ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲੀ ਐਂਡਰਾਇਡ 7.0 Nougat ਦੀ ਅਪਡੇਟ

Friday, May 05, 2017 - 06:45 PM (IST)

ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲੀ ਐਂਡਰਾਇਡ 7.0 Nougat ਦੀ ਅਪਡੇਟ
ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਮਿਡ-ਰੇਂਜ ਸਮਾਰਟਫੋਨ ਗਲੈਕਸੀ ਏ5 (2016) ''ਚ ਐਂਡਰਾਇਡ 7.0 ਨੂਗਟ ਦਾ ਅਪਡੇਟ ਜਾਰੀ ਕੀਤਾ ਹੈ। ਸੈਮਸੰਗ ਗਲੈਕਸੀ ਏ5 (2016) ਦੇ ਮਾਡਲ ਨੰਬਰ SM-A510F ਨੂੰ ਰੂਸ ''ਚ ਇਹ ਅਪਡੇਟ ਮਿਲ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅਜੇ ਇਹ ਅਪਡੇਟ ਸਿਰਪ ਰਸ਼ੀਅਨ ਯੂਨਿਟਸ ਲਈ ਰੋਲਆਊਟ ਕੀਤਾ ਗਿਆ ਹੈ। ਇਹ ਡਿਵਾਇਸ ਬੈਂਚਮਾਰਕਿੰਗ ਸਾਈਟ GFX ਬੈਂਚ ''ਤੇ ਦੇਖਿਆ ਗਿਆ ਹੈ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਕੰਪਨੀ ਇਸ ਅਪਡੇਟ ਨੂੰ ਸਮਾਰਟਫੋਨ ''ਤੇ ਟੈਸਟ ਕਰ ਰਹੀ ਹੈ। 
ਮੰਨਿਆ ਜਾ ਰਿਹਾ ਹੈ ਕਿ ਕੁਝ ਸਮੇਂ ''ਚ ਦੁਨੀਆ ਭਰ ਦੇ ਹੋਰ ਬਾਜ਼ਾਰਾਂ ''ਚ ਇਸ ਅਪਡੇਟ ਨੂੰ ਰੋਲ ਆਊਟ ਕਰ ਦਿੱਤਾ ਜਾਵੇਗਾ। ਅਜੇ ਕੰਪਨੀ ਇਸ ਸਾਫਟਵੇਅਰ ਦੀ ਟੈਸਟਿੰਗ ਕਰ ਰਹੀ ਹੈ। ਟੈਸਟਿੰਗ ਦੇ ਸਕਸੈੱਸਫੁਲ ਹੋਣ ''ਤੇ ਇਸ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਲਈ ਰੋਲ ਆਊਟ ਕੀਤਾ ਜਾਵੇਗਾ। ਸਮਰਾਟਫੋਨ ਦੇ ਫੀਚਰਜ਼ ''ਤੇ ਨਜ਼ਰ ਮਾਰੀਏ ਤਾਂ ਇਸ ਵਿਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੈ, ਇਹ ਵੀ ਸੁਪਰ ਐਮੋਲੇਡ ਡਿਸਪਲੇ ਹੈ। ਇਹ ਸਮਰਾਟਫੋਨ 1.6GHz ਆਕਟਾ-ਕੋਰ ਪ੍ਰੋਸੈਸਰ ਅਤੇ 2ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 16ਜੀ.ਬੀ. ਦੀ ਇੰਟਰਨਲ ਸਟੋਰੇਜ ਵੀ ਮੌਜੂਦ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। 
ਇਸ ਦੇ ਨਾਲ ਹੀ ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ ਸਮਾਰਟਫੋਨ 2900 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦਾ ਡਾਈਮੈਂਸ਼ਨ 144.8x71.0x7.3mm ਅਤੇ ਭਾਰ 155 ਗ੍ਰਾਮ ਹੈ।

Related News