ਲਾਂਚ ਤੋਂ ਪਹਿਲਾਂ ਲੀਕ ਹੋਈ Galaxy Tab S3 ਦੀ ਕੀਮਤ

Friday, Feb 17, 2017 - 12:39 PM (IST)

ਲਾਂਚ ਤੋਂ ਪਹਿਲਾਂ ਲੀਕ ਹੋਈ Galaxy Tab S3 ਦੀ ਕੀਮਤ
ਜਲੰਧਰ- ਬਾਰਸਿਲੋਨਾ ''ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ ਈਵੈਂਟ ''ਚ ਸੈਮਸੰਗ ਆਪਣਾ ਨਵਾਂ ਟੈਬਲੇਟ ਲਾਂਚ ਕਰੇਗੀ। ਰਿਪੋਰਟ ਮੁਤਾਬਕ, ਸੈਮਸੰਗ ਗਲੈਕਸੀ ਟੈਬ ਐੱਸ 3 ਗਲੈਕਸੀ ਟੈਬ ਐੱਸ 2 ਦਾ ਅਪਗ੍ਰੇਡਿਡ ਵੇਰੀਅੰਟ ਹੈ। ਇਸ ਦੀ ਕੀਮਤ 580 ਡਾਲਰ (ਕਰੀਬ 39,000 ਰੁਪਏ) ਹੋਵੇਗੀ। ਸ਼ੇਅਰ ਕੀਤੀ ਗਈ ਤਸਵੀਰ ''ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਇਕ ਐੱਸ ਪੈੱਨ ਦੇ ਨਾਲ ਆਏਗਾ ਜਿਸ ਦਾ ਮਤਲਬ ਹੈ ਕਿ ਇਸ ਵਿਚ ਸਟਾਈਲਸ ਫੰਕਸ਼ਨਾਲਿਟੀ ਹੋ ਸਕਦੀ ਹੈ। 
ਵਿਨਫਿਊਚਰ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਸੈਮਸੰਗ ਗਲੈਕਸੀ ਟੈਬ ਐੱਸ 3 9.7-ਇੰਚ ਡਿਸਪਲੇ ਨਾਲ ਲੈਸ ਹੋਵੇਗਾ। ਜ਼ਿਕਰਯੋਗ ਹੈ ਕਿ ਸੈਮਸੰਗ ਨੇ 2015 ''ਚ 8-ਇੰਚ ਅਤੇ 9.7-ਇੰਚ ਸਕਰੀਨ ਵਾਲੇ ਗਲੈਕਸੀ ਟੈਬ ਐੱਸ 2 ਦੇ ਦੋ ਵੇਰੀਅੰਟ ਲਾਂਚ ਕੀਤੇ ਸਨ। ਇਸ ਤੋਂ ਇਲਾਵਾ ਖਬਰ ਹੈ ਕਿ ਗਲੈਕਸੀ ਟੈਬ ਐੱਸ 3 ''ਚ 32ਜੀ.ਬੀ. ਇਨਬਿਲਟ ਸਟੋਰੇਜ ਹੋਵੇਗੀ ਅਤੇ ਇਹ ਕੈਟੇਗਰੀ 6 ਐੱਲ.ਟੀ.ਈ. ਡਾਊਨਲੋਡ ਸਪੀਡ ਲਈ 4ਜੀ ਸਪੋਰਟ ਦੇ ਨਾਲ ਆਏਗਾ। ਇਸ ਟੈਬਲੇਟ ''ਚ ਸਨੈਪਡਰੈਗਨ ਕੁਆਲਕਾਮ 820 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਇਸ ਟੈਬਲੇਟ ''ਚ 2048x1536 ਪਿਕਸਲ ਰੈਜ਼ੋਲਿਊਸ਼ਨ ਵਾਲੀ ਸਕਰੀਨ ਹੋ ਸਕਦੀ ਹੈ। 
ਫੋਟੋਗ੍ਰਾਫੀ ਲਈ ਇਸ ਟੈਬਲੇਟ ''ਚ 12 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਟੈਬ ਐੱਸ 3 ਦੇ ਐਂਡਰਾਇਡ ਨੂਗਾ ''ਤੇ ਚੱਲਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਇਸ ਟੈਬਲੇਟ ਦੀ ਖਾਸੀਅਤ ਹੈ ਇਸ ਦਾ 5.6mm ਪਤਲਾ ਹੋਣਾ। ਇਸ ਟੈਬਲੇਟ ਦੀ ਵਿਕਰੀ ਮਾਰਚ ਤੋਂ ਦੱਖਣ ਕੋਰੀਆ ''ਚ ਸ਼ੁਰੂ ਹੋਣ ਦੀ ਉਮੀਦ ਹੈ।

Related News