ਸੈਮਸੰਗ ਨੇ ਲਾਂਚ ਕੀਤਾ Galaxy J5 prime, ਖਰੀਦਣ ਤੇ ਮਿਲੇਗਾ 3 ਮਹੀਨੇ ਲਈ ਮੁਫਤ ਡਾਟਾ

Monday, Sep 19, 2016 - 02:41 PM (IST)

ਸੈਮਸੰਗ ਨੇ ਲਾਂਚ ਕੀਤਾ Galaxy J5 prime, ਖਰੀਦਣ ਤੇ ਮਿਲੇਗਾ 3 ਮਹੀਨੇ ਲਈ ਮੁਫਤ ਡਾਟਾ

ਜਲੰਧਰ- ਦੱਖਣੀ ਕੋਰੀਆਈ ਇਲੈਕਟ੍ਰਾਨਿਕਸ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਵਲੋਂ ਹੋਏ ਅੱਜ ਇਕ ਈਵੈਂਟ ''ਚ ਕੰਪਨੀ ਨੇ ਭਾਰਤ ''ਚ ਆਪਣਾ J ਸੀਰੀਜ਼ ਦਾ ਨਵਾਂ ਸਮਰਾਟਫੋਨ ਗਲੈਕਸੀ ਜੇ 7 ਪ੍ਰਾਇਮ ਨੂੰ ਲਾਂਚ ਕਰ ਕੀਤਾ। ਉਥੇ ਹੀ ਕੰਪਨੀ ਨੇ ਗਲੈਕਸੀ ਜੇ7 ਪ੍ਰਾਇਮ ਦੇ ਨਾਲ- ਨਾਲ ਨਵੇਂ ਸੈਮਸੰਗ ਗਲੈਕਸੀ ਜੇ5 ਪ੍ਰਾਇਮ ਸਮਾਰਟਫੋਨ ਨੂੰ ਵੀ ਲਾਂਚ ਕੀਤਾ ਹੈ। ਸੈਮਸੰਗ ਗਲੈਕਸੀ ਜੇ5 ਪ੍ਰਾਇਮ ਦੀ ਕੀਮਤ 14,790 ਰੁਪਏ ਹੈ ਅਤੇ ਇਸ ਨੂੰ ਸਿਤੰਬਰ ਮਹੀਨੇ ਦੇ ਅੰਤ ਤੱਕ ਉੁਪਲੱਬਧ ਕਰਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ।

 

ਇਨ੍ਹਾਂ ਦੋਨ੍ਹਾਂ ਹੀ ਸਮਾਰਟਫੋਨ ਦੀ ਖਾਸ ਖਾਸਿਅਤ ਇਹ ਹੈ ਕਿ ਇਹ ਫੋਨਸ ਐੱਸ ਪਾਵਰ ਪਲਾਨਿੰਗ ਅਤੇ ਐੱਸ ਸਕਿਓਰ ਫੀਚਰ ਨਾਲ ਲੈਸ ਹੈ। ਐੱਸ ਪਾਵਰ ਪਲਾਨਿੰਗ ਫੀਚਰ ਬੈਟਰੀ ਦੀ ਲਾਇਫ ਵਧਾਉਣ ਦਾ ਕੰਮ ਕਰੇਗਾ। ਇਸ ''ਚ ਫੋਨ ਕਾਲ ਲਈ ਹਮੇਸ਼ਾ ਰਿਜ਼ਰਵ ਬੈਟਰੀ ਮੌਜੂਦ ਰਹੇਗੀ ਅਤੇ ਬੈਟਰੀ ਖਤਮ ਹੋ ਜਾਣ ਦੀ ਹਾਲਤ ''ਚ ਫੋਨ ਕਾਲ ਆਪਣੇ ਆਪ ਫਾਰਵਰਡ ਹੋ ਜਾਵੇਗੀ ।

ਲਾਂਚ ਈਵੈਂਟ ''ਚ ਕੰਪਨੀ ਨੇ ਜਾਣਕਾਰੀ ਦਿੱਤੀ ਕਿ ਗਲੈਕਸੀ ਜੇ5 ਪ੍ਰਾਇਮ ਅਤੇ ਜੇ7 ਪ੍ਰਾਇਮ ਖਰੀਦਣ ਵਾਲੇ ਗਾਹਕਾਂ ਲਈ ਵੋਡਾਫੋਨ ਨਾਲ ਮਿਲ ਕੇ ਆਫਰ ਦਿੱਤਾ ਹੈ। ਇਸ ਆਫਰ ਦੇ ਤਹਿਤ ਗਾਹਕਾਂ ਨੂੰ 1 ਜੀ. ਬੀ ਡਾਟਾ ਦੀ ਕੀਮਤ ਚੁਕਾਉਣ ''ਤੇ ਤਿੰਨ ਮਹੀਨੇ ਲਈ ਮੁਫਤ 9 ਜੀ. ਬੀ ਡਾਟਾ ਮਿਲੇਗਾ। 

 

ਸੈਮਸੰਗ ਗੈਲੇਕਸੀ ਜੇ5 ਪ੍ਰਾਇਮ ਸਮਾਰਟਫੋਨ ਸਪੈਸੀਫਿਕੇਸ਼ਨਸ

- ਇਸ ਸਮਾਰਟਫੋਨ ਦੇ ਹੋਮ ਬਟਨ ''ਤੇ ਫਿੰਗਰਪ੍ਰਿੰਟ ਸੈਂਸਰ ਇੰਟੀਗਰੇਟਡ ਹੈ।

- ਇਸ ''ਚ 5 ਇੰਚ ਐੱਚ. ਡੀ ਡਿਸਪਲੇ ਹੈ।

- ਇਹ 1.4 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਹੈ।

- ਇਸ ਫੋਨ ''ਚ 2 ਜੀ. ਬੀ ਰੈਮ ਹੈ।

- ਇਨਬਿਲਟ ਸਟੋਰੇਜ 16 ਜੀ. ਬੀ ਦਿੱਤੀ ਗਈ ਹੈ।

- ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ 256 ਜੀ. ਬੀ ਤੱਕ ਹੈ। 

- ਇਹ ਫੋਨ ਫੁੱੱਲ ਮੇਟਲ ਯੂਨਿਬਾਡੀ ਦਾ ਹੈ

- ਐੱਲ. ਈ. ਡੀ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ

-  ਸੈਲਫੀ ਲਈ ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। 

- ਇਸ ''ਚ ਡਿਊਲ-ਸਿਮ ਸਪੋਰਟ ਹੈ।

- ਇਸ ਐਂਡ੍ਰਾਇਡ 6.0.1 ਮਾਰਸ਼ਮੈਲੋ ਮੌਜੂਦ ਰਹੇਗਾ।

- ਪਾਵਰ ਬੈਕਅਪ ਲਈ 2400 ਐੱਮ. ਏ. ਐੱਚ ਦੀ ਬੈਟਰੀ ਹੈ

- ਡਾਇਮੇਂਸ਼ਨ 142.8x69.5x8.1 ਮਿਲੀਮੀਟਰ ਹੈ।

- ਫੋਨ ਦਾ ਭਾਰ 143 ਗ੍ਰਾਮ ਹੈ।

- ਇਸ ''ਚ 4ਜੀ ਐੱਲ. ਟੀ. ਈ, ਵਾਈ-ਫਾਈ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਬਲੂਟੁੱਥ ਵੀ4.1, ਮਾਇਕ੍ਰੋ-ਯੂ. ਐੱਸ. ਬੀ ਅਤੇ 3.5 ਐੱਮ. ਐੱਮ ਆਡੀਓ ਜੈੱਕ ਫੀਚਰ ਹਨ।


Related News