ਭਾਰਤ ’ਚ ਅਗਲੇ ਮਹੀਨੇ ਲਾਂਚ ਹੋਵੇਗਾ Samsung Galaxy S10 Lite

Friday, Nov 22, 2019 - 06:02 PM (IST)

ਭਾਰਤ ’ਚ ਅਗਲੇ ਮਹੀਨੇ ਲਾਂਚ ਹੋਵੇਗਾ Samsung Galaxy S10 Lite

ਗੈਜੇਟ ਡੈਸਕ– ਸੈਮਸੰਗ ਦੇ ਅਪਕਮਿੰਗ ਗਲੈਕਸੀ ਐੱਸ10 ਲਾਈਟ ਸਮਾਰਟਫੋਨ ਨੂੰ ਲੈ ਕੇ ਲਗਾਤਾਰ ਲੀਕਸ ਸਾਹਮਣੇ ਆ ਰਹੇ ਹਨ। ਕੁਝ ਖਬਰਾਂ ’ਚ ਕਿਹਾ ਜਾ ਰਿਹਾ ਹੈ ਕਿ ਗਲੈਕਸੀ ਐੱਸ10 ਲਾਈਟ ਨੂੰ US FCC ਸਰਟਿਫਿਕੇਸ਼ਨ ਮਿਲਿਆ ਹੈ। ਉਥੇ ਹੀ ਕੁਝ ’ਚ ਇਸ ਸਮਾਰਟਫੋਨ ਦੇ ਹਾਰਡਵੇਅਰ ਦੀਆਂ ਕੁਝ ਡਿਟੇਲਸ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਫੋਨ ਦਸੰਬਰ ’ਚ ਲਾਂਚ ਹੋ ਸਕਦਾ ਹੈ ਅਤੇ ਇਸ ਨੂੰ ਡਿਊਲ ਸਿਮ ਸਲਾਟ ਦੇ ਨਾਲ ਲਿਆਇਆ ਜਾਵੇਗਾ। 

ਮਿਲ ਸਕਦੇ ਹਨ ਇਹ ਫੀਚਰਜ਼
ਲੀਕਸ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ’ਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੋਵੇਗੀ, ਉਥੇ ਹੀ ਇਹ 45 ਵਾਟ ਦੇ ਫਾਸਟ ਚਾਰਜਰ ਨੂੰ ਸਪੋਰਟ ਕਰੇਗਾ। ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ’ਚ ਸਨੈਪਡ੍ਰੈਗਨ 855 ਪ੍ਰੋਸੈਸਰ ਦੇਖਣ ਨੂੰ ਮਿਲ ਸਕਦਾ ਹੈ। 

ਸੈਮਸੰਗ ਗਲੈਕਸੀ ਐੱਸ10 ਲਾਈਟ ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ, 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਮਿਲੇਗਾ। ਸੈਲਫੀ ਦੇ ਸ਼ੌਕੀਨਾਂ ਲਈ ਇਸ ਫੋਨ ’ਚ 32 ਮੈਗਾਪਿਕਸਲ ਦਾ ਮੇਨ ਕੈਮਰਾ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ 4500mAh ਦੀ ਬੈਟਰੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਗਲੈਕਸੀ ਐੱਸ10 ਲਾਈਟ ਫੋਨ ਮੌਜੂਦਾ ਗਲੈਕਸੀ ਐੱਸ10 ਦਾ ਸਸਤਾ ਵੇਰੀਐਂਟ ਹੋਵੇਗਾ। ਇਸ ਨੂੰ ਬਲਿਊ, ਗ੍ਰੀਨ, ਡਾਰਕ ਗ੍ਰੇਅ ਅਤੇ ਵਾਈਟ ਕਲਰ ਆਪਸ਼ੰਸ ’ਚ ਲਾਂਚ ਕੀਤਾ ਜਾ ਸਕਦਾ ਹੈ। 


Related News