28 ਅਪ੍ਰੈਲ ਨੂੰ ਭਾਰਤ ’ਚ ਲਾਂਚ ਹੋਵੇਗਾ Galaxy M42 5G, ਇੰਨੀ ਹੋ ਸਕਦੀ ਹੈ ਕੀਮਤ

04/16/2021 6:03:44 PM

ਗੈਜੇਟ ਡੈਸਕ– ਸੈਮਸੰਗ ਦੇ ਨਵੇਂ 5ਜੀ ਫੋਨ ਦੀ ਭਾਰਤ ’ਚ ਲਾਂਚਿੰਗ ਦੀ ਪੂਰੀ ਤਿਆਰੀ ਹੋ ਗਈ ਹੈ। ਸੈਮਸੰਗ ਗਲੈਕਸੀ M42 5ਜੀ ਨੂੰ ਭਾਰਤ ’ਚ 28 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਐਮਾਜ਼ੋਨ ਇੰਡੀਆ ’ਤੇ ਹੀ ਫੋਨ ਦੀ ਵਿਕਰੀ ਹੋਵੇਗੀ ਅਤੇ ਐਮਾਜ਼ੋਨ ’ਤੇ ਹੀ ਫੋਨ ਦੀ ਲਾਂਚਿੰਗ ਬਾਰੇ ਜਾਣਕਾਰੀ ਮਿਲੀ ਹੈ। ਐਮਾਜ਼ੋਨ ਲਿਸਟਿੰਗ ਰਾਹੀਂ ਫੋਨ ਦੇ ਡਿਜ਼ਾਇਨ ਬਾਰੇ ਵੀ ਪਤਾ ਲੱਗਾ ਹੈ। ਗਲੈਕਸੀ ਐੱਮ 42 5ਜੀ ’ਚ ਵਾਟਰਡ੍ਰੋਪ ਨੌਚ ਡਿਸਪਲੇਅ ਹੈ। ਇਸ ਤੋਂ ਇਲਾਵਾ ਫੋਨ ’ਚ ਚਾਰ ਰੀਅਰ ਕੈਮਰੇ ਹਨ। 

ਸੈਮਸੰਗ ਗਲੈਕਸੀ ਐੱਮ 42 5ਜੀ ਨੂੰ ਐਮਾਜ਼ੋਨ ਇੰਡੀਆ ’ਤੇ ਲਿਸਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੈਮਸੰਗ ਦੀ ਮਾਈਕ੍ਰੋ ਸਾਈਟ ਵੀ ਲਾਈਵ ਹੋ ਗਈ ਹੈ। ਐਮਾਜ਼ੋਨ ਦੀ ਲਿਸਟਿੰਗ ਮੁਤਾਬਕ, ਸੈਮਸੰਗ ਗਲੈਕਸੀ ਐੱਮ 42 5ਜੀ ’ਚ ਸਨੈਪਡ੍ਰੈਗਨ 750ਜੀ ਪ੍ਰੋਸੈਸਰ ਮਿਲੇਗਾ। ਇਸਤੋਂ ਇਲਾਵਾ ਇਸ ਵਿਚ ਸੈਮਸੰਗ ਨਾਕਸ ਸਕਿਓਰਿਟੀ ਅਤੇ ਸੈਮਸੰਗ ਪੇਅ ਵੀ ਮਿਲੇਗਾ। ਫੋਨ ’ਚ ਐੱਨ.ਐੱਫ.ਸੀ. ਦੀ ਵੀ ਸੁਪੋਰਟ ਮਿਲ ਸਕਦੀ ਹੈ। 

ਇਸ ਤੋਂ ਪਹਿਲਾਂ ਲੀਕ ਹੋਈ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਦੇ ਇਸ ਫੋਨ ਦੀ ਕੀਮਤ 20 ਤੋਂ 25 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਫੋਨ ਦੀ ਵਿਕਰੀ ਐਮਾਜ਼ੋਨ ਤੋਂ ਇਲਾਵਾ ਸੈਮਸੰਗ ਦੇ ਆਨਲਾਈਨ ਸਟੋਰ ਅਤੇ ਰਿਟੇਲ ਸਟੋਰ ’ਤੇ ਹੋਵੇਗੀ। 

ਲੀਕ ਰਿਪੋਰਟ ਮੁਤਾਬਕ, ਐਂਡਰਾਇਡ 11 ਮਿਲੇਗਾ। ਫੋਨ ’ਚ 6 ਜੀ.ਬੀ. ਅਤੇ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ’ਚ ਲਾਂਚ ਹੋਵੇਗਾ। ਇਸ ਵਿਚ 64 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਮਿਲ ਸਕਦਾ ਹੈ। ਫੋਨ ’ਚ 6,000mAh ਦੀ ਦਮਦਾਰ ਬੈਟਰੀ ਮਿਲ ਸਕਦੀ ਹੈ। 


Rakesh

Content Editor

Related News