Samsung Galaxy A40 ਦੀ ਕੀਮਤ ਲੀਕ, ਜਲਦੀ ਹੋਵੇਗਾ ਲਾਂਚ
Monday, Mar 04, 2019 - 05:40 PM (IST)

ਗੈਜੇਟ ਡੈਸਕ– ਸੈਮਸੰਗ ਨੇ ਬੀਤੇ ਹਫਤੇ ਹੀ ਭਾਰਤ ’ਚ ਆਪਣੀ ‘ਗਲੈਕਸੀ ਏ’ ਸੀਰੀਜ਼ ਦੇ ਤਿੰਨ ਸਮਾਰਟਫੋਨਜ਼ ਲਾਂਚ ਕੀਤੇ ਸਨ। ਅਸੀਂ ਗਲੈਕਸੀ ਏ10, ਗਲੈਕਸੀ ਏ3 ਅਤੇ ਗਲੈਕਸੀ ਏ50 ਦੀ ਗੱਲ ਕਰ ਰਹੇ ਹਾਂ। ਅਜਿਹਾ ਲੱਗਦਾ ਹੈ ਕਿ ਕੰਪਨੀ ਗਲੋਬਲ ਬਾਜ਼ਾਰ ’ਚ ਗਲੈਕਸੀ ਏ ਸੀਰੀਜ਼ ਦੇ ਹੋਰ ਫੋਨ ਲਿਆਉਣਾ ਚਾਹੁੰਦੀ ਹੈ। ਇਸ ਦਾਅਵੇ ਨੂੰ ਹਾਲ ਹੀ ’ਚ ਗਲੈਕਸੀ ਏ40 ਦੇ ਸਪੋਰਟ ਪੇਜ ਦੇ ਲਾਈਵ ਹੋਣ ਨਾਲ ਜ਼ੋਰ ਮਿਲਿਆ ਸੀ। ਹੁਣ ਲਾਂਚ ਹੋਣ ਤੋਂ ਪਹਿਲਾਂ ਗਲੈਕਸੀ ਏ40 ਦੀ ਕੀਮਤ ਵੀ ਲੀਕ ਹੋ ਗਈ ਹੈ। ਫੋਨ ਐਂਡਰਾਇਡ ਪਾਈ ’ਤੇ ਆਧਾਰਿਤ ਵਨ ਯੂ.ਆਈ. ਓ.ਐੱਸ. ’ਤੇ ਚੱਲੇਗਾ। ਇਸ ਨੂੰ ਸਭ ਤੋਂ ਪਹਿਲਾਂ ਯੂਰਪ ’ਚ ਲਾਂਚ ਕੀਤਾ ਜਾਵੇਗਾ, ਬਾਅਦ ’ਚ ਇਸ ਨੂੰ ਭਾਰਤੀ ਬਾਜ਼ਾਰ ’ਚ ਵੀ ਲਿਆਇਆ ਜਾਵੇਗਾ।
MySmartPrice ਦੀ ਇਕ ਰਿਪੋਰਟ ਮੁਤਾਬਕ, ਗਲੈਕਸੀ ਏ40 ਦੀ ਕੀਮਤ 249 ਯੂਰੋ (ਕਰੀਬ 20,000 ਰੁਪਏ) ਹੋਵੇਗੀ। ਫੋਨ ਜਲਦੀ ਹੀ ਯੂਰਪ ’ਚ ਲਾਂਚ ਹੋਵੇਗਾ ਪਰ ਕਦੋਂ? ਇਸ ਦਾ ਜਵਾਬ ਨਹੀਂ ਮਿਲ ਸਕਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਫੋਨ ਜਲਦੀ ਹੀ ਭਾਰਤੀ ਬਾਜ਼ਾਰ ’ਚ ਲਿਆਇਆ ਜਾਵੇਗਾ। ਕਿਉਂਕਿ ਕੰਪਨੀ ਨੇ ਪਹਿਲਾਂ ਹੀ ਪੁੱਸ਼ਟੀ ਕੀਤੀ ਹੈ ਕਿ ਗਲੈਕਸੀ ਏ ਸੀਰੀਜ਼ ਦੇ ਹੈਂਡਸੈੱਟ ਜੂਨ ਮਹੀਨੇ ਤਕ ਲਾਂਚ ਹੋਣਗੇ।
ਗਲੈਕਸੀ ਏ40 ਦਾ ਸਪੋਰਟ ਪੇਜ ਕੰਪਨੀ ਦੀ ਜਰਮਨ ਵੈੱਬਸਾਈਟ ’ਤੇ ਪਹਿਲਾਂ ਤੋਂ ਲਾਈਵ ਹੈ। ਇਹ ਫੋਨ ਨੂੰ ਜਲਦੀ ਲਾਂਚ ਕੀਤੇ ਜਾਣਵਲ ਇਸ਼ਾਰਾ ਹੈ। ਇਸ ਸਮਾਰਟਫੋਨ ’ਚ ਐਕਸੀਨੋਸ 7885 ਪ੍ਰੋਸੈਸਰ, 4 ਜੀ.ਬੀ. ਰੈਮ ਅਤੇ ਐਂਡਰਾਇਡ ਪਾਈ ਦਿੱਤੇ ਜਾਣ ਦੀ ਉਮੀਦ ਹੈ। ਖਬਰ ਹੈ ਕਿ ਇਸ ਸਮਾਰਟਫੋਨ ਨੂੰ ਸਭਤੋਂ ਪਹਿਲਾਂ ਯੂਰਪੀ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ।