ਸਸਤਾ ਹੋਇਆ ਸੈਮਸੰਗ ਦਾ 7,000mAh ਦੀ ਬੈਟਰੀ ਵਾਲਾ ਇਹ ਸਮਾਰਟਫੋਨ, ਇੰਨੀ ਘਟੀ ਕੀਮਤ

08/07/2021 2:24:22 PM

ਗੈਜੇਟ ਡੈਸਕ– ਜੇਕਰ ਤੁਹਾਨੂੰ ਵੀ ਸੈਮਸੰਗ ਦੇ ਸਮਾਰਟਫੋਨ ਪਸੰਦ ਹਨ ਪਰ ਕੀਮਤ ਜ਼ਿਆਦਾ ਹੋਣ ਕਾਰਨ ਖ਼ਰੀਦ ਨਹੀਂ ਪਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਸੈਮਸੰਗ ਦੀ ਗਲੈਕਸੀ ਐੱਫ-ਸੀਰੀਜ਼ ਦਾ ਇਕ ਫੋਨ ਭਾਰਤ ’ਚ ਸਸਤਾ ਹੋ ਗਿਆ ਹੈ। Samsung Galaxy F62 ਦੀ ਕੀਮਤ ’ਚ 6,000 ਰੁਪਏ ਦੀ ਕਟੌਤੀ ਹੋਈ ਹੈ। ਸੈਮਸੰਗ ਨੇ ਆਪਣੇ ਇਸ ਮਿਡਰੇਂਜ ਸਮਾਰਟਫੋਨ ਨੂੰ ਇਸੇ ਸਾਲ ਜਨਵਰੀ ’ਚ ਭਾਰਤ ’ਚ ਲਾਂਚ ਕੀਤਾ ਸੀ। ਸੈਮਸੰਗ ਗਲੈਕਸੀ ਐੱਫ-ਸੀਰੀਜ਼ ਦੇ ਪਹਿਲੇ ਫੋਨ  ਪਿਛਲੇ ਸਾਲ ਅਕਤੂਬਰ ’ਚ ਲਾਂਚ ਕੀਤਾ ਗਿਆ ਸੀ ਜੋ ਕਿ ਗਲੈਕਸੀ F41 ਸੀ। Samsung Galaxy F62 ’ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ Exynos 9825 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੈ। ਸੈਮਸੰਗ ਦੇ ਇਸ ਐੱਫ-ਸੀਰੀਜ਼ ਦੇ ਸਮਾਰਟਫੋਨ ’ਚ 7,000mAh ਦੀ ਦਮਦਾਰ ਬੈਟਰੀ ਹੈ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

Samsung Galaxy F62 ਦੀ ਨਵੀਂ ਕੀਮਤ
ਫੋਨ ਦੀ ਸ਼ੁਰੂਆਤੀ ਕੀਮਤ 23,999 ਰੁਪਏ ਸੀ ਜੋ ਕਿ ਹੁਣ 17,999 ਰੁਪਏ ਹੋ ਗਈ ਹੈ। ਇਸ ਕੀਮਤ ’ਚ ਤੁਹਾਨੂੰ 6 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਾਡਲ ਮਿਲੇਗਾ। ਉਥੇ ਹੀ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ ਹੁਣ 19,999 ਰੁਪਏ ਹੋ ਗਈ ਹੈ ਜੋ ਪਹਿਲਾਂ 25,999 ਰੁਪਏ ਸੀ। ਫੋਨ ਨੂੰ ਲੇਜ਼ਰ ਬਲਿਊ, ਲੇਜ਼ਰ ਗਰੀਨ ਅਤੇ ਲੇਜ਼ਰ ਗ੍ਰੇਅ ਰੰਗ ’ਚ ਖ਼ਰੀਦਿਆ ਜਾ ਸਕੇਗਾ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਨਦਾਰ ਫੀਚਰ, ਇਕ ਵਾਰ ਵੇਖਣ ਤੋਂ ਬਾਅਦ ਗਾਇਬ ਹੋ ਜਾਣਗੇ ਮੈਸੇਜ

Samsung Galaxy F62 ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸਪੋਰਟ ਨਾਲ ਐਂਡਰਾਇਡ 11 ਆਧਾਰਿਤ ਵਨ-ਯੂ.ਆਈ. 3.1 ਦਿੱਤਾ ਗਿਆ ਹੈ। ਫੋਨ ’ਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਸ ਤੋਂ ਇਲਾਵਾ ਫੋਨ ’ਚ ਆਕਟਾ-ਕੋਰ ਐਕਸੀਨੋਸ 9825 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਇਸ ਫੋਨ ’ਚ ਚਾਰ ਰੀਅਲ ਕੈਮਰੇ ਹਨ ਜਿਨ੍ਹਾਂ ’ਚ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਸੋਨੀ IMX682 ਸੈਂਸਰ ਹੈ। ਉਥੇ ਹੀ ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ ਜਿਸ ਦਾ ਫਿਲਡ ਆਫ ਵਿਊ 123 ਡਿਗਰੀ ਹੈ। ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ 5 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਰੀਅਰ ਅਤੇ ਫਰੰਟ ਦੋਵਾਂ ਕੈਮਰਿਆਂ ਨਾਲ 4ਕੇ ਵੀਡੀਓ ਰਿਕਾਰਡਿੰਗ ਕੀਤੀ ਜਾ ਸਕੇਗੀ। 

ਇਹ ਵੀ ਪੜ੍ਹੋ– 7,000mAh ਬੈਟਰੀ ਵਾਲਾ ਸਭ ਤੋਂ ਸਸਤਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼


Rakesh

Content Editor

Related News