ ਹੈ। 

PunjabKesari

EMI ’ਤੇ ਵੀ ਖ਼ਰੀਦ ਸਕਦੇ ਹੋ ਇਹ ਫੋਨ
ਗਾਹਕ ਇਸ ਫੋਨ ਨੂੰ ਆਕਰਸ਼ਕ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖ਼ਰੀਦ ਸਕਦੇ ਹਨ। ਨੋ-ਕਾਸਟ ਈ.ਐੱਮ.ਆਈ. ਸਾਰੇ ਮੁੱਖ ਬੈਂਕਾਂ ਦੇ ਕਾਰਡ ’ਤੇ ਪੇਸ਼ਕਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫੋਨ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ 18 ਮਹੀਨਿਆਂ ਤਕ ਦੀ ਈ.ਐੱਮ.ਆਈ. ’ਤੇ ਖ਼ਰੀਦ ਸਕਦੇ ਹੋ। 

PunjabKesari

Galaxy Z Flip ਦੇ ਫੀਚਰਜ਼
ਮੇਨ ਡਿਸਪਲੇਅ    - 6.7 ਇੰਚ ਦੀ FHD+ ਡਾਇਨੈਮਿਕ ਅਮੋਲੇਡ ਇਨਫਿਨਿਟੀ ਫਲੈਕਸ, 425ppi
ਸੈਕੇਂਡਰੀ ਕਵਰ ਡਿਸਪਲੇਅ    - 1.06 ਇੰਚ
ਪ੍ਰੋਸੈਸਰ    - ਸਨੈਪਡ੍ਰੈਗਨ 855+
ਰੈਮ    - 8 ਜੀ.ਬੀ.
ਸੈਲਫੀ ਕੈਮਰਾ    - 10MP
ਮੇਨ ਕੈਮਰਾ    - 12MP+12MP ਡਿਊਲ ਕੈਮਰਾ ਸੈੱਟਅਪ
ਖ਼ਾਸ ਫੀਚਰ    - OIS ਸੁਪੋਰਟ ਅਤੇ 8X ਡਿਜੀਟਲ ਜ਼ੂਮ
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ OneUI
ਬੈਟਰੀ    - 3,300mAh


author

Rakesh

Content Editor

Related News