Galaxy Note 10 ਖ਼ਰੀਦਣ ਦਾ ਸ਼ਾਨਦਾਰ ਮੌਕਾ, ਕੀਮਤ ’ਚ ਹੋਈ ਵੱਡੀ ਕਟੌਤੀ
Tuesday, Nov 10, 2020 - 03:40 PM (IST)
ਗੈਜੇਟ ਡੈਸਕ– ਭਾਰਤ ’ਚ ਸੈਮਸੰਗ ਗਲੈਕਸੀ ਨੋਟ 10 ਸਮਾਰਟਫੋਨ ਦੀ ਕੀਮਤ ’ਚ ਭਾਰੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਕਥਿਤ ਰੂਪ ਨਾਲ ਸਾਰੇ ਆਫਲਾਈਨ ਰਿਟੇਲ ਸਟੋਰਾਂ ’ਤੇ ਉਪਲੱਬਧ ਹੈ। ਸੈਮਸੰਗ ਗਲੈਕਸੀ ਨੋਟ 10 ਸਮਾਰਟਫੋਨ ਨੂੰ ਭਾਰਤ ’ਚ ਪਿਛਲੇ ਸਾਲ 69,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤਕ ਇਹ ਫੋਨ 57,100 ਰੁਪਏ ਦੇ ਡਿਸਕਾਊਂਟ ਨਾਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਵਿਕਰੀ ਲਈ ਲਿਸਟ ਸੀ ਪਰ ਹੁਣ ਕਥਿਤ ਰੂਪ ਨਾਲ ਫੋਨ ਦੀ ਕੀਮਤ ਰਿਟੇਲ ਸਟੋਰਾਂ ’ਤੇ ਹੋਰ ਵੀ ਜ਼ਿਆਦਾ ਸਸਤੀ ਹੋ ਗਈ ਹੈ। ਜੀ ਹਾਂ, ਕਿਹਾ ਜਾ ਰਿਹਾ ਹੈ ਕਿ ਆਫਲਾਈਨ ਸਟੋਰਾਂ ’ਤੇ ਸੈਮਸੰਗ ਗਲੈਕਸੀ ਨੋਟ 10 ਦੀ ਕੀਮਤ 25000 ਰੁਪਏ ਸਸਤੀ ਹੋਈ ਹੈ।
ਇਹ ਵੀ ਪੜ੍ਹੋ- ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
91Mobiles ਦੀ ਰਿਪੋਰਟ ਮੁਤਾਬਕ, ਸੈਮਸੰਗ ਗਲੈਕਸੀ ਨੋਟ 10 ਸਮਾਰਟਫੋਨ ਨੂੰ ਹੁਣ 45,000 ਰੁਪਏ ਦੀ ਕੀਮਤ ਨਾਲ ਸਾਰੇ ਆਫਲਾਈਨ ਰਿਟੇਲ ਸਟੋਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। ਮੁੰਬਈ ਬੇਸਡ ਰਿਟੇਲਰ ਮਹੇਸ਼ ਟੈਲੀਕਾਮ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਨਵੀਆਂ ਕੀਮਤਾਂ ਕੁਝ ਦਿਨ ਪਹਿਲਾਂ ਹੀ ਲਾਗੂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਇਹ ਸਮਾਰਟਫੋਨ ਪਿਛਲੇ ਸਾਲ 69,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ ਜੋ ਇਸ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ ਹੈ। ਇਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ ਆਫਲਾਈਨ ਰਿਟੇਲ ਸਟੋਰਾਂ ’ਤੇ ਇਸ ਸਮਾਰਟਫੋਨ ਦੀ ਖਰੀਦ ’ਤੇ ਪੂਰੇ 25000 ਰੁਪਏ ਦੀ ਛੋਟ ਮਿਲੇਗੀ। ਕਥਿਤਰੂਪ ਨਾਲ ਇਹ ਕਟੌਤੀ ਸਿਰਫ ਰਿਟੇਲ ਸਟੋਰਾਂ ’ਤੇ ਹੀ ਉਪਲੱਬਧ ਹੋਵੇਗੀ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਅਜੇ ਵੀ ਇਹ ਫੋਨ 12,899 ਰੁਪਏ ਦੀ ਕਟੌਤੀ ਤੋਂ ਬਾਅਦ 57,100 ਰੁਪਏ ਨਾਲ ਲਿਸਟ ਹੈ।
ਇਹ ਵੀ ਪੜ੍ਹੋ- ਸਸਤਾ ਹੋਇਆ 7,000mAh ਬੈਟਰੀ ਵਾਲਾ Samsung Galaxy M51, ਜਾਣੋ ਨਵੀਂ ਕੀਮਤ