ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ ਸੈਮਸੰਗ ਦਾ ਗਲੈਕਸੀ F41 ਸਮਾਰਟਫੋਨ, ਜਾਣੋ ਕੀਮਤ

Friday, Oct 09, 2020 - 10:44 AM (IST)

ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ ਸੈਮਸੰਗ ਦਾ ਗਲੈਕਸੀ F41 ਸਮਾਰਟਫੋਨ, ਜਾਣੋ ਕੀਮਤ

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ‘ਐੱਫ’ ਸੀਰੀਜ਼ ਦੇ ਪਹਿਲੇ ਸਮਾਰਟਫੋਨ ਗਲੈਕਸੀ F41 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 32 ਮੈਗਾਪਿਕਸਲ ਦੇ ਫਰੰਟ ਕੈਮਰੇ ਅਤੇ 6,000mAh ਦੀ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ Exynos 9611 ਪ੍ਰੋਸੈਸਰ ਅਤੇ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫੋਨ ਨਾਲ ਤੁਸੀਂ 4ਕੇ ਰਿਕਾਰਡਿੰਗ ਵੀ ਕਰ ਸਕਦੇ ਹੋ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਫ41 ਦੇ 6 ਜੀ.ਬੀ. ਰੈਮ+64 ਜੀ.ਬੀ. ਦੀ ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸੋਟਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ ਫਲਿਪਕਾਰਟ ’ਤੇ 16 ਅਕਤੂਬਰ ਤੋਂ ਬਿਗ ਬਿਲੀਅਨ ਡੇਜ਼ ਸੇਲ ਰਾਹੀਂ ਸ਼ੁਰੂ ਹੋਵੇਗੀ। ਇਹ ਫੋਨ ਫਿਊਜ਼ਨ ਗਰੀਨ, ਫਿਊਜ਼ਨ ਬਲਿਊ ਅਤੇ ਫਿਊਜ਼ਨ ਬਲੈਕ ਰੰਗ ’ਚ ਮਿਲੇਗਾ। 

ਸੈਮਸੰਗ ਗਲੈਕਸੀ F41 ਦੇ ਫੀਚਰਜ਼
ਡਿਸਪਲੇਅ    - 6.4 ਇੰਚ ਦੀ FHD+ ਸੁਪਰ ਅਮੋਲੇਡ
ਪ੍ਰੋਸੈਸਰ    - Exynos 9611
ਰੈਮ    - 6GB
ਸਟੋਰੇਜ    - 64GB/128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 64MP (ਪ੍ਰਾਈਮਰੀ) + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 5MP
ਫਰੰਟ ਕੈਮਰਾ    - 32MP
ਬੈਟਰੀ    - 6,000mAh (15 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ    - 4ਜੀ ਐੱਲ.ਟੀ.ਈ., ਵਾਈ-ਫਾਈ 802.11ਏਸੀ, ਬਲੂਟੂਥ 5.0, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ


author

Rakesh

Content Editor

Related News