ਸੈਮਸੰਗ ਗਲੈਕਸੀ M42 5G ਦੀ ਕੀਮਤ ਹੋ ਸਕਦੀ ਹੈ ਇੰਨੀ, ਲੀਕ ਹੋਈਆਂ ਕਈ ਅਹਿਮ ਜਾਣਕਾਰੀਆਂ

04/13/2021 4:19:24 PM

ਗੈਜੇਟ ਡੈਸਕ– ਸੈਮਸੰਗ ਜਲਦ ਆਪਣੀ ਐੱਮ ਸੀਰੀਜ਼ ਤਹਿਤ ਨਵਾਂ 5ਜੀ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਗਲੈਕਸੀ M42 ਨਾਂ ਨਾਲ ਲਿਆਇਆ ਜਾਵੇਗਾ ਅਤੇ ਇਸ ਨੂੰ 20 ਤੋਂ 25 ਹਜ਼ਾਰ ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾਵੇਗਾ। ਇਹ ਗਲੈਕਸੀ ਐੱਮ ਸੀਰੀਜ਼ ਦਾ ਪਹਿਲਾ 5ਜੀ ਕੁਨੈਕਟੀਵਿਟੀ ਨੂੰ ਸੁਪੋਰਟ ਕਰਨ ਵਾਲਾ ਸਮਾਰਟਫੋਨ ਹੋਵੇਗਾ ਜੋ ਕਿ ਕੁਆਲਕਾਮ ਸਨੈਪਡ੍ਰੈਗਨ 750ਜੀ ਪ੍ਰੋਸੈਸਰ ਨਾਲ ਆਏਗਾ। ਇਸ ਫੋਨ ਨੂੰ 6 ਜੀ.ਬੀ. ਰੈਮ ਅਤੇ 8 ਜੀ.ਬੀ. ਰੈਮ ਆਪਸ਼ਨ ਨਾਲ ਲਿਆਇਆ ਜਾ ਸਕਦਾ ਹੈ। ਹਾਲਾਂਕਿ, ਇਸ ਫੋਨ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

ਫੋਨ ’ਚ ਮਿਲੇਗੀ Knox ਸਕਿਓਰਿਟੀ
ਜਾਣਕਾਰੀ ਮੁਤਾਬਕ, ਗਲੈਕਸੀ ਐੱਮ42 ਸਮਾਰਟਫੋਨ Knox ਸਕਿਓਰਿਟੀ ਦੇ ਨਾਲ ਆਏਗਾ। ਦੱਸ ਦੇਈਏ ਕਿ Knox ਸਕਿਓਰਿਟੀ ਸੈਮਸੰਗ ਦੀ ਮਲਟੀ ਲੇਅਰਡ ਸਕਿਓਰਿਟੀ ਹੈ ਜੋ ਸਮਾਰਟਫੋਨ ਦੀ ਜਾਣਕਾਰੀ ਨੂੰ ਖਤਰਨਾਕ ਮਾਲਵੇਅਰ ਤੋਂ ਸੁਰੱਖਿਅਤ ਕਰਦੀ ਹੈ। 


Rakesh

Content Editor

Related News