ਹਮੇਸ਼ਾ ਲਈ ਸਸਤਾ ਹੋਇਆ ਸੈਮਸੰਗ ਦਾ 6000mAh ਬੈਟਰੀ ਵਾਲਾ ਫੋਨ, ਜਾਣੋ ਨਵੀਂ ਕੀਮਤ

10/19/2020 5:02:42 PM

ਗੈਜੇਟ ਡੈਸਕ– ਜੇਕਰ ਤੁਸੀਂ ਸੈਮਸੰਗ ਦਾ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਸੈਮਸੰਗ ਨੇ ਆਪਣੇ ਪ੍ਰਸਿੱਧ ਮਿਡ-ਰੇਂਜ ਸਮਾਰਟਫੋਨ ਗਲੈਕਸੀ M21 ਦੇ ਦੋਵਾਂ ਮਾਡਲਾਂ ਦੀ ਕੀਮਤ ’ਚ ਹਮੇਸ਼ਾ ਲਈ ਕਟੌਤੀ ਕਰ ਦਿੱਤੀ ਹੈ। ਕੀਮਤ ’ਚ ਕਟੌਤੀ ਤੋਂ ਬਾਅਦ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 14,499 ਰੁਪਏ ਦੀ ਥਾਂ ਹੁਣ 13,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 15,999  ਰੁਪਏ ’ਚ ਖ਼ਰੀਦ ਸਕਦੇ ਹੋ। 

ਫੋਨ ਨੂੰ ਐਮਾਜ਼ੋਨ ਗ੍ਰੇਡ ਇੰਡੀਅਨ ਫੈਸਟਿਵਲ ਸੇਲ ’ਚ 23 ਅਕਤੂਬਰ ਤਕ ਵਾਧੂ ਛੋਟ ਨਾਲ ਖ਼ਰੀਦਿਆ ਜਾ ਸਕਦਾ ਹੈ। ਐਮਾਜ਼ੋਨ ਸੇਲ ’ਚ M21 ਦਾ 4 ਜੀ.ਬੀ. ਰੈਮ ਵਾਲਾ ਮਾਡਲ 12,499 ਰੁਪਏ ਅਤੇ 6 ਜੀ.ਬੀ. ਰੈਮ ਵਾਲਾ ਮਾਡਲ 14,999 ਰੁਪਏ ਦੀ ਕੀਮਤ ਨਾਲ ਲਿਸਟ ਹੈ। 

Samsung Galaxy M21 ਦੇ ਫੀਚਰਜ਼
ਡਿਸਪਲੇਅ    - 6.4 ਇੰਚ ਦੀ ਸੁਪਰ ਅਮੋਲੇਡ FHD+ (2340 x 1080 ਪਿਕਸਲ ਰੈਜ਼ੋਲਿਊਸ਼ਨ), 404 ppi 
ਪ੍ਰੋਸੈਸਰ    - Exynos 9611 ਆਕਟਾ ਕੋਰ
ਰੈਮ    - 4GB/6GB
ਸਟੋਰੇਜ    - 64GB/128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 48MP (ਪ੍ਰਾਈਮਰੀ) + 8MP (ਅਲਟਰਾ ਵਾਈਡ) + 2MP (ਡੈਪਥ)
ਫਰੰਟ ਕੈਮਰਾ    - 29MP
ਬੈਟਰੀ    - 6,000mAh
ਕੁਨੈਕਟੀਵਿਟੀ    - ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., 4ਜੀ, ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5mm ਹੈੱਡਫੋਨ ਜੈੱਕ


Rakesh

Content Editor

Related News