ਸੈਮਸੰਗ ਨੇ ਲਾਂਚ ਕੀਤੇ ਦੋ ਨਵੇਂ ਈਅਰਬਡਸ, AI ਕਰੇਗਾ ਲਾਈਵ ਟ੍ਰਾਂਸਲੇਸ਼ਨ

Friday, Jul 12, 2024 - 05:53 PM (IST)

ਸੈਮਸੰਗ ਨੇ ਲਾਂਚ ਕੀਤੇ ਦੋ ਨਵੇਂ ਈਅਰਬਡਸ, AI ਕਰੇਗਾ ਲਾਈਵ ਟ੍ਰਾਂਸਲੇਸ਼ਨ

ਗੈਜੇਟ ਡੈਸਕ- Samsung Galaxy Buds 3 ਅਤੇ Galaxy Buds 3 Pro ਨੂੰ ਪੈਰਿਸ 'ਚ ਹੋਏ ਗਲੈਕਸੀ ਅਨਪੈਕਡ ਈਵੈਂਟ 'ਚ ਲਾਂਚ ਕਰ ਦਿੱਤਾ ਗਿਆ ਹੈ। ਸੈਮਸੰਗ ਦੇ ਇਨ੍ਹਾਂ ਦੋਵਾਂ ਬਡਸ ਦੇ ਨਾਲ ਐਕਟਿਵ ਨੌਇਜ਼ ਕੈਂਸਿਲੇਸ਼ਨ (ANC) ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਟਰ ਰੈਸਿਸਟੈਂਟ ਲਈ IP57 ਦੀ ਰੇਟਿੰਗ ਮਿਲੀ ਹੈ। Galaxy Buds 3 'ਚ 11mm ਦਾ ਡਾਇਨਾਮਿਕ ਡ੍ਰਾਈਵਰ ਮਿਲੇਗਾ, ਉਥੇ ਹੀ Galaxy Buds 3 Pro 'ਚ 10.5mm ਦਾ ਡਾਇਨਾਮਿਕ ਡ੍ਰਾਈਵਰ ਹੈ। 

Samsung Galaxy Buds 3, Galaxy Buds 3 Pro ਦੀ ਕੀਮਤ

Samsung Galaxy Buds 3 ਦੀ ਅਮਰੀਕਾ 'ਚ ਸ਼ੁਰੂਆਤੀ ਕੀਮਤ 179.99 ਡਾਲਰ (ਕਰੀਬ 15,000 ਰੁਪਏ) ਹੈ। ਉਥੇ ਹੀ Galaxy Buds 3 Pro ਦੀ ਕੀਮਤ 249.99 ਡਾਲਰ (ਕਰੀਬ 21,000 ਰੁਪਏ) ਰੱਖੀ ਗਈ ਹੈ। ਦੋਵਾਂ ਬਡਸ ਨੂੰ ਸਿਲਵਰ ਅਤੇ ਚਿੱਟੇ ਰੰਗਾਂ 'ਚ ਖਰੀਦਿਆ ਜਾ ਸਕੇਗਾ। ਦੋਵਾਂ ਲਈ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ ਅਤੇ ਵਿਕਰੀ 24 ਜੁਲਾਈ ਤੋਂ ਸ਼ੁਰੂ ਹੋਵੇਗੀ। ਭਾਰਤ 'ਚ Buds 3 ਦੀ ਕੀਮਤ 14,999 ਰੁਪਏ ਅਤੇ Buds 3 Pro ਦੀ ਕੀਮਤ 19,999 ਰੁਪਏ ਹੈ। 

Samsung Galaxy Buds 3, Galaxy Buds 3 Pro ਦੇ ਫੀਚਰਜ਼

Samsung Galaxy Buds 3 ਸੀਰੀਜ਼ ਨੂੰ ਨਵੇਂ ਡਿਜ਼ਾਈਨ ਦੇ ਨਾਲ ਲਾਂਚ ਕੀਤਾ ਗਿਆ ਹੈ। Galaxy Buds 3 ਦੇ ਨਾਲ ਓਪਨ ਟਾਈਪ ਡਿਜ਼ਾਈਨ ਮਿਲਦਾ ਹੈ, ਜਦੋਂਕਿ ਪ੍ਰੋ ਮਾਡਲ ਇੰਨ-ਇਅਰ ਟਾਈਪ ਡਿਜ਼ਾਈਨ ਦੇ ਨਾਲ ਆਉਂਦਾ ਹੈ। Galaxy Buds 3 'ਚ 11mm ਦਾ ਵਨਵੇ ਡਾਇਨਾਮਿਕ ਡ੍ਰਾਈਵਰ ਮਿਲਦਾ ਹੈ, ਜਦੋਂਕਿ Galaxy Buds 3 Pro ਦੇ ਨਾਲ ਟੂਵੇ 10.5mm ਦਾ ਡਾਇਨਾਮਿਕ ਸਪੀਕਰ ਅਤੇ 6.1mm ਪਲਾਨਰ ਮਿਲਦਾ ਹੈ। ਦੋਵਾਂ ਮਾਡਲਾਂ ਦੇ ਨਾਲ ਤਿੰਨ ਮਾਈਕ੍ਰੋਫੋਨ ਮਿਲਦੇ ਹਨ। ਦੋਵਾਂ 'ਚ ਏ.ਐੱਨ.ਸੀ. ਮਿਲਦਾ ਹੈ ਜੋ ਸਰਾਊਂਡ ਸਾਊਂਡ ਨੂੰ ਆਟੋਮੈਟਿਕ ਐਡਜਸਟ ਕਰਦਾ ਹੈ। 

Galaxy Buds 3 Pro ਐਂਬੀਐਂਟ ਸਾਊਂਡ ਮੋਡ ਅਤੇ ਵੌਇਸ ਡਿਟੈਕਟ ਫੀਚਰ ਦੇ ਨਾਲ ਆਉਂਦਾ ਹੈ ਜੋ ਆਸਾਨੀ ਨਾਲ ਸ਼ੋਰ ਅਤੇ ਮਨੁੱਖੀ ਆਵਾਜ਼ ਦਾ ਪਤਾ ਲਗਾ ਸਕਦਾ ਹੈ ਅਤੇ ਕਿਸੇ ਗੱਲ ਨੂੰ ਸੁਣਨ ਲਈ ਮੀਡੀਆ ਵੌਲਿਅਮ ਨੂੰ ਘਟਾ ਸਕਦਾ ਹੈ। ਗਲੈਕਸੀ ਬਡਸ 3 ਸੀਰੀਜ਼ ਨਾਲ ਕੁਨੈਕਟੀਵਿਟੀ ਲਈ ਬਲੂਟੁੱਥ 5.4 ਮਿਲਦਾ ਹੈ ਜਿਸ ਦੇ ਨਾਲ AAC, SBC, SSC, HiFi ਅਤੇ SSC UHQ ਕੋਡੇਕ ਦਾ ਸਪੋਰਟ ਕਰਦਾ ਹੈ। ਬਡਸ 'ਚ ਇਕ ਆਟੋ ਸਵਿਚ ਆਪਸ਼ਨ ਹੈ, ਜਿਸ ਦੀ ਮਦਦ ਨਾਲ ਤੁਸੀਂ ਦੋ ਡਿਵਾਈਸਾਂ ਵਿਚਕਾਰ ਸਵਿਚ ਕਰ ਸਕਦੇ ਹੋ। ਦੋਵਾਂ ਨੂੰ IP55 ਰੇਟਿੰਗ ਮਿਲੀ ਹੈ।

ਗਲੈਕਸੀ ਬਡਸ 3 ਸੀਰੀਜ਼ ਏ.ਆਈ. ਫੀਚਰਜ਼ ਮਿਲਦੇ ਹਨ ਜਿਸ ਵਿਚ ਇੰਟਰਪ੍ਰੇਟਰ ਅਤੇ ਵੌਇਸ ਕਮਾਂਡ ਸ਼ਾਮਲ ਹਨ। ਇੰਟਰਪ੍ਰੇਟਰ ਮੋਡ ਕਿਸੇ ਵੀ ਭਾਸ਼ਾ ਨੂੰ ਸੁਣਕੇ ਆਪਣੀ ਭਾਸ਼ਾ 'ਚ ਰੀਅਲ ਟਾਈਮ ਵਿਚ ਅਨੁਵਾਦ ਕਰ ਸਕਦਾ ਹੈ। ਵੌਇਸ ਕਮਾਂਡ ਰਾਹੀਂ ਵੌਲਿਊਮ ਨੂੰ ਕੰਟਰੋਲ ਕੀਤਾ ਜਾ ਸਕੇਗਾ ਅਤੇ ਮਿਊਜ਼ਿਕ ਨੂੰ ਪਲੇਅ-ਪੌਜ਼ ਕੀਤਾ ਜਾ ਸਕੇਗਾ। 

Galaxy Buds 3 'ਚ 48mAh ਦੀ ਬੈਟਰੀ ਹੈ ਅਤੇ ਚਾਰਜਿੰਗ ਕੇਸ 515mAh ਦੀ ਬੈਟਰੀ ਦੇ ਨਾਲ ਆਉਂਦੀਹੈ। ਬੈਕਅਪ ਨੂੰ ਲੈ ਕੇ 5 ਘੰਟਿਆਂ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਚਾਰਜਿੰਗ ਕੇਸ ਦੇ ਨਾਲ 30 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। Galaxy Buds 3 Pro 'ਚ 53mAh ਦੀ ਅਤੇ ਚਾਰਜਿੰਗ ਕੇਸ 'ਚ 515mAh ਦੀ ਬੈਟਰੀ ਹੈ। ਇਸ ਦੇ ਬੈਕਅਪ ਨੂੰ ਲੈ ਕੇ 7 ਘੰਟਿਆਂ ਦਾ ਦਾਅਵਾ ਹੈ। 


author

Rakesh

Content Editor

Related News