Samsung ਦੀ ਕਮਾਲ ਦੀ ਸਮਾਰਟਵਾਚ, ਹੱਥ ਦੇ ਇਸ਼ਾਰੇ ’ਤੇ ਰਿਸੀਵ-ਰਿਜੈਕਟ ਹੋਵੇਗੀ ਕਾਲ

7/27/2020 4:57:20 PM

ਗੈਜੇਟ ਡੈਸਕ– ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਲਦ ਹੀ ਨਵੀਂ ਸਮਾਰਟਵਾਚ ਲਿਆਉਣ ਜਾ ਰਹੀ ਹੈ। ਇਹ ਕੰਪਨੀ ਦੀ ਸੈਮਸੰਗ ਗਲੈਕਸੀ ਵਾਚ 3 ਹੋਵੇਗੀ, ਜਿਸ ਵਿਚ ਕਈ ਖ਼ਾਸ ਫੀਚਰਜ਼ ਮਿਲਣ ਜਾ ਰਹੇ ਹਨ। ਇਸ ਸਮਾਰਟਵਾਚ ਰਾਹੀਂ ਸੈਮਸੰਗ ਕਾਲ ਰਿਸੀਵ ਅਤੇ ਰਿਜੈਕਟ ਕਰਨ ਦਾ ਤਰੀਕਾ ਆਸਾਨ ਬਣਾਉਣ ਜਾ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਨਵੀਂ ਸੈਮਸੰਗ ਗਲੈਕਸੀ ਵਾਚ 3 ’ਚ ਹੈਂਡ ਜੈਸਚਰ (ਹੱਥਾਂ ਦੀ ਗਤੀਵਿਧੀ) ਸੁਪੋਰਟ ਮਿਲ ਸਕਦਾ ਹੈ। ਇਸ ਗੱਲ ਦਾ ਖੁਲਾਸਾ ਸਮਾਰਟਵਾਚ ਦੇ ਐਪ ਰਾਹੀਂ ਹੋਇਆ ਹੈ। 

ਐਪਲ ਵਰਗਾ ਫੀਚਰ
ਇੰਨਾ ਹੀ ਨਹੀਂ, ਕੰਪਨੀ ਇਸ ਸਮਾਰਟਵਾਚ ’ਚ ਐਪਲ ਵਾਚ ਵਰਗਾ ਵੀ ਇਕ ਫੀਚਰ ਦੇਣ ਜਾ ਰਹੀ ਹੈ। ਇਹ ਫਾਲ ਡਿਟੈਕਸ਼ਨ ਫੀਚਰ ਹੈ। ਐਪਲ ਵਾਚ ’ਚ ਆਉਣ ਵਾਲਾ ਇਹ ਕਮਾਲ ਦਾ ਫੀਚਰ ਯੂਜ਼ਰ ਦੇ ਅਚਾਣਕ ਡਿੱਗ ਜਾਣ ’ਤੇ ਥੋੜ੍ਹੀ ਦੇਰ ਇੰਤਜ਼ਾਰ ਕਰਦਾ ਹੈ ਅਤੇ ਕੋਈ ਹਲਚਲ ਨਾ ਕਰਨ ’ਤੇ ਇਸ ਦੀ ਜਾਣਕਾਰੀ ਐਮਰਜੈਂਸੀ ਕਾਨਟੈਕਟ ਅਤੇ ਐਮਰਜੈਂਸੀ ਸੇਵਾਵਾਂ ਨੂੰ ਦੇ ਦਿੰਦਾ ਹੈ। ਇਸ ਫੀਚਰ ਨਾਲ ਆਉਣ ਵਾਲੀ ਗਲੈਕਸੀ ਵਾਚ 3 ਯੂਜ਼ਰ ਦੇ ਡਿੱਗਣ ’ਤੇ 60 ਸਕਿੰਟਾਂ ਤਕ ਰਿੰਗ ਕਰੇਗੀ। ਇਸ ਤੋਂ ਬਾਅਦ ਤੁਹਾਡੀ ਲੋਕੇਸ਼ਨ ਅਤੇ 5 ਸਕਿੰਟਾਂ ਦੀ ਆਡੀਓ ਰਿਕਾਰਡਿੰਗ ਐਮਰਜੈਂਸੀ ਕਾਨਟੈਕਟ ਨੂੰ ਭੇਜ ਦਿੱਤੀ ਜਾਵੇਗੀ। 

ਕੰਪਨੀ ਇਸ ਸਮਾਰਟਵਾਚ ਨੂੰ ਆਪਣੇ ਗਲੈਕਸੀ ਅਨਪੈਕਟ ਈਵੈਂਟ ’ਚ ਲਾਂਚ ਕਰਨ ਜਾ ਰਹੀ ਹੈ। ਇਹ ਈਵੈਂਟ 5 ਅਗਸਤ ਨੂੰ ਹੋਵੇਗਾ। ਇਹ ਦੋ ਸਾਈਜ਼- 41mm ਅਤੇ 45mm ’ਚ ਆਏਗੀ। ਸੈਮਸੰਗ ਵਾਚ ਐਕਟਿਵ 2 ਦੀ ਤਰ੍ਹਾਂ ਇਸ ਵਿਚ ਵੀ ECG ਅਤੇ ਬਲੱਡ ਪ੍ਰੈਸ਼ਰ ਮਾਪਣ ਦੀ ਸੁਵਿਧਾ ਮਿਲੇਗੀ। 


Rakesh

Content Editor Rakesh