ਸੈਮਸੰਗ ਦੇ ਨਵੇਂ Galaxy Buds+ ਲਾਂਚ, ਮਿਲੇਗੀ 11 ਘੰਟੇ ਦੀ ਬੈਟਰੀ ਲਾਈਫ

02/12/2020 1:26:59 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਸੈਨ ਫ੍ਰਾਂਸਿਸਕੋ ’ਚ ਅਨਪੈਕਡ ਈਵੈਂਟ ਦੌਰਾਨ ਆਪਣੀ ਫਲੈਗਸ਼ਿਪ ਸੈਮਸੰਗ ਗਲੈਕਸੀ ਐੱਸ20 ਸੀਰੀਜ਼ ਦੇ 3 ਸਮਾਰਟਫੋਨ ਲਾਂਚ ਕੀਤੇ। ਨਾਲ ਹੀ ਕੰਪਨੀ ਨੇ ਆਪਣਾ ਦੂਜਾ ਫੋਲਡੇਬਲ ਫੋਨ ਗਲੈਕਸੀ ਜ਼ੈੱਡ ਫਲਿਪ ਵੀ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਵਾਇਰਲੈੱਸ ਈਅਰਫੋਨਸ Galaxy Buds+ ਨੂੰ ਵੀ ਲਾਂਚ ਕੀਤਾ ਹੈ। ਇਸ ਦੀ ਕੀਮਤ 149 ਡਾਲਰ (ਕਰੀਬ 10,610 ਰੁਪਏ) ਰੱਖੀ ਗਈ ਹੈ। ਕਾਲਿੰਗ ਸਮੇਂ ਬਿਹਤਰ ਵਾਇਸ ਕੁਆਲਿਟੀ ਲਈ ਇਸ ਵਿਚ 3 ਮਾਈਕ ਦਿੱਤੇ ਗਏ ਹਨ। ਇਸ ਤੋਂ ਇਲਾਵਾ 2 ਸਪੀਕਰ ਮਿਲਦੇ ਹਨ। 

PunjabKesari

ਸੈਮਸੰਗ Galaxy Buds+ ਦੇ ਫੀਚਰਜ਼
ਪੁਰਾਣੇ ਸੈਮਸੰਗ ਬਡਸ ਦੇ ਮੁਕਾਬਲੇ ਨਵੇਂ Galaxy Buds+ ’ਚ ਪਹਿਲਾਂ ਨਾਲੋਂ ਵੱਡੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਨਵੇਂ ਈਅਰਫੋਨਸ 11 ਘੰਟੇ ਦਾ ਪਲੇਅਬੈਕ ਟਾਈਮ ਦਿੰਦੇ ਹਨ। ਇਸ ਤੋਂ ਇਲਾਵਾ ਸੈਮਸੰਗ ਬਡਸ ਦਾ ਕੇਸ ਵੀ ਇਸ ਨੂੰ ਫਿਰ ਤੋਂ ਚਾਰਜ ਕਰਨ ਦੀ ਸੁਵਿਧਾ ਦੇ ਨਾਲ ਆਉਂਦਾ ਹੈ। ਇਹ ਚਾਰਜਿੰਗ ਕੇਸ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਆਉਂਦਾ ਹੈ। ਸੈਸਮੰਗ ਬਡਸ ਟੱਚ ਫੀਚਰ ਦੇ ਨਾਲ ਆਉਂਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਸੈਂਸਰ ਵੀ ਦਿੱਤੇ ਗਏ ਹਨ। 

PunjabKesari

ਬਿਹਤਰ ਕਾਲ ਕੁਆਲਿਟੀ ਅਤੇ ਬੈਟਰੀ ਲਾਈਫ ’ਚ ਬਦਲਾਅ ਤੋਂ ਇਲਾਵਾ ਇਸ ਦੇ ਡਿਜ਼ਾਈਨ ਨੂੰ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ। ਇਹ 3 ਰੰਗਾਂ ’ਚ ਆਉਂਦੇ ਹਨ- ਬਲੈਕ, ਬਲਿਊ ਅਤੇ ਵਾਈਟ। ਖਾਸ ਗੱਲ ਹੈ ਕਿ ਸੈਮਸੰਗ ਦੇ ਬਡਸ ਪਲੱਸ ਈਅਰਫੋਸ ਆਈ.ਓ.ਐੱਸ. ਡਿਵਾਈਸ ਦੇ ਨਾਲ ਵੀ ਕੁਨੈਕਟ ਹੋ ਜਾਂਦੇ ਹਨ। ਭਾਰਤ ’ਚ ਇਨ੍ਹਾਂ ਈਅਰਫੋਨਸ ਨੂੰ ਸੈਮਸੰਗ ਗਲੈਕਸੀ ਐੱਸ20 ਸੀਰੀਜ਼ ਦੇ ਨਾਲ ਲਿਆਇਆ ਜਾਵੇਗਾ। ਗਲੋਬਲ ਬਾਜ਼ਾਰ ’ਚ ਇਸ ਸੀਰੀਜ਼ ਦੀ ਸੇਲ 6 ਮਾਰਚ ਤੋਂ ਸ਼ੁਰੂ ਹੋ ਰਹੀ ਹੈ। 


Related News