ਸੈਮਸੰਗ ਗਲੈਕਸੀ ਜੇ6 ਨੂੰ ਮਿਲੀ ਇਹ ਖਾਸ ਸਾਫਟਵੇਅਰ ਅਪਡੇਟ

Friday, Dec 21, 2018 - 05:58 PM (IST)

ਸੈਮਸੰਗ ਗਲੈਕਸੀ ਜੇ6 ਨੂੰ ਮਿਲੀ ਇਹ ਖਾਸ ਸਾਫਟਵੇਅਰ ਅਪਡੇਟ

ਗੈਜੇਟ ਡੈਸਕ– ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੇ ਗਲੈਕਸੀ ਜੇ6 ਸਮਾਰਟਫੋਨ ਨੂੰ ਨਵਾਂ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਨਵੀਂ ਅਪਡੇਟ ’ਚ ਕੰਪਨੀ ਨੇ ਆਟੋ-ਬ੍ਰਾਈਟਨੈੱਸ ਫੀਚਰ ਜੋੜਿਆ ਹੈ। ਗਲੈਕਸੀ ਜੇ6 ਨੂੰ ਮਿਲਿਆ ਇਹ ਫੀਚਰ ਸੈਲਫੀ ਕੈਮਰੇ ਦਾ ਇਸਤੇਮਾਲ ਕਰਕੇ ਬ੍ਰਾਈਟਨੈੱਸ ਨੂੰ ਆਟੋਮੈਟੀਕਲੀ ਐਡਜਸਟ ਕਰ ਲਵੇਗਾ। ਅਜੇ ਤਕ ਸੈਮਸੰਗ ਗਲੈਕਸੀ ਜੇ6 ’ਚ ਐਂਬੀਅੰਟ ਲਾਈਟ ਸੈਂਸਰ ਮੌਜੂਦ ਨਾ ਹੋਣ ਕਾਰਨ ਯੂਜ਼ਰਜ਼ ਨੂੰ ਮੈਨੁਅਲੀ ਸਕਰੀਨ ਬ੍ਰਾਈਟਨੈੱਸ ਨੂੰ ਚੇਂਜ ਕਰਨਾ ਪਿਆ ਸੀ। ਏ.ਆਰ. ਇਮੋਜੀ ਤੋਂ ਇਲਾਵਾ ਅਪਡੇਟ ਦੇ ਨਾਲ ਡਿਊਲ VoLTE ਸਪੋਰਟ ਵੀ ਦਿੱਤਾ ਜਾ ਰਿਹਾ ਹੈ।

ਕੰਪਨੀ ਆਪਣੇ ਉਨ੍ਹਾਂ ਬਜਟ ਸਮਾਰਟਫੋਨਜ਼ ਲਈਅਪਡੇਟ ਜਾਰੀ ਕਰ ਰਹੀ ਹੈ ਜਿਨ੍ਹਾਂ ’ਚ ਐਂਬੀਅੰਟ ਲਾਈਟ ਸੈਂਸਰ ਮੌਜੂਦ ਨਹੀਂ ਹੈ। ਵੈੱਬਸਾਈਟ ਸੈਮਮੋਬਾਇਲ ਦੀ ਰਿਪੋਰਟ ਮੁਤਾਬਕ ਗਲੈਕਸੀ ਜੇ6 ਨੂੰ ਅਪਡੇਟ ਦੇ ਨਾਲ ਇਹ ਫੀਚਰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਗਲੈਕਸੀ ਜੇ8 ਸਮਾਰਟਫੋਨ ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲੀ ਸੀ। ਨਵੀਂ ਅਪਡੇਟ ’ਚ ਕੰਪਨੀ ਨੇ ਆਟੋ-ਬ੍ਰਾਈਟਨੈੱਸ ਫੀਚਰ ਜੋੜਿਆ ਹੈ। ਇਸ ਤੋਂ ਇਲਾਵਾ ਨਵੀਂ ਅਪਡੇਟ ਦੇ ਨਾਲ ਫੋਨ ’ਚ ਡਿਊਲ ਵੋਲਟ ਅਤੇ ਏ.ਆਰ. ਇਮੋਜੀ ਵਰਗੇ ਫੀਚਰ ਵੀ ਮਿਲਣਗੇ। 

ਸੈਮਸੰਗ ਗਲੈਕਸੀ ਜੇ6 ਨੂੰ ਨਵੇਂ ਫੀਚਰਜ਼ ਦੇ ਨਾਲ ਦਸੰਬਰ ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। ਨਵੇਂ ਫਰਮਵੇਅਰ ਅਪਡੇਟ ਦਾ ਸਾਈਜ਼ 286 ਐੱਮ.ਬੀ. ਹੈ ਅਤੇ ਅਪਡੇਟ ਓਵਰ ਦਿ ਏਅਰ ਰਾਹੀਂ ਕੀਤਾ ਗਿਆ ਹੈ। ਗਲੈਕਸੀ ਜੇ6 ਨੂੰ ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਦੋ 4ਜੀ ਵੀ.ਓ.ਐੱਲ.ਟੀ.ਈ. ਸਿਮ ਕਾਰਡ ਦਾ ਇਸਤੇਮਾਲ ਕਰ ਸਕੇਣਗੇ ਜੋ ਕਿ ਪਹਿਲਾਂ ਸੰਭਵ ਨਹੀਂ ਸੀ। 


Related News