Samsung ਦਾ ਇਹ 32GB ਵੇਰੀਅੰਟ ਸਮਾਰਟਫੋਨ ਹੋਇਆ ਸਸਤਾ,ਜਾਣੋ ਕੀਮਤ
Thursday, Jun 15, 2017 - 02:30 PM (IST)

ਜਲੰਧਰ- ਸਮਾਰਟਫੋਨ ਖਰੀਦਣ ਦਾ ਵਿਚਾਰ ਕਰ ਰਹੇ ਲੋਕਾਂ ਲਈ ਇਹ ਕਾਫੀ ਚੰਗਾ ਸਮਾਂ ਹੈ। ਹਰ ਦੂੱਜੇ ਦਿਨ ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ ਅਤੇ ਦੂੱਜੇ ਪਾਸੇ ਪੁਰਾਣੇ ਹੈਂਡਸੈੱਟ ਦੀ ਕੀਮਤ 'ਚ ਕਟੌਤੀ ਵੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਸੀਂ ਵੀ Samsung ਦੇ ਸਮਾਰਟਫੋਨ ਖਰੀਦਣ ਦਾ ਵਿਚਾਰ ਰੱਖਦੇ ਹੋ ਤਾਂ ਤੁਹਾਡੇ ਕੋਲ ਫਲਿੱਪਕਾਰਟ 'ਤੇ ਸੈਮਸੰਗ ਕਾਰਨਿਵਲ ਦੀ ਆਪਸ਼ਨ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਜੇ7 ਪ੍ਰਾਈਮ ਨੂੰ ਵੀ ਸਸਤਾ ਕਰ ਦਿੱਤਾ ਗਿਆ ਹੈ। Samsung Galaxy J7 Prime ਦੇ 32 ਜੀ. ਬੀ ਵੇਰਿਅੰਟ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਸੈਮਸੰਗ ਦਾ ਇਹ ਸਮਾਰਟਫੋਨ ਹੁਣ 15,900 ਰੁਪਏ 'ਚ ਮਿਲੇਗਾ। ਹੈਂਡਸੈੱਟ ਇਸ ਕੀਮਤ 'ਚ ਐਮਾਜ਼ਨ ਇੰਡੀਆ ਅਤੇ ਸੈਮਸੰਗ ਈ-ਸਾਈਟ 'ਤੇ ਉਪਲੱਬਧ ਹੈ।
ਸੈਮਸੰਗ ਗਲੈਕਸੀ ਜੇ7 ਪ੍ਰਾਈਮ (ਰਿਵਿਊ) ਗਲੈਕਸੀ ਜੇ7 (2016) ਦਾ ਅਪਗ੍ਰੇਡਡ ਵਰਜ਼ਨ ਹੈ। ਇਸ 'ਚ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟਡ ਹੈ। ਡਿਊਲ-ਸਿਮ ਵਾਲਾ ਗਲੈਕਸੀ ਜੇ7 ਪ੍ਰਾਈਮ 'ਚ ਐਂਡ੍ਰਾਇਡ 6.0.1 ਮਾਰਸ਼ਮੈਲੋ ਮੌਜੂਦ ਰਹੇਗਾ। ਸਮਾਰਟਫੋਨ 'ਚ 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਆਈ. ਪੀ ਐੱਸ ਡਿਸਪਲੇ ਹੈ ਜਿਸ ਦੇ 'ਤੇ 2.5ਡੀ ਕਾਰਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟੇਕਸ਼ਨ ਮੌਜੂਦ ਹੈ। ਇਹ 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਨਾਲ 3 ਜੀ. ਬੀ ਰੈਮ ਨਾਲ ਲੈਸ ਹੋਵੇਗਾ।
ਗਲੈਕਸੀ ਜੇ7 ਪ੍ਰਾਈਮ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਹੈਂਡਸੈੱਟ 256 ਜੀ. ਬੀ ਤੱਕ ਦੇ ਮਾਈਕ੍ਰੋ ਐੱਸ. ਡੀ ਕਾਰਡ ਨੂੰ ਸਪੋਰਟ ਕਰਦਾ ਹੈ। ਪਾਵਰ ਬੈਕਅਪ ਲਈ ਇਸ 'ਚ 3300 ਐੱਮ ਏ ਐੱਚ ਦੀ ਬੈਟਰੀ ਦਿੱਤੀ ਗਈ ਹੈ।