256GB ਸਟੋਰੇਜ ਵੇਰੀਅੰਟ ''ਚ ਵੀ ਪੇਸ਼ ਹੋ ਸਕਦੈ ਸੈਮਸੰਗ Galaxy Note 8

Tuesday, Aug 22, 2017 - 04:02 PM (IST)

256GB ਸਟੋਰੇਜ ਵੇਰੀਅੰਟ ''ਚ ਵੀ ਪੇਸ਼ ਹੋ ਸਕਦੈ ਸੈਮਸੰਗ Galaxy Note 8

ਜਲੰਧਰ- ਸਿਰਫ 64ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਹੀ ਨਹੀਂ ਸਗੋਂ ਸੈਮਸੰਗ ਗਲੈਕਸੀ ਨੋਟ 8 ਸਮਾਰਟਫੋਨ ਨੂੰ 256ਜੀ.ਬੀ. ਸਟੋਰੇਜ ਵਰਜ਼ਨ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ਨੂੰ ਕੁਝ ਪ੍ਰੀਮੀਅਮ ਗੂਡੂ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸਾਊਥ ਕੋਰੀਆ 'ਚ ਇਸ ਗੱਲ ਲਈ ਪ੍ਰੋਮੋ ਸਾਹਮਣੇ ਆ ਰਿਹਾ ਹੈ ਕਿ ਇਸ ਦੇ ਨਾਲ ਤੁਹਾਨੂੰ ਜਾਂ ਤਾਂ AKG ਦੇ ਬਲੂਟੁਥ ਸਪੀਕਰਸ ਜਾਂ ਫਿਰ Nemonic ਪ੍ਰਿੰਟਰ ਵੀ ਦਿੱਤਾ ਜਾ ਸਕਦਾ ਹੈ। ਤੁਸੀਂ ਇਨ੍ਹਾਂ ੋਦਵਾਂ 'ਚੋਂ ਕਿਸੇ ਇਕ ਦੀ ਚੋਣ ਕਰ ਸਕਦੇ ਹੋ। 
64ਜੀ.ਬੀ. ਮਾਡਲ ਨੂੰ ਕੁਝ ਐਕਸੈਸਰੀਜ਼ ਜਿਵੇਂ ਗਿਅਰ ਵੀ.ਆਰ. ਜਾਂ ਇਕ ਕੇਸ ਕੰਬੋ ਜੋ ਤੁਹਾਨੂੰ ਇਕ ਵਾਧੂ 5,100 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਮਿਲਣ ਵਾਲਾ ਹੈ, ਕੇ.ਆਰ.ਡਬਲਯੂ. 100.000 'ਚ ਉਪਲੱਬਧ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਇਹ ਸਿਰਫ ਉਦਾਹਰਣ ਹੀ ਕਹੇ ਜਾ ਸਕਦੇ ਹਨ, ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਨੂੰ ਇਸ ਦੇ ਲਾਂਚ ਦੇ ਸਮੇਂ ਕੁਝ ਹੋਰ ਜ਼ਿਆਦਾ ਆਫਰ ਮਿਲ ਜਾਣ। ਅਜਿਹੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਸੈਮਸੰਗ ਆਪਣੇ ਗਲੈਕਸੀ ਨੋਟ 8 ਦੇ ਨਾਲ ਕੇਸ ਵੀ ਆਫਰ ਕਰ ਸਕਦੀ ਹੈ। 

PunjabKesari

ਹਾਲਾਂਕਿ ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ 128ਜੀ.ਬੀ. ਵਾਲੇ ਗਲੈਕਸੀ ਨੋਟ 8 ਸਮਾਰਟਫੋਨ ਨੂੰ ਸਿਰਫ West 'ਚ ਹੀ ਵਿਕਰੀ ਲਈ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸ ਦੇ ਉਲਟ ਇਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਸੈਮਸੰਗ ਕਲੈਕਸੀ ਨੋਟ ਦੇ 256ਜੀ.ਬੀ. ਮਾਡਲ ਨੂੰ ਸਾਊਥ ਕੋਰੀਆ ਅਤੇ ਚੀਨ ਤੋਂ ਬਾਹਰ ਸ਼ਾਇਦ ਹੀ ਵਿਕਰੀ ਲਈ ਲਿਆਇਆ ਜਾਵੇ। ਉਮੀਦ ਹੈ ਕਿ ਇਹ ਮਿਡਨਾਈਟ ਬਲੈਕ ਅਤੇ ਮੈਪਲ ਗੋਲਡ ਕਲਰ ਵੇਰੀਐਂਟ 'ਚ ਪਹਿਲੀ ਵਾਰ ਸਤੰਬਰ 'ਚ ਸ਼ਿਪਮੈਂਟ ਲਈ ਉਪਲੱਬਧ ਹੋਵੇਗਾ। ਇਸ ਤੋਂ ਬਾਅਦ ਆਰਕਿਡ ਗ੍ਰੇ ਅਤੇ ਡੀਪ ਸੀ ਬਲਿਊ ਵੇਰੀਐਂਟ ਇਸ ਤੋਂ ਬਾਅਦ ਉਪਲੱਬਧ ਹੋਣਗੇ। ਰਿਪੋਰਟ ਮੁਤਾਬਕ ਗਲੈਕਸੀ ਨੋਟ 8 ਦੀ ਕੀਮਤ ਯੂਰਪ 'ਚ 1,000 ਯੂਰੋ (ਕਰੀਬ 75,000 ਰੁਪਏ) ਹੋਵੇਗੀ। 
ਸੈਮਸੰਗ ਗਲੈਕਸੀ ਨੋਟ 8 ਨੂੰ ਡਿਊਲ ਕੈਮਰਾ ਸੈੱਟਅਪ ਦੇ ਨਾਲ ਪੇਸ਼ ਕੀਤਾ ਜਾਵੇਗਾ। ਜਿਸ ਵਿਚ 12 ਮੈਗਾਪਿਕਸਲ ਸੈਂਸਰ ਆਪਟਿਕਲ ਈਮੇਜ ਸਟੇਬਿਲਾਈਜੇਸ਼ਨ ਦੇ ਨਾਲ ਹੋਵੇਗਾ। ਇਸ ਤੋਂ ਇਲਾਵਾ ਇਸ ਵਿਚ ਰਿਅਰ ਫਿੰਗਰਪ੍ਰਿੰਟ ਸੈਂਸਰ ਅਤੇ Stylus ਪੈੱਨ ਹੋਵੇਗਾ। ਇਸ ਫੋਨ 'ਚ ਸੈਮਸੰਗ ਆਪਣੀ ਅਮੋਲੇਡ ਇਨਫਿਨਿਟੀ ਡਿਸਪਲੇਅ ਵੀ ਸ਼ਾਮਲ ਕਰ ਸਕਦੀ ਹੈ। ਜੋ ਕਰੀਬ 6.3-ਇੰਚ ਦੀ ਹੋ ਸਕਦੀ ਹੈ। ਨਾਲ ਹੀ ਇਸ ਦਾ ਆਸਪੈਕਟ ਰੇਸ਼ੀਓ ਵੀ 18.5:9 ਦਾ ਹੋਣ ਵਾਲਾ ਹੈ। ਇਸ ਦੇ ਨਾਲ ਹੀ ਫੋਨ 'ਚ ਇਕ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 6ਜੀ.ਬੀ. ਰੈਮ ਹੋਵੇਗੀ। ਨਾਲ ਹੀ ਇਸ ਵਿਚ 3,399 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ।


Related News