ਸੈਮਸੰਗ Galaxy S8 Active ਨੂੰ ਮਿਲਿਆ FCC ਸਟੀਫਿਕੇਸ਼ਨ

Monday, Jul 03, 2017 - 03:25 PM (IST)

ਸੈਮਸੰਗ Galaxy S8 Active ਨੂੰ ਮਿਲਿਆ FCC ਸਟੀਫਿਕੇਸ਼ਨ

ਜਲੰਧਰ- ਸੈਮਸੰਗ ਨੇ ਜੂਨ 'ਚ ਭਾਰਤ 'ਚ ਗਲੈਕਸੀ ਜੇ7 ਮੈਕਸ ਨੂੰ ਆਪਣੇ ਨਵੇਂ ਪੇਮੈਂਟ ਫੀਚਰ 'Pay Mini' ਦੇ ਨਾਲ ਪੇਸ਼ ਕੀਤਾ ਸੀ। ਸੈਮਸੰਗ ਗਲੈਕਸੀ ਜ7 ਮੈਕਸ ਨੂੰ 17,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਉਥੇ ਹੀ ਹੁਣ ਕੰਪਨੀ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਐਕਟਿਵ 'ਤੇ ਕੰਮ ਕਰ ਰਹੀ ਹੈ। ਸੈਮਸੰਗ ਦੇ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਐਕਟਿਵ ਨੂੰ FCC ਵੱਲੋਂ ਸਰਟੀਫਾਇਡ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਸਨੈਪਡ੍ਰੈਗਨ 835 ਚਿੱਪਸੈੱਟ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ। ਜਿਸ ਦਾ ਮਤਲਬ ਹੈ ਕਿ ਇਹ ਸਮਾਰਟਫੋਨ ਆਕਟਾ-ਕੋਰ ਸੀ.ਪੀ.ਯੂ. ਅਤੇ ਐਡਰੀਨੋ 540 ਜੀ.ਪੀ.ਯੂ. 'ਤੇ ਆਧਾਰਿਤ ਹੋ ਸਕਦਾ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 4ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ ਅਤੇ ਇਹ ਐਂਡਰਾਇਡ ਨੂਗਟ 'ਤੇ ਆਧਾਰਿਤ ਹੋਵੇਗਾ। 

 

PunjabKesari

 

 

ਪਿਛਲੇ ਸਾਲ ਲਾਂਚ ਹੋਏ ਸੈਮਸੰਗ ਗਲੈਕਸੀ ਐੱਸ7 ਐਕਟਿਵ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਟਾਪ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਸੀ। ਉਥੇ ਹੀ ਸਾਨੂੰ ਸੈਮਸੰਗ ਗਲੈਕਸੀ ਐੱਸ8 ਐਕਟਿਵ 'ਚ ਵੀ ਇਸ ਤਰ੍ਹਾਂ ਦੀ ਬੈਟਰੀ ਦੇਖਣ ਨੂੰ ਮਿਲ ਸਕਦੀ ਹੈ। ਇਹ ਡਿਵਾਇਸ ਮਾਡਲ ਨੰਬਰ SSM-G892A ਦੇ ਨਾਲ ਨਜ਼ਰ ਆਇਆ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਗਲੈਕਸੀ ਐੱਸ8 ਵਰਗੇ ਹੀ ਸਪੈਸੀਫਿਕੇਸ਼ਨ ਦਿੱਤੇ ਜਾ ਸਕਦੇ ਹਨ। ਉਥੇ ਹੀ ਦੇਖਣ 'ਚ ਇਹ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ8 ਤੋਂ ਥੋੜ੍ਹਾ ਅਲੱਗ ਹੋਵੇਗਾ। ਇਸ ਦੀ ਆਈ.ਪੀ.68 ਪ੍ਰਮਾਣੀਕਰਨ ਰੇਟਿੰਗ ਦੇ ਨਾਲ, ਗਲੈਕਸੀ ਐੱਸ8 ਐਕਟਿਵ ਪਾਣੀ 'ਚ ਲਗਭਗ 5-ਫੁੱਟ ਤੱਕ ਦੀ ਢੁੰਘਾਈ 'ਚ 30-ਮਿੰਟ ਤੱਕ ਰੱਖਿਆ ਜਾ ਸਕਦਾ ਹੈ।


Related News