Samsung Galaxy M40 ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ

Wednesday, Aug 28, 2019 - 12:13 PM (IST)

ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਮ40 ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣ ਦੀ ਖਬਰ ਸਾਹਮਣੇ ਆਈ ਹੈ। ਗਲੈਕਸੀ ਐੱਮ40 ਦੇ ਨਾਲ ਯੂਜ਼ਰ ਨੂੰ ਕਿਊਆਰ ਸਕੈਨਰ, ਅਲੱਗ ਤੋਂ ਨਾਈਟ ਮੋਡ ਅਤੇ ਅਗਸਤ 2019 ਐਂਡਰਾਇਡ ਸਕਿਓਰਿਟੀ ਪੈਚ ਮਿਲੇਗਾ। ਸੈਮਸੰਗ ਬ੍ਰਾਂਡ ਦੇ ਇਸ ਹੈਂਡਸੈੱਟ ਨੂੰ ਮਿਲੀ ਨਵੀਂ ਅਪਡੇਟ ਦਾ ਸਾਫਟਵੇਅਰ ਵਰਜ਼ਨ M405FDDU1ASH1 ਹੈ। ਗਲੈਕਸੀ ਐੱਮ40 ਨੂੰ ਮਿਲੀ ਅਪਡੇਟ ਦਾ ਫਾਇਲ ਸਾਈਜ਼ 366 ਐੱਮ.ਬੀ. ਹੈ। ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਤੁਸੀਂ ਸੈਟਿੰਗਸ ’ਚ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹੋ। 

ਕਿਹਾ ਜਾ ਰਿਹਾ ਹੈ ਕਿ ਅਪਡੇਟ ਨੂੰ ਭਾਰਤ ’ਚ ਰਹਿ ਰਹੇ ਗਲੈਕਸੀ ਐੱਮ40 ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸਾਫਟਵੇਅਰ ਵਰਜ਼ਨ ਨੰਬਰ M405FDDU1ASH1 ਹੈ ਅਤੇ ਅਪਡੇਟ ਦਾ ਫਾਇਲ ਸਾਇਜ਼ 366 ਐੱਮ.ਬੀ. ਹੈ। ਅਜਿਹੇ ’ਚ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਫੋਨ ਨੂੰ ਵਾਈ-ਫਾਈ ਨਾਲ ਕੁਨੈਕਟ ਕਰਨ ਅਤੇ ਫੋਨ ਨੂੰ ਚਾਰਜ ’ਤੇ ਲਗਾਉਣ ਤੋਂ ਬਾਅਦ ਹੀ ਅਪਡੇਟ ਕਰੋ। 

ਚੇਂਜਲਾਗ ਤੋਂ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਗਲੈਕਸੀ ਐੱਮ40 ਨੂੰ ਮਿਲੀ ਨਵੀਂ ਅਪਡੇਟ ਅਲੱਗ ਤੋਂ ਕਿਊਆਰ ਸਕੈਨਰ ਦੇ ਨਾਲ ਆ ਰਿਹਾ ਹੈ। ਅਪਡੇਟ ਨਾਲ ਕੁਲ ਮਿਲਾ ਕੇ ਫੋਨ ਦੀ ਸਕਿਓਰਿਟੀ ’ਚ ਵੀ ਸੁਧਾਰ ਹੋਵੇਗਾ, ਨਾਲ ਹੀ ਅਪਡੇਟ ਦੇ ਨਾਲ ਅਗਸਤ 2019 ਐਂਡਰਾਇਡ ਸਕਿਓਰਿਟੀ ਪੈਚ ਨੂੰ ਵੀ ਰੋਲ ਆਊਟ ਕੀਤਾ ਗਿਆ ਹੈ। ਚੇਂਜਲਾਗ ’ਚ ਇਸ ਗੱਲ ਦਾ ਜ਼ਿਕਰ  ਨਹੀਂ ਹੈ ਪਰ SamMobile ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪਡੇਟ ਦੇ ਨਾਲ ਕੈਮਰਾ ਐਪ ’ਚ ਅਲੱਗ ਤੋਂ ਨਾਈਟ ਮੋਡ ਵੀ ਮਿਲੇਗਾ ਜੋ ਘੱਟ ਰੋਸ਼ਨੀ ’ਚ ਬਿਹਤਰ ਤਸਵੀਰਾਂ ਲੈਣ ’ਚ ਮਦਦ ਕਰੇਗਾ। 


Related News