'ਮੇਡ ਇਨ ਇੰਡੀਆ' ਸੈਮਸੰਗ ਗਲੈਕਸੀ S24 ਦੀ ਸੇਲ ਸ਼ੁਰੂ, ਮਿਲ ਰਹੀ 12 ਹਜ਼ਾਰ ਰੁਪਏ ਤਕ ਦੀ ਛੋਟ
Wednesday, Jan 31, 2024 - 03:25 PM (IST)
ਗੈਜੇਟ ਡੈਸਕ- ਸੈਮਸੰਗ ਗਲੈਕਸੀ S24 ਸੀਰੀਜ਼ ਦੀ ਸੇਲ ਸ਼ੁਰੂ ਹੋ ਗਈ ਹੈ। ਇਸ ਸੀਰੀਜ਼ ਤਹਿਤ ਗਲੈਕਸੀ S24 ਅਲਟਰਾ, ਗਲੈਕਸੀ S24 ਪਲੱਸ ਅਤੇ ਗਲੈਕਸੀ S24 ਦੀ ਵਿਕਰੀ ਕੀਤੀ ਜਾਵੇਗੀ। ਫੋਨ ਦੀ ਖ਼ਰੀਦ 'ਤੇ 12 ਹਜ਼ਾਰ ਰੁਪਏ ਤਕ ਦੀ ਛੋਟ ਪਾ ਸਕਦੇ ਹੋ। ਜੇਕਰ ਤੁਸੀਂ ਫੋਨ ਖ਼ਰੀਦਦੇ ਹੋ ਤਾਂ ਤੁਹਾਨੂੰ 24 ਮਹੀਨਿਆਂ ਦੀ ਈ.ਐੱਮ.ਆਈ. 'ਤੇ 10 ਹਜ਼ਾਰ ਰੁਪਏ ਦੀ ਛੋਟ ਮਿਲੇਗੀ। ਭਾਰਤ 'ਚ ਵਿਕਣ ਵਾਲੀ S24 ਸੀਰੀਜ਼ 'ਮੇਡ ਇਨ ਇੰਡੀਆ' ਹੈ। ਮਤਲਬ ਇਸਨੂੰ ਭਾਰਤ 'ਚ ਹੀ ਬਣਾਇਆ ਗਿਆ ਹੈ।
ਫੋਨ 'ਚ ਕੀ ਹੈ ਖ਼ਾਸ
ਫੋਨ 'ਚ ਲਾਈਵ ਟ੍ਰਾਂਸਲੇਸ਼ਨ, ਚੈਟ ਅਸਿਸਟੈਂਟ, ਨੋਟ ਅਸਿਸਟੈਂਟ, ਟ੍ਰਾਂਸਕ੍ਰਿਪਟ ਅਸਿਸਟ ਵਰਗੇ ਫੀਚਰਜ਼ ਮਿਲਦੇ ਹਨ। ਨਾਲ ਹੀ ਇਨਬਿਲਡ ਏ.ਆਈ. ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਰੀਅਲ ਟਾਈਮ 14 ਭਾਸ਼ਾਵਾਂ ਦਾ ਸਪੋਰਟ ਮਿਲਦਾ ਹੈ। ਇਸ ਵਿਚ ਹਿੰਦੀ ਸਮੇਤ ਕਈ ਭਾਸ਼ਾਵਾਂ ਦਾ ਸਪੋਰਟ ਮਿਲਦਾ ਹੈ। ਨਾਲ ਹੀ ਐਂਡਰਾਇਡ ਆਟੋ ਆਟੋਮੈਟਿਕਲੀ ਇਨਕਮਿੰਗ ਮੈਸੇਜ ਨੂੰ ਸਮਰਾਈਜ਼ ਕਰ ਦਿੰਦਾ ਹੈ ਜਿਸ ਨਾਲ ਜ਼ਰੂਰੀ ਰਿਪਲਾਈ ਅਤੇ ਐਕਸ਼ਨ ਲੈਂਦਾ ਹੈ।
ਫੋਨ ਨੂੰ ਨੋਇਡਾ ਫੈਕਟਰੀ 'ਚ ਬਣਾਇਆ ਗਿਆ ਹੈ, ਜਿਸਦੀ ਰਿਕਾਰਡ ਪ੍ਰੀ-ਬੁਕਿੰਗ ਹੋਈ ਹੈ। ਇਹ ਪਹਿਲਾ ਫੋਨ ਹੈ ਜਿਸ ਵਿਚ ਸਰਕਲ ਟੂ ਸਰਚ, ਹਾਈਲਾਈਟ ਵਰਗੇ ਕਈ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਏ.ਆੀ. ਜਨਰੇਟਿਡ ਸਰਚ ਦੇ ਆਪਸ਼ਨ ਮਿਲਦੇ ਹਨ। ਗਲੈਕਸੀ S24 ਸੀਰੀਜ਼ 'ਚ ਪ੍ਰੋ ਵਿਜ਼ੂਅਲਸ ਇੰਜਣ ਦਿੱਤਾ ਗਿਆ ਹੈ, ਜੋ ਏ.ਆਈ. ਜਨਰੇਟਿਡ ਟੂਲ ਹੈ। ਗਲੈਕਸੀ S24 ਅਲਟਰਾ ਸਮਾਰਟਫੋਨ 5x ਆਪਟਿਕਲ ਜ਼ੂਮ ਦੇ ਨਾਲ ਆਉਂਦਾ ਹੈ। ਇਸ ਵਿਚ 100X ਦਾ ਡਿਜੀਟਲ ਜ਼ੂਮ ਹੈ।
Galaxy S24 Ultra 'ਚ ਸਨੈਪਡ੍ਰੈਗਨ 8 Gen 3 ਮੋਬਾਈਲ ਪਲੇਟਫਾਰਮ ਦਿੱਤਾ ਗਿਆ ਹੈ। ਇਸ ਵਿਚ 1 ਤੋਂ 120 Hz ਰਿਫਰੈਸ਼ ਰੇਟ ਸਪੋਰਟ ਹੈ। Galaxy S24 ਵਿਚ 2600 nit ਪੀਕ ਬ੍ਰਾਈਟਨੈੱਸ ਹੈ। ਫੋਨ ਕਾਰਨਿੰਗ ਗੋਰਿਲਾ ਆਰਮਰ ਪ੍ਰੋਟੈਕਸ਼ਨ ਨਾਲ ਆਉਂਦਾ ਹੈ। Galaxy S24+ ਵਿਚ 6.7 ਇੰਚ ਦੀ ਡਿਸਪਲੇ ਹੈ, ਜਦੋਂ ਕਿ Galaxy S24 ਵਿਚ 6.2 ਇੰਚ ਦੀ ਡਿਸਪਲੇ ਹੈ। Galaxy S24 Ultra ਵਿਚ 6.8 ਇੰਚ ਦੀ ਫਲੈਟਰ ਡਿਸਪਲੇ ਹੈ।