ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ
Thursday, Dec 03, 2020 - 11:38 AM (IST)

ਗੈਜੇਟ ਡੈਸਕ– ਸੈਮਸੰਗ ਅਗਲੇ ਸਾਲ ਯਾਨੀ 2021 ਤੋਂ ਆਪਣੇ ਪ੍ਰੀਮੀਅਮ ਸਮਾਰਟਫੋਨ ਗਲੈਕਸੀ ਨੋਟ (Galaxy Note) ਨੂੰ ਬੰਦ ਕਰ ਸਕਦੀ ਹੈ। ਇਸ ਗੱਲ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ ਅਤੇ ਸਾਹਮਣੇ ਆਈ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਵੀ ਹੋ ਗਿਆ ਹੈ ਕਿ ਕੰਪਨੀ ਦੇ ਗਲੈਕਸੀ ਨੋਟ ਸੀਰੀਜ਼ ਨੂੰ ਬੰਦ ਕਰਨ ਦਾ ਕਾਰਨ ਕੀ ਹੈ। ਰਿਪੋਰਟਾਂ ਮੁਤਾਬਕ, ਕੋਰੋਨਾ ਮਹਾਂਮਾਰੀ ਕਾਰਨ ਹਾਈ-ਐਂਡ ਸਮਾਰਟਫੋਨ ਦੀ ਮੰਗ ’ਚ ਤੇਜ਼ ਗਿਰਾਵਟ ਆਉਣ ਕਾਰਨ ਕੰਪਨੀ ਇਹ ਫੈਸਲਾ ਲੈ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਸ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ
ਰਿਪੋਰਟ ਮੁਤਾਬਕ, ਸੈਮਸੰਗ ਗਲੈਕਸੀ ਅਗਲੇ ਸਾਲ ਬਾਜ਼ਾਰ ’ਚ ਆਪਣੀ S-ਸੀਰੀਜ਼ ਤਹਿਤ ਇਕ ਨਵਾਂ ਸਮਾਰਟਫੋਨ ਗਲੈਕਸੀ S21 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਖ਼ਾਸ ਗੱਲ ਹੈ ਕਿ ਇਸ ਸਮਾਰਟਫੋਨ ’ਚ ਯੂਜ਼ਰਸ ਨੂੰ S-Pen ਦੀ ਸੁਪੋਰਟ ਮਿਲ ਸਕਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਤਕ S-Pen ਸਿਰਫ ਗਲੈਕਸੀ ਨੋਟ ਸੀਰੀਜ਼ ਨਾਲ ਉਪਲੱਬਧ ਹੁੰਦਾ ਸੀ।
ਇਹ ਵੀ ਪੜ੍ਹੋ– ਸ਼ਾਓਮੀ ਭਾਰਤ ’ਚ ਲਿਆਏਗੀ ਸਭ ਤੋਂ ਸਸਤਾ 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
ਰਿਸਰਚ ਫਰਮ ਕਾਊਂਟਰਪੁਆਇੰਟ ਦੇ ਇਕ ਵਿਸ਼ਲੇਸ਼ਕ ਟਾਮ ਕਾਂਗ ਨੇ ਕਿਹਾ ਕਿ ਸੈਮਸੰਗ ਦੀ ਨੋਟ ਸੀਰੀਜ਼ ਦੀ ਵਿਕਰੀ ਇਸ ਸਾਲ 80 ਫੀਸਦੀ ਡਿੱਗ ਕੇ 6 ਮਿਲੀਅਨ ਰਹਿ ਜਾਣ ਦੀ ਉਮੀਦ ਹੈ ਜਦਕਿ ਐੱਸ-ਸੀਰੀਜ਼ ਦੀ ਵਿਕਰੀ 5 ਮਿਲੀਅਨ ਡਿੱਗ ਕੇ 30 ਮਿਲੀਅਨ ਤੋਂ ਹੇਠਾਂ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪ੍ਰੀਮੀਅਮ ਫੋਨ ਦੀ ਮੰਗ ਘੱਟ ਹੋ ਗਈ ਹੈ ਅਤੇ ਜ਼ਿਆਦਾਤਰ ਲੋਕ ਨਵੇਂ ਪ੍ਰੋਡਕਟਸ ਦੀ ਭਾਲ ਨਹੀਂ ਕਰ ਰਹੇ ਹਨ। ਦੱਸ ਦੇਈਏ ਕਿ ਸੈਮਸੰਗ ਨੇ ਪਹਿਲੀ ਵਾਰ ਗਲੈਕਸੀ ਨੋਟ ਨੂੰ 2011 ’ਚ ਲਾਂਚ ਕੀਤਾ ਸੀ ਜਦੋ ਵੱਡੀ ਸਕਰੀਨ ਵਾਲੇ ਮਾਡਲ ਦੇ ਤੌਰ ’ਤੇ ਬਾਜ਼ਾਰ ’ਚ ਪ੍ਰਸਿੱਧ ਹੋਇਆ ਅਤੇ ਇਸ ਨੇ ਐਪਲ ਨੂੰ ਪਿੱਛੇ ਛੱਡ ਕੇ ਸੈਮਸੰਗ ਨੂੰ ਸ ਸਾਲ ਪਹਿਲੀ ਵਾਰ ਦੁਨਆ ਦਾ ਸਭ ਤੋਂ ਵੱਡਾ ਸਮਾਰਟਫੋਨ ਨਿਰਮਾਤਾ ਬਣਾਉਣ ’ਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ– ਸਸਤਾ ਹੋਇਆ ਨੋਕੀਆ ਦਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ