ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਇਕ ਹੋਰ ਬਜਟ 5ਜੀ ਸਮਾਰਟਫੋਨ

Thursday, Sep 30, 2021 - 11:20 AM (IST)

ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਇਕ ਹੋਰ ਬਜਟ 5ਜੀ ਸਮਾਰਟਫੋਨ

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਐੱਫ-ਸੀਰੀਜ਼ ਦੇ ਪਹਿਲੇ 5ਜੀ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Samsung Galaxy M52 5G ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੈ। ਫੋਨ ’ਚ 5ਜੀ ਦੇ 12 ਬੈਂਡਸ ਦਿੱਤੇ ਗਏ ਹਨ। Samsung Galaxy M52 5G ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਲੈਸ ਹੈ। 

Samsung Galaxy M52 5G ਦੀ ਕੀਮਤ
ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਰੱਖੀ ਗਈ ਹੈ ਜਦਕਿ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੈ। ਫੋਨ ਨੂੰ ਮੈਟ ਐਕਵਾ ਅਤੇ ਮੈਟ ਬਲੈਕ ਰੰਗ ’ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਵਿਕਰੀ 3 ਅਕਤੂਬਰ ਤੋਂ ਆਨਲਾਈਨ ਅਤੇ ਆਫਲਾਈਨ ਸਟੋਰਾਂ ਰਾਹੀਂ ਹੋਵੇਗੀ। ਲਾਂਚਿੰਗ ਆਫਰ ਤਹਿਤ ਫੋਨ ਦੇ ਪਹਿਲੇ ਵੇਰੀਐਂਟ ਨੂੰ 17,999 ਰੁਪਏ ’ਚ ਖਰੀਦਿਆ ਜਾ ਸਕੇਗਾ। ਇਹ ਕੀਮਤ ਸਿਰਫ ਫਲਿਪਕਾਰਟ ਬਿਗ ਬਿਲੀਅਨ ਡੇਜ਼ ਸੇਲ ਲਈ ਹੀ ਹੈ। 

Samsung Galaxy M52 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ ਵਨ-ਯੂ.ਆਈ. 3.1 ਦਿੱਤਾ ਗਿਆ ਹੈ। ਇਸ ਵਿਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰਿਫ੍ਰੈਸ਼ ਰੇਟ 90Hz ਹੈ। ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ, 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ। 

ਸੈਮਸੰਗ ਦੇ ਇਸ 5ਜੀ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 5 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਕੈਮਰੇ ਨਾਲ ਨਾਈਟ ਮੋਡ, ਪੈਨੋਰਮਾ, ਪ੍ਰੋ ਅਤੇ ਸਲੋ ਮੋਸ਼ਨ ਵਰਗੇ ਕਈ ਮੋਡਸ ਮਿਲਣਗੇ। 

ਕੁਨੈਕਟੀਵਿਟੀ ਲਈ ਫੋਨ ’ਚ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ਦੇ ਨਾਲ ਡਾਲਬੀ ਐਟਮਾਸ ਦਾ ਵੀ ਸਪੋਰਟ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸ ਨਾਲ 15 ਵਾਟ ਦੇ ਚਾਰਜਰ ਦੀ ਸਪੋਰਟ ਹੈ। 


author

Rakesh

Content Editor

Related News