ਅੱਜ ਲਾਂਚ ਹੋਵੇਗਾ Samsung Galaxy S8
Wednesday, Mar 29, 2017 - 12:05 PM (IST)

ਜਲੰਧਰ- ਸਾਊਥ ਕੋਰੀਆ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ 8 ਨੂੰ ਅੱਜ ਲਾਂਚ ਕਰਨ ਜਾ ਰਹੀ ਹੈ। ਗਲੈਕਸੀ ਐੱਸ 8 ਨੂੰ ਨਿਊਯਾਰਕ ''ਚ ਭਾਰਤੀ ਸਮੇਂ ਅਨੁਸਾਰ ਰਾਤ ਨੂੰ ਸਾਢੇ 8 ਵਜੇ ਅਨਪੈਕਡ 2017 ਈਵੈਂਟ ''ਚ ਲਾਂਚ ਕੀਤਾ ਜਾਵੇਗਾ। ਇਸ ਈਵੈਂਟ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਾਈਵ ਸਟਰੀਮ ਕੀਤਾ ਜਾਵੇਗਾ।
ਹੋਰ ਪ੍ਰੀਮੀਅਮ ਸਮਾਰਟਫੋਨ ਦੀ ਤਰ੍ਹਾਂ ਲਾਂਚ ਤੋਂ ਪਹਿਲਾਂ ਹੀ ਸੈਮਸੰਗ ਗਲੈਕਸੀ ਐੱਸ 8 ਬਾਰੇ ਬਹੁਤ ਕੁਝ ਪਹਿਲਾਂ ਤੋਂ ਹੀ ਪਤਾ ਲੱਗ ਚੁੱਕਾ ਹੈ। ਗਲੈਕਸੀ ਐੱਸ 8 ਦੇ ਨਾਲ ਗਲੈਕਸੀ ਐੱਸ 8+ ਦੇ ਡਿਜ਼ਾਈਨ, ਕੀਮਤ ਅਤੇ ਸਪੈਸੀਫਿਕੇਸ਼ ਲੀਕ ਹੋ ਚੁੱਕੇ ਹਨ।
ਫੋਨ ਦੀ ਲਾਂਚਿੰਗ ਤੋਂ ਕੁਝ ਹੀ ਘੰਟੇ ਪਹਿਲਾਂ ਇਹ ਖਬਰ ਆਈ ਹੈ ਕਿ ਇਸ ਵਿਚ ਸੋਨੀ ਸੈਂਸਰ ਦੇ ਨਾਲ 12 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਇਹ ਜਾਣਕਾਰੀ @Universelce ਨਾਂ ਦੇ ਟਿਪਸਚਰ ਨੇ ਟਵੀਟ ਕਰਕੇ ਦਿੱਤੀ ਹੈ। ਟਵੀਟ ''ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ 8 ''ਚ ਸੋਨੀ ਦਾ IMX333 CMOS ਕੈਮਰਾ ਸੈਂਸਰ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਹੋਵੇਗਾ। ਖਬਰਾਂ ਦੀ ਮੰਨੀਏ ਇਹ ਫੋਨ ਬਾਕੀ ਫੋਨਜ਼ ਦੇ ਮੁਕਾਬਲੇ 4 ਗੁਣਾ ਜ਼ਿਆਦਾ ਤੇਜ਼ ਹੈ। Sony IMX333 ਸੈਂਸਰ ਫੁੱਲ-ਐੱਚ.ਡੀ. ਰੈਜ਼ੋਲਿਊਸ਼ਨ ''ਚ 1000 ਫਰੇਮ ਪ੍ਰਤੀ ਸੈਕਿੰਡ ''ਤੇ ਸਲੋ-ਮੋਸ਼ਨ ਵੀਡੀਓ ਵੀ ਰਿਕਾਰਡ ਕੀਤੀ ਜਾ ਸਕਦੀ ਹੈ। ਜੇਕਰ ਇਹ ਦਾਅਵਾ ਸਹੀ ਹੋਇਆ ਤਾਂ ਗਲੈਕਸੀ ਐੱਸ 8 ਦਾ ਕੈਮਰਾ ਦੁਨੀਆ ਦਾ ਸਭ ਤੋਂ ਪਾਵਰਫੁੱਲ ਸਮਾਰਟਫੋਨ ਕੈਮਰਾ ਹੋਵੇਗਾ।